
ਸ਼ੋਪੀਆਂ ਪਿੰਡ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਸੂਚਨਾ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚ ਇਨਕਾਉਂਟਰ ਵਿਚ 4 ਅਤਿਵਾਦੀ ਮਾਰੇ ਗਏ ਹਨ। ਫਿਲਹਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਨਕਾਉਂਟਰ ਵਿਚ ਮਾਰੇ ਗਏ ਅਤਿਵਾਦੀ ਕਿਸ ਸੰਗਠਨ ਨਾਲ ਜੁੜੇ ਸਨ। ਇਸ ਐਨਕਾਉਂਟਰ ਬਾਰੇ ਸੁਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲਿਆ ਨੇ ਦਸਿਆ ਕਿ ਸ਼ੋਪੀਆਂ ਜ਼ਿਲ੍ਹਾ ਦੇ ਦਰਾਮਦੋਰਾਂ ਪਿੰਡ ਵਿਚ 4 ਅਤਿਵਾਦੀ ਮਾਰੇ ਗਏ ਹਨ।
Security Forces
ਉਹਨਾਂ ਦੇ ਕਬਜ਼ੇ ਤੋਂ ਹਥਿਆਰ ਅਤੇ ਦੂਜੀਆਂ ਚੀਜ਼ਾਂ ਬਰਾਮਦ ਹੋਈਆਂ ਹਨ। ਪੁਲਿਸ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਤਲਾਸ਼ੀ ਅਭਿਆਨ ਦੌਰਾਨ ਮੌਕੇ ’ਤੇ ਛੁਪੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸੁਰੱਖਿਆਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਐਨਕਾਉਂਟਰ ਸ਼ੁਰੂ ਹੋ ਗਿਆ।
Security Forces
ਸ਼ੋਪੀਆਂ ਜ਼ਿਲ੍ਹੇ ਵਿਚ ਪ੍ਰਸ਼ਾਸਨ ਨੇ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਸੁਰੱਖਿਆਬਲਾਂ ਨੂੰ ਦਰਾਮਦੋਰਾ ਪਿੰਡ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹਨਾਂ ਨੇ 23 ਜੂਨ ਦੀ ਸਵੇਰ ਇਲਾਕੇ ਵਿਚ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੂਰੂ ਕਰ ਦਿੱਤਾ ਸੀ।