10ਵੀਂ ਦਾ ਵਿਦਿਆਰਥੀ ਘਰ ਵਿਚ ਕਰ ਰਿਹਾ ਸੀ ਖ਼ੁਦਕੁਸ਼ੀ ਦੀ ਕੋਸ਼ਿਸ਼
Published : Jul 10, 2019, 4:56 pm IST
Updated : Jul 10, 2019, 4:56 pm IST
SHARE ARTICLE
Boy tries to hang self after classmates demand money
Boy tries to hang self after classmates demand money

ਜਮਾਤ ਦੇ ਲੜਕਿਆਂ ਤੋਂ ਸੀ ਪਰੇਸ਼ਾਨ

ਹੈਦਰਾਬਾਦ: ਜਮਾਤ ਦੇ ਲੜਕਿਆਂ ਤੋਂ ਪਰੇਸ਼ਾਨ ਹੋ ਕੇ 10ਵੀਂ ਦਾ ਵਿਦਿਆਰਥੀ ਅਪਣੇ ਘਰ ਵਿਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਮੁਤਾਬਕ ਲੜਕੇ ਦੀ ਜਮਾਤ ਵਿਚ ਪੜ੍ਹਨ ਵਾਲੇ ਲੜਕੇ ਉਸ ਨੂੰ ਪਰੇਸ਼ਾਨ ਕਰਦੇ ਸਨ ਅਤੇ ਉਸ ਕੋਲੋ ਪੈਸੇ ਮੰਗਦੇ ਸਨ। ਇਹ ਮਾਮਲਾ ਹੈਦਰਾਬਾਦ ਦਾ ਹੈ। ਖ਼ਬਰ ਮੁਤਾਬਕ ਤਿੰਨ ਜੁਲਾਈ ਨੂੰ 15 ਸਾਲ ਦਾ ਇਕ ਲੜਕਾ ਅਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਸਮੇਂ ਉਸ ਦੇ ਪਰਵਾਰ ਨੇ ਉਸ ਨੂੰ ਦੇਖ ਲਿਆ ਸੀ ਅਤੇ ਉਸ ਨੂੰ ਹਸਪਤਾਲ ਲੈ ਕੇ ਗਏ।

ਮੈਡੀਕਲ ਜਾਂਚ ਤੋਂ ਪਤਾ ਚਲਿਆ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ। ਪੁਲਿਸ ਮੁਤਾਬਕ ਬਾਅਦ ਵਿਚ ਲੜਕੇ ਨੇ ਅਪਣੇ ਪਰਵਾਰ ਨੂੰ ਦਸਿਆ ਕਿ ਉਸ ਦੀ ਜਮਾਤ ਦੇ ਤਿੰਨ ਲੜਕੇ ਉਸ ਨੂੰ ਖਿਝਾਉਂਦੇ ਹਨ ਅਤੇ ਉਸ ਕੋਲੋਂ ਇਕ ਹਜ਼ਾਰ ਮੰਗ ਰਹੇ ਹਨ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।

ਲੜਕੇ ਦੇ ਪਿਤਾ ਨੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਐਂਟੀ ਰੈਗਿੰਗ ਐਕਟ ਅਤੇ ਆਈਪੀਸੀ ਦੀ ਧਾਰਾ 384 ਤਹਿਤ ਤਿੰਨ ਲੜਕਿਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਤਿੰਨਾਂ ਲੜਕਿਆਂ ਨੂੰ ਮੰਗਲਵਾਰ ਨੂੰ ਫੜ ਲਿਆ ਗਿਆ ਹੈ।

Location: India, Telangana, Hyderabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement