Indo-Tibetan Border : ITBP ਨੇ ਅਪਣੇ ਇਤਿਹਾਸ ’ਚ ਸੋਨੇ ਦਾ ਸਭ ਤੋਂ ਵੱਡਾ ਜਖੀਰਾ ਜ਼ਬਤ ਕੀਤਾ
Published : Jul 10, 2024, 5:32 pm IST
Updated : Jul 10, 2024, 5:32 pm IST
SHARE ARTICLE
ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਯਾਨੀ ITBP ਜ਼ਬਤ ਕੀਤੇ ਸੋਨੇ ਦੀ ਜਾਣਕਾਰੀ ਦਿੰਦੇ ਹੋਏ
ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਯਾਨੀ ITBP ਜ਼ਬਤ ਕੀਤੇ ਸੋਨੇ ਦੀ ਜਾਣਕਾਰੀ ਦਿੰਦੇ ਹੋਏ

Indo-Tibetan Border : 3 ਵਿਅਕਤੀਆਂ ਨੂੰ 108 ਕਿੱਲੋ ਸੋਨੇ ਨਾਲ ਕੀਤਾ ਕਾਬੂ , 2 ਮੋਬਾਈਲ ਫੋਨ, 1 ਦੂਰਬੀਨ, 2 ਚਾਕੂ  ਵੀ ਹੋਏ ਬਰਾਮਦ

Indo-Tibetan Border : ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਯਾਨੀ ITBP ਨੇ ਸਰਹੱਦ ਦੇ ਨੇੜੇ ਇੱਕ ਸੋਨੇ ਦੇ ਤਸਕਰ ਤੋਂ ਸੋਨੇ ਦਾ ਸਭ ਤੋਂ ਵੱਡਾ ਜਖੀਰਾ ਜ਼ਬਤ ਕੀਤਾ ਹੈ। ITBP ਨੇ ਭਾਰਤ-ਚੀਨ ਸਰਹੱਦ ਨੇੜੇ ਇਕ ਕਿਲੋਗ੍ਰਾਮ ਵਜ਼ਨ ਦੀਆਂ 108 ਸੋਨੇ ਦੀਆਂ ਬਾਰ ਜ਼ਬਤ ਕੀਤੀਆਂ ਹਨ। ਇਸ ਦੇ ਨਾਲ ਹੀ 3 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਜੇਕਰ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 80 ਕਰੋੜ ਰੁਪਏ ਤੋਂ ਜ਼ਿਆਦਾ ਹੈ।

a

ITBP ਵਲੋਂ ਬਰਾਮਦ ਕੀਤਾ ਗਿਆ ਸੋਨੇ ਦਾ ਸਭ ਤੋਂ ਵੱਡਾ ਜਖੀਰਾ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਸਮਾਨ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਤਸਕਰੀ ਕੀਤੇ ਸੋਨੇ ਦੀ ਵੱਡੀ ਮਾਤਰਾ ਤੋਂ ਇਲਾਵਾ, ਜ਼ਬਤ ਕੀਤੇ ਗਏ ਸੋਨੇ ਵਿਚ ਦੋ ਮੋਬਾਈਲ ਫੋਨ, ਇੱਕ ਦੂਰਬੀਨ, ਦੋ ਚਾਕੂ ਅਤੇ ਕੇਕ ਅਤੇ ਦੁੱਧ ਵਰਗੀਆਂ ਕਈ ਭੋਜਨ ਸਮੱਗਰੀ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬਾਜ਼ਾਰ ’ਚ ਸੋਨੇ ਦੀ ਕੀਮਤ 74,490 ਰੁਪਏ ਹੈ, ਅਜਿਹੇ ਵਿਚ 108 ਕਿਲੋ ਸੋਨੇ ਦੀ ਕੀਮਤ 80,44,92,000 ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਆਈਟੀਬੀਪੀ ਦੀ 21ਵੀਂ ਬਟਾਲੀਅਨ ਦੇ ਜਵਾਨਾਂ ਨੇ ਮੰਗਲਵਾਰ ਦੁਪਹਿਰ ਨੂੰ ਪੂਰਬੀ ਲੱਦਾਖ ਦੇ ਚਾਂਗਥਾਂਗ ਉਪ-ਸੈਕਟਰ, ਚਿਜਬੁਲ, ਨਰਬੂਲਾ, ਜੰਗਲ ਅਤੇ ਜਕਾਲਾ ਸਮੇਤ ਤਸਕਰਾਂ ਦੀ ਘੁਸਪੈਠ ਨੂੰ ਰੋਕਣ ਲਈ ਲੰਬੀ ਦੂਰੀ ਦੀ ਗਸ਼ਤ ਸ਼ੁਰੂ ਕੀਤੀ ਕਿਉਂਕਿ ਗਰਮੀਆਂ ਦੇ ਮੌਸਮ ਵਿਚ ਤਸਕਰੀ ਦੀਆਂ ਗਤੀਵਿਧੀਆਂ ਵਧਦੀਆਂ ਹਨ।
 

ਇਹ ਵੀ ਪੜੋ:High Court News : ਮਾਮੂਲੀ ਅਪਰਾਧਾਂ ਲਈ ਅਪਰਾਧੀ ਨੂੰ ਪਹਿਲੀ ਵਾਰ ਜੇਲ੍ਹ ਭੇਜਣਾ ਉਨ੍ਹਾਂ ਨੂੰ ਅਪਰਾਧ ਵੱਲ ਤੋਰਦਾ ਹੈ 

ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਅੱਗੇ ਦੱਸਿਆ ਕਿ ਆਈਟੀਬੀਪੀ ਨੂੰ ਅਸਲ ਕੰਟਰੋਲ ਰੇਖਾ ਤੋਂ 1 ਕਿਲੋਮੀਟਰ ਦੂਰ ਸ਼੍ਰੀਰਾਪਾਲ ’ਚ ਵੀ ਤਸਕਰੀ ਦੀ ਸੂਚਨਾ ਮਿਲੀ ਸੀ। ਇਸ ’ਤੇ ਡਿਪਟੀ ਕਮਾਂਡੈਂਟ ਦੀਪਕ ਭੱਟ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਟੀਮ ਉਥੇ ਪੁੱਜੀ ਤਾਂ ਦੋ ਵਿਅਕਤੀਆਂ ਨੂੰ ਖੱਚਰਾਂ ’ਤੇ ਸਵਾਰ ਹੁੰਦੇ ਦੇਖਿਆ ਅਤੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਇਸ ਤੋਂ ਬਾਅਦ ਤਸਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਵੱਲੋਂ ਪਿੱਛਾ ਕਰਨ 'ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। 
ਮੁਲਜ਼ਮਾਂ ਨੇ ਪਹਿਲਾਂ ਪੌਦਿਆਂ ਦੇ ਡੀਲਰ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਔਸ਼ਧੀ ਪੌਦਿਆਂ ਦੇ ਡੀਲਰ ਵਜੋਂ ਕੰਮ ਕਰਦੇ ਸਨ, ਪਰ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ’ਤੇ ਭਾਰੀ ਮਾਤਰਾ ਵਿਚ ਸੋਨਾ ਅਤੇ ਹੋਰ ਸਾਮਾਨ ਬਰਾਮਦ ਹੋਇਆ। ਤਸਕਰਾਂ ਦੀ ਪਛਾਣ ਲੱਦਾਖ ਦੇ ਨਯੋਮਾ ਇਲਾਕੇ ਦੇ ਰਹਿਣ ਵਾਲੇ ਤਸੇਰਿੰਗ ਚੰਬਾ (40) ਅਤੇ ਸਟੈਨਜਿਨ ਦੋਰਗਿਆਲ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਬਰਾਮਦਗੀ ਦੇ ਸਬੰਧ 'ਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਗਏ ਤਿੰਨਾਂ ਲੋਕਾਂ ਤੋਂ ਆਈਟੀਬੀਪੀ ਅਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

(For more news apart from ITBP seized the largest gold reserve in its history News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement