
ਕੌਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਸ਼ੁੱਕਰਵਾਰ ਨੂੰ ਆਈਸੀਐਸਈ (10ਵੀਂ)ਅਤੇ ਆਈਐਸਸੀ (12ਵੀਂ) ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ।
ਨਵੀਂ ਦਿੱਲੀ: ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਸ਼ੁੱਕਰਵਾਰ ਨੂੰ ਆਈਸੀਐਸਈ (10ਵੀਂ)ਅਤੇ ਆਈਐਸਸੀ (12ਵੀਂ) ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਸਾਲ ਬੋਰਡ ਨੇ ਅਸਾਧਾਰਣ ਹਲਾਤਾਂ ਨੂੰ ਦੇਖਦੇ ਹੋਏ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਹੈ। ਨਾ ਹੀ ਬੋਰਡ ਨੇ ਆਈਸੀਐਸਈ ਦੇ ਟਾਪਰਾਂ ਦਾ ਐਲ਼ਾਨ ਕੀਤਾ ਗਿਆ ਅਤੇ ਨਾ ਹੀ ਆਈਐਸਸੀ ਦੇ ਟਾਪਰਾਂ ਦੇ ਨਾਮ ਐਲਾਨੇ ਗਏ।
Students
ਜ਼ਿਕਰਯੋਗ ਹੈ ਕਿ ਸੀਆਈਐਸਸੀਈ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਬਾਕੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਬੋਰਡ ਨੇ ਰੱਦ ਹੋਈਆਂ ਪ੍ਰੀਖਿਆਵਾਂ ਦੇ ਨੰਬਰ ਇਕ ਵਿਕਲਪਕ ਮੁਲਾਂਕਣ ਯੋਜਨਾ ਦੇ ਜ਼ਰੀਏ ਦਿੱਤੇ ਹਨ, ਜਿਸ ਦਾ ਐਲਾਨ ਪਿਛਲੇ ਹਫ਼ਤੇ ਕੀਤਾ ਗਿਆ ਸੀ। ਮੁਲਾਂਕਣ ਯੋਜਨਾ ਮੁਤਾਬਕ ਉਮੀਦਵਾਰਾਂ ਦਾ ਮੁਲਾਂਕਣ ਤਿੰਨ ਮਾਪਦੰਡਾਂ ਦੇ ਅਧਾਰ ‘ਤੇ ਕੀਤਾ ਗਿਆ।
Students
ਇਹਨਾਂ ਵਿਚ ਸਰਬੋਤਮ ਤਿੰਨ ਵਿਸ਼ਿਆਂ ਦੇ ਅੰਕ, ਉਹਨਾਂ ਦੇ ਅੰਦਰੂਨੀ ਮੁਲਾਂਕਣ ਦੇ ਅੰਕ ਅਤੇ ਪ੍ਰਾਜੈਕਟ ਦਾ ਮੁਲਾਂਕਣ ਸ਼ਾਮਲ ਹੈ। ਵਿਦਿਆਰਥੀਆਂ ਨੂੰ ਉਹਨਾਂ ਵਿਸ਼ਿਆਂ ਵਿਚੋਂ ਤਿੰਨ ਦੇ ਸਭ ਤੋਂ ਵਧੀਆਂ ਪ੍ਰਤੀਸ਼ਤ ਅੰਕਾਂ ਦਾ ਇਕ ਔਸਤ ਮਿਲਿਆ, ਜਿਸ ਦੇ ਲਈ ਬੋਰਡ ਪ੍ਰੀਖਿਆ ਹੋ ਚੁੱਕੀ ਸੀ। ਇਸ ਸਾਲ ਦੋਵੇਂ ਕਲਾਸਾਂ ਵਿਚ ਪਿਛਲੇ ਸਾਲ ਤੋਂ ਵਧੀਆਂ ਨਤੀਜਾ ਰਿਹਾ।
Students
ਇਸ ਵਾਰ ਆਈਸੀਐਸਈ ਵਿਚ 99.33 ਫੀਸਦੀ ਵਿਦਿਆਰਥੀ ਪਾਸ ਹੋਏ ਜਦਕਿ ਪਿਛਲੇ ਸਾਲ 98.54 ਫੀਸਦੀ ਵਿਦਿਆਰਥੀ ਪਾਸ ਹੋਏ ਸੀ। ਉੱਥੇ ਹੀ ਆਈਸੀਐਸ ਵਿਚ ਇਸ ਵਾਰ 96.84 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਪਿਛਲੇ ਸਾਲ 96.52 ਫੀਸਦੀ ਵਿਦਿਆਰਥੀ ਪਾਸ ਹੋਏ ਸੀ। ਵਿਦਿਆਰਥੀ cisce.org ਅਤੇ results.cisce.org ‘ਤੇ ਜਾ ਕੇ ਅਪਣਾ ਨਤੀਜਾ ਚੈੱਕ ਕਰ ਸਕਦੇ ਹਨ।
Students
ਵੈੱਬਸਾਈਟ ਤੋਂ ਇਲਾਵਾ ਵਿਦਿਆਰਥੀ ਐਸਐਮਐਸ ਦੇ ਜ਼ਰੀਏ ਵੀ ਅਪਣਾ ਨਤੀਜਾ ਜਾਣ ਸਕਦੇ ਹਨ। ਇਸ ਦੇ ਲਈ ਵਿਦਿਆਰਥੀਆਂ ਨੂੰ ਅਪਣੀ ਆਈਡੀ 09248082883 ਨੰਬਰ ‘ਤੇ ਭੇਜਣੀ ਹੋਵੇਗੀ। ਇਸ ਦੇ ਲਈ ‘ICSE/ISC (Unique ID)' ਲਿਖ ਕੇ 09248082883 ਨੰਬਰ ‘ਤੇ ਭੇਜਣੀ ਹੋਵੇਗੀ ਅਤੇ ਨਤੀਜਾ ਤੁਹਾਨੂੰ ਫੋਨ ‘ਤੇ ਮਿਲ ਜਾਵੇਗਾ।