Jammu-Kashmir News: ਸੁਪਰੀਮ ਕੋਰਟ ਨੇ ਨਹੀਂ ਮੰਨਿਆ ਕਿ ਜੰਮੂ-ਕਸ਼ਮੀਰ ’ਚ ਸੰਵਿਧਾਨਕ ਅਦਾਰੇ ਕੰਮ ਨਹੀਂ ਕਰ ਰਹੇ, ਪਟੀਸ਼ਨ ਰੱਦ
Published : Jul 10, 2024, 11:04 am IST
Updated : Jul 10, 2024, 11:04 am IST
SHARE ARTICLE
Supreme Court did not accept that constitutional institutions are not working in Jammu and Kashmir, petition rejected
Supreme Court did not accept that constitutional institutions are not working in Jammu and Kashmir, petition rejected

Jammu-Kashmir News:ਸਿਖਰਲੀ ਅਦਾਲਤ ਨੇ ਪਹਿਲਾਂ ਪੁਣੇ ਸਥਿਤ ਵਕੀਲ ਅਸੀਮ ਸੁਹਾਸ ਸਰੋਦੇ ਵੱਲੋਂ ਦਾਇਰ 2020 ਦੀ ਜਨਹਿੱਤ ਪਟੀਸ਼ਨ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਸੀ

 

Jammu-Kashmir News: ਸੁਪਰੀਮ ਕੋਰਟ ਨੇ ਉਸ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਜੰਮੂ-ਕਸ਼ਮੀਰ ’ਚ ਸੰਵਿਧਾਨਕ ਅਦਾਰੇ ਕੰਮ ਨਹੀਂ ਕਰ ਰਹੇ।

ਇਸ ਤੋਂ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਕਿ ਉਹ ਹੁਣ ਕੰਮ ਕਰ ਰਹੇ ਹਨ। ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਰਗੇ ਕੁਝ ਅਦਾਰਿਆਂ ਦੀਆ ਸ਼ਕਤੀਆਂ ਦੀ ਵਰਤੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ।

ਸਿਖਰਲੀ ਅਦਾਲਤ ਨੇ ਇਸ ਤੋਂ ਪਹਿਲਾਂ ਪੁਣੇ ਸਥਿਤ ਵਕੀਲ ਅਸੀਮ ਸੁਹਾਸ ਸਰੋਦੇ ਵੱਲੋਂ ਦਾਇਰ 2020 ਦੀ ਜਨਹਿੱਤ ਪਟੀਸ਼ਨ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਤੇ ਫੈਸਲਾ ਕਰਨ ਲਈ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਸਹਾਇਤਾ ਮੰਗੀ ਗਈ ਸੀ।

ਇਹ ਦੋਸ਼ ਲਾਇਆ ਗਿਆ ਸੀ ਕਿ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਰਗੇ ਵਿਧਾਨਿਕ ਅਦਾਰੇ ਕੇਂਦਰ ਸ਼ਾਸਤ ਪ੍ਰਦੇਸ਼ ਚ ਕੰਮ ਨਹੀਂ ਕਰ ਰਹੇ।

ਜਨਹਿੱਤ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਸੀ ਕਿ ਜੰਮੂ-ਕਸ਼ਮੀਰ ਰਾਜ ਮਹਿਲਾ ਕਮਿਸ਼ਨ, ਰਾਜ ਅਪਾਹਜਤਾ ਕਮਿਸ਼ਨ ਤੇ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਸਮੇਤ 7 ਅਦਾਰੇ ਗੈਰ-ਸਰਗਰਮ ਹਨ ਤੇ ਕੰਮ ਨਹੀਂ ਕਰ ਰਹੇ।
 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement