
ਕੋਰੋਨਾ ਵਾਇਰਸ ‘ਤੇ ਡੈਕਸਾਮੇਥਾਸੋਨ ਦਵਾਈ ਦੇ ਟਰਾਇਲ ਦੇ ਸ਼ੁਰੂਆਤੀ ਨਤੀਜੇ ਦਾ ਵਿਸ਼ਵ ਸਿਹਤ ਸੰਗਠਨ ਨੇ ਸਵਾਗਤ ਕੀਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ‘ਤੇ ਡੈਕਸਾਮੇਥਾਸੋਨ ਦਵਾਈ ਦੇ ਟਰਾਇਲ ਦੇ ਸ਼ੁਰੂਆਤੀ ਨਤੀਜੇ ਦਾ ਵਿਸ਼ਵ ਸਿਹਤ ਸੰਗਠਨ ਨੇ ਸਵਾਗਤ ਕੀਤਾ ਹੈ। ਬ੍ਰਿਟੇਨ ਦੀ ਆਕਸਫੋਡ ਯੂਨੀਵਰਸਿਟੀ ਵੱਲੋਂ ਡੈਕਸਾਮੇਥਾਸੋਨ ਦਵਾਈ ਦਾ ਕਰੀਬ 2000 ਮਰੀਜਾਂ ‘ਤੇ ਟਰਾਇਲ ਕੀਤਾ ਗਿਆ ਸੀ। ਟਰਾਇਲ ਵਿਚ ਪਤਾ ਚੱਲਿਆ ਕਿ ਇਹ ਦਵਾਈ ਕਈ ਮਰੀਜਾਂ ਦੀ ਜਾਨ ਬਚਾਉਣ ਵਿਚ ਕਾਮਯਾਬ ਰਹੀ ਹੈ।
Corona Virus
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਡੈਕਸਾਮੇਥਾਸੋਨ ਦਵਾਈ ਪਹਿਲੀ ਅਜਿਹੀ ਦਵਾਈ ਹੈ ਜੋ ਕੋਰੋਨਾ ਮਰੀਜਾਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋ ਰਹੀ ਹੈ। ਬ੍ਰਿਟੇਨ ਦੀ ਸਰਕਾਰ ਨੇ ਡੈਕਸਾਮੇਥਾਸੋਨ ਦਵਾਈ ਨਾਲ ਕੋਰੋਨਾ ਮਰੀਜਾਂ ਦੇ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕ ਪੁਰਾਣੀ ਅਤੇ ਸਸਤੀ ਦਵਾਈ ਹੈ।
Corona Virus
ਲੀਡ ਰਿਸਰਚਰ ਪ੍ਰੋ. ਮਾਰਟਿਨ ਲੈਂਡਰੇ ਨੇ ਕਿਹਾ ਕਿ ਜਿੱਥੇ ਵੀ ਉਚਿਤ ਹੋਵੇ, ਹੁਣ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਵਿਚ ਭਰਤੀ ਮਰੀਜਾਂ ਨੂੰ ਇਹ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਪਰ ਲੋਕਾਂ ਨੂੰ ਖੁਦ ਇਹ ਦਵਾਈ ਖਰੀਦ ਕੇ ਨਹੀਂ ਖਾਣੀ ਚਾਹੀਦੀ। ਡੈਕਸਾਮੇਥਾਸੋਨ ਦਵਾਈ ਨਾਲ ਖਾਸ ਤੌਰ ‘ਤੇ ਵੈਂਟੀਲੇਟਰ ਅਤੇ ਆਕਸੀਜਨ ਸਪੋਰਟਰ ‘ਤੇ ਰਹਿਣ ਵਾਲੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।
WHO
ਹਾਲਾਂਕਿ ਹਲਕੇ ਲੱਛਣ ਵਾਲੇ ਮਰੀਜਾਂ ਵਿਚ ਇਸ ਦਵਾਈ ਦੇ ਲਾਭ ਦੀ ਪੁਸ਼ਟੀ ਨਹੀਂ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਐਡਹੈਨਮ ਨੇ ਕਿਹਾ, ‘ਇਹ ਪਹਿਲਾ ਅਜਿਹਾ ਇਲਾਜ ਹੈ, ਜਿਸ ਨਾਲ ਆਕਸੀਜਨ ਅਤੇ ਵੈਂਟੀਲੇਟਰ ‘ਤੇ ਰਹਿਣ ਵਾਲੇ ਲੋਕਾਂ ਦੀ ਮੌਤ ਦਰ ਵਿਚ ਕਮੀ ਹੁੰਦੀ ਦਿਖਾਈ ਦਿੱਤੀ ਹੈ। ਇਹ ਕਾਫੀ ਚੰਗੀ ਖ਼ਬਰ ਹੈ। ਮੈਂ ਬ੍ਰਿਟੇਨ ਸਰਕਾਰ, ਆਕਸਫੋਰਡ ਯੂਨੀਵਰਸਿਟੀ ਅਤੇ ਹੋਰ ਲੋਕਾਂ ਨੂੰ ਵਧਾਈ ਦਿੰਦਾ ਹਾਂ’।
Corona Virus
ਟਰਾਇਲ ਦੌਰਾਨ ਪਤਾ ਚੱਲਿਆ ਕਿ ਵੈਂਟੀਲੇਟਰ ‘ਤੇ ਰਹਿਣ ਵਾਲੇ ਮਰੀਜਾਂ ਨੂੰ ਇਹ ਦਵਾਈ ਦਿਤੇ ਜਾਣ ‘ਤੇ ਮੌਤ ਦਾ ਖਤਰਾ ਇਕ ਤਿਹਾਈ ਘਟ ਗਿਆ। ਜਿਨ੍ਹਾਂ ਮਰੀਜਾਂ ਨੂੰ ਆਕਸੀਜਨ ਸਪਲਾਈ ਦੀ ਲੋੜ ਹੁੰਦੀ ਹੈ, ਉਹਨਾਂ ਵਿਚ ਇਸ ਦਵਾਈ ਦੀ ਵਰਤੋਂ ਨਾਲ ਮੌਤ ਦਾ ਖਤਰਾ 1/5 ਘਟ ਗਿਆ ਹੈ। ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਜੇਕਰ ਬ੍ਰਿਟੇਨ ਵਿਚ ਇਹ ਦਵਾਈ ਪਹਿਲਾਂ ਤੋਂ ਮੌਜੂਦ ਹੁੰਦੀ ਤਾਂ ਕੋਰੋਨਾ ਨਾਲ ਪੀੜਤ 5000 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਕਿਉਂਕਿ ਇਹ ਦਵਾਈ ਸਸਤੀ ਵੀ ਹੈ।