
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 750MW Rewa Solar Project ਲਾਂਚ ਕੀਤਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 750MW Rewa Solar Project ਲਾਂਚ ਕੀਤਾ ਹੈ। ਇਸ ਪ੍ਰਾਜੈਕਟ ਨਾਲ ਦਿੱਲੀ ਮੈਟਰੋ ਨੂੰ ਬਿਜਲੀ ਮਿਲੇਗੀ। ਮੱਧ ਪ੍ਰਦੇਸ਼ ਦੇ ਰੀਵਾ ਵਿਚ ਸਥਾਪਤ ਕੀਤਾ ਗਿਆ ਪ੍ਰਾਜੈਕਟ ਸੂਬੇ ਦਾ ਅਜਿਹਾ ਪਹਿਲਾ ਨਵੀਨੀਕਰਨ ਊਰਜਾ ਪ੍ਰਾਜੈਕਟ ਹੈ ਜੋ ਸੂਬੇ ਤੋਂ ਬਾਹਰ ਕਿਸੇ ਗਾਹਕ ਨੂੰ ਬਿਜਲੀ ਸਪਲਾਈ ਕਰੇਗਾ।
PM Narendra Modi
ਇਸ ਪ੍ਰਾਜੈਕਟ ਦੇ ਤਹਿਤ ਪੈਦਾ ਕੀਤੀ ਜਾਣ ਵਾਲੀ ਊਰਜ ਵਿਚੋਂ 24 ਫੀਸਦੀ ਊਰਜਾ ਦਿੱਲੀ ਮੈਟਰੋ ਨੂੰ ਦਿੱਤੀ ਜਾਵੇਗੀ, ਉੱਥੇ ਹੀ ਬਾਕੀ ਦੀ 76 ਫੀਸਦੀ ਊਰਜਾ ਮੱਧ ਪ੍ਰਦੇਸ਼ ਦੀਆਂ ਬਿਜਲੀ ਕੰਪਨੀਆਂ ਨੂੰ ਦਿੱਤੀ ਜਾਵੇਗੀ। ਰੀਵਾ ਪ੍ਰਾਜੈਕਟ ਕਾਰਬਨ ਨਿਕਾਸ ਨੂੰ ਵੀ ਘੱਟ ਕਰੇਗਾ। ਅਨੁਮਾਨ ਹੈ ਕਿ ਇਸ ਨਾਲ ਸਾਲ ਵਿਚ ਕਾਰਬਨ ਡਾਈ ਆਕਸਾਈਡ ਵਿਚ 15 ਲੱਖ ਟਨ ਦੇ ਬਰਾਬਰ ਨਿਕਾਸ ਘੱਟ ਹੋਵੇਗਾ।
Delhi Metro
ਭਾਰਤ ਨੇ ਸਾਲ 2022 ਤੱਕ 175 ਗੀਗਾਵਾਟ ਤੱਕ ਨਵੀਨੀਕਰਨ ਊਰਜਾ ਪੈਦਾ ਕਰਨ ਲਈ ਪ੍ਰਾਜੈਕਟ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ, ਰੀਵਾ ਪ੍ਰਾਜੈਕਟ ਇਸ ਦਿਸ਼ਾ ਵਿਚ ਚੁੱਕਿਆ ਗਿਆ ਇਕ ਕਦਮ ਹੈ। ਪੀਐਮ ਮੋਦੀ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਦੌਰਾਨ ਵੀਡੀਓ ਕਾਨਫਰੰਸਿੰਗ ਕੀਤੀ। ਉਹਨਾਂ ਨੇ ਕਿਹਾ, ‘ਅੱਜ ਰੀਵਾ ਨੇ ਇਤਿਹਾਸ ਰਚ ਦਿੱਤਾ ਹੈ।
Solar Project
ਹੁਣ ਏਸ਼ੀਆ ਦੇ ਸਭ ਤੋਂ ਵੱਡੇ ਸੋਲਰ ਪ੍ਰਾਜੈਕਟ ਦਾ ਨਾਮ ਰੀਵਾ ਦੇ ਨਾਲ ਜੁੜ ਗਿਆ ਹੈ। ਭਾਰਤ ਦੁਨੀਆ ਦੇ ਪੰਜ ਸਭ ਤੋਂ ਜ਼ਿਆਦਾ ਸੌਰ ਊਰਜਾ ਪੈਦਾ ਕਰਨ ਵਾਲੇ ਦੇਸ਼ਾਂ ਵਿਚ ਪਹੁੰਚ ਗਿਆ ਹੈ’। ਪੀਐਮ ਮੋਦੀ ਨੇ ਇਸ ਦੌਰਾਨ ਇਕ ਵਾਰ ਫਿਰ ਅਪਣੀ ਸਰਕਾਰ ਦੀ ਆਤਮ ਨਿਰਭਰ ਭਾਰਤ ਮੁਹਿੰਮ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਆਤਮ ਨਿਰਭਰ ਭਾਰਤ ਲਈ ਬਿਜਲੀ ਸੈਕਟਰ ਵਿਚ ਆਤਮਨਿਰਭਰਤਾ ਬਹੁਤ ਜਰੂਰੀ ਹੈ। ਇਸ ਵਿਚ ਸੌਰ ਊਰਜਾ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੀ ਹੈ’।
Inaugurating a Solar Project in Rewa, Madhya Pradesh. https://t.co/QXLmVlV5nb
— Narendra Modi (@narendramodi) July 10, 2020
ਪੀਐਮ ਨੇ ਦੱਸਿਆ ਕਿ ਐਲਈਡੀ ਬਲਬ ਦੀ ਵਰਤੋਂ ਨਾਲ ਬਿਜਲੀ ਬਿਲ ਘੱਟ ਹੋਇਆ ਹੈ। ਹਰ ਸਾਲ 24,000 ਕਰੋੜ ਦੀ ਬੱਚਤ ਮੱਧ ਵਰਗ ਨੂੰ ਹੋ ਰਹੀ ਹੈ। 600 ਅਰਬ ਯੂਨਿਟ ਬਿਜਲੀ ਦੀ ਖਪਤ ਘੱਟ ਹੋਈ ਹੈ। ਬਿਜਲੀ ਦੀ ਬੱਚਤ ਹੋ ਰਹੀ ਹੈ। ਇਸ ਨਾਲ 4.5 ਕਰੋੜ ਟਨ ਕਾਰਬਨ ਡਾਈ ਆਕਸਾਈਡ ਦਾ ਨਿਕਾਸ ਘਟਿਆ ਹੈ ਤੇ ਪ੍ਰਦੂਸ਼ਣ ਵੀ ਘੱਟ ਹੋਇਆ ਹੈ।