ਮੋਦੀ ਸਰਕਾਰ ਨੇ ਸੁਪਰੀਮ ਕੋਰਟ ਤੋਂ ਕਿਹਾ, ਨਹੀਂ ਕਰ ਸਕਦੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ
Published : Aug 10, 2018, 3:32 pm IST
Updated : Aug 10, 2018, 3:32 pm IST
SHARE ARTICLE
rajiv gandhi assassination
rajiv gandhi assassination

ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀਆਂ ਨੂੰ ਰਿਹਾਈ ਦੀ ਮੰਗ ਕਰਨ ਵਾਲੀ ਤਮਿਲਨਾਡੁ ਸਰਕਾਰ ਦੀ ਮੰਗ ਨੂੰ ਸੁਪਰੀਮ ਕੋਰਟ ਵਿਚ ਠੁਕਰਾ ਦਿਤੀ ਗਈ ਹੈ। ਸਰਕਾਰ...

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀਆਂ ਨੂੰ ਰਿਹਾਈ ਦੀ ਮੰਗ ਕਰਨ ਵਾਲੀ ਤਮਿਲਨਾਡੁ ਸਰਕਾਰ ਦੀ ਮੰਗ ਨੂੰ ਸੁਪਰੀਮ ਕੋਰਟ ਵਿਚ ਠੁਕਰਾ ਦਿਤੀ ਗਈ ਹੈ। ਸਰਕਾਰ ਨੇ ਦਲੀਲ ਦਿਤੀ ਸੀ ਕਿ 1991 ਵਿਚ ਰਾਜੀਵ ਗਾਂਧੀ ਦੀ ਹੱਤਿਆ ਦੀ ਵਜ੍ਹਾ ਤੋਂ ਪੂਰੀ ਡੈਮੋਕਰੇਟਿਕ ਪ੍ਰਕਿਰਿਆ 'ਤੇ ਰੁਕ ਗਈ ਸੀ। ਤਮਿਲਨਾਡੁ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾ ਕਰਨ ਦੀ ਮੰਗ ਦਰਜ ਕੀਤੀ ਸੀ।

rajiv gandhi assassinationrajiv gandhi assassination

ਐਡਿਸ਼ਨਲ ਸਾਲਿਸਿਟਰ ਜਨਰਲ ਪਿੰਕੀ ਆਨੰਦ ਨੇ ਜਸਟੀਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਤਮਿਲਨਾਡੁ ਸਰਕਾਰ ਦੀ ਬੇਨਤੀ 'ਤੇ ਸਰਕਾਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਅਜਿਹਾ ਕਿਹਾ ਹੈ। ਕੋਰਟ ਨੇ ਕਿਹਾ ਕਿ ਸਰਕਾਰ ਦੇ ਜਵਾਬ ਨੂੰ ਰਿਕਾਰਡ ਵਿਚ ਸ਼ਾਮਿਲ ਕਰ ਲਿਆ ਗਿਆ ਹੈ ਅਤੇ ਹੁਣ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਇਸ ਸਾਲ ਜਨਵਰੀ ਵਿਚ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੰਨ ਮਹੀਨੇ ਦਾ ਸਮਾਂ ਦਿਤਾ ਸੀ ਤਾਕਿ ਉਹ ਤਮਿਲਨਾਡੁ ਸਰਕਾਰ ਵਲੋਂ ਭੇਜੇ ਗਏ ਪੱਤਰ 'ਤੇ ਫੈਸਲਾ ਲੈ ਸਕਣ।

rajiv gandhi assassinationrajiv gandhi assassination

18 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਰਾਜ ਸਰਕਾਰ ਦੀ ਬੇਨਤੀ ਨੂੰ ਠੁਕਰਾ ਦਿਤਾ ਸੀ। ਤਿੰਨ ਪੇਜ ਦੇ ਲਿਖੇ ਗਏ ਪੱਤਰ ਵਿਚ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇਹ ਕਾਫ਼ੀ ਘਟਿਆ ਦੋਸ਼ ਸੀ ਜਿਸ ਦੀ ਵਜ੍ਹਾ ਨਾਲ ਉਸ ਸਮੇਂ ਲੋਕਸਭਾ ਅਤੇ ਕੁੱਝ ਰਾਜਾਂ ਵਿਚ ਹੋਣ ਵਾਲੇ ਚੋਣਾਂ ਨੂੰ ਟਾਲਣਾ ਪਿਆ। ਉਸ ਸਮੇਂ ਕੋਰਟ ਨੇ ਵੀ ਕਿਹਾ ਸੀ ਕਿ ਇਹ ਬਹੁਤ ਹੀ ਨਫ਼ਰਤ ਭਰਿਆ ਅਪਰਾਧ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕੀਤੇ ਜਾਣ ਦੀ ਵਜ੍ਹਾ ਨਾਲ ਇਕ ਗਲਤ ਸੁਨੇਹਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਅਪਰਾਧ ਨੂੰ ਵਧਾਵਾ ਮਿਲੇਗਾ।  

rajiv gandhi assassinationrajiv gandhi assassination

ਇਸ ਲਈ ਕੇਂਦਰ ਸਰਕਾਰ ਮੁਲਜ਼ਮਾਂ ਨੂੰ ਰਿਹਾ ਕੀਤੇ ਜਾਣ ਦੀ ਰਾਏ ਤੋਂ ਸਹਿਮਤ ਨਹੀਂ ਹੈ। ਦੱਸ ਦਿਈਏ ਕਿ ਸੱਤੋਂ ਦੋਸ਼ੀ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਰਾਜੀਵ ਗਾਂਧੀ ਦੀ ਹੱਤਿਆ ਲਿੱਟੇ ਦੀ ਆਤਮਘਾਤੀ ਮਹਿਲਾ ਅਪਣੇ ਸਰੀਰ 'ਤੇ ਬੰਬ ਲਗਾ ਕੇ ਸ਼ਰੀਪੇਰੁੰਬੁਦੁਰ ਟਾਊਨ ਦੀ ਇਕ ਰੈਲੀ ਵਿਚ ਉਨ੍ਹਾਂ ਨੂੰ ਸਨਮਾਨਿਤ ਕਰ ਰਹੀ ਸੀ ਅਤੇ ਅਪਣੇ ਆਪ ਨੂੰ ਉਡਾ ਲਿਆ।

rajiv gandhi assassinationrajiv gandhi assassination

ਇਸ ਤੋਂ ਪਹਿਲਾਂ, ਅਪ੍ਰੈਲ ਵਿਚ ਮਦਰਾਸ ਹਾਈ ਕੋਰਟ ਨਲਿਨੀ ਸ਼੍ਰੀਹਰਿਹਰਣ ਦੀ ਰਿਹਾਈ ਦੀ ਅਪੀਲ ਨੂੰ ਖਾਰਿਜ ਕਰ ਚੁੱਕਿਆ ਹੈ। ਇਕ ਹੋਰ ਦੋਸ਼ੀ ਪੇਰਾਰਿਵਲਨ ਨੇ ਅਪਣੀ ਅਪੀਲ ਵਿਚ ਇਹ ਕਿਹਾ ਸੀ ਕਿ ਕੇਸ ਨੂੰ ਫਿਰ ਤੋਂ ਖੋਲ੍ਹਿਆ ਜਾਵੇ ਅਤੇ ਉਸ ਦੇ ਜੁਰਮ ਨੂੰ ਖਾਰਿਜ ਕੀਤਾ ਜਾਵੇ। ਹਾਲਾਂਕਿ, ਸੁਪਰੀਮ ਕੋਰਟ ਨੇ ਉਸ ਨੂੰ ਮਾਰਚ ਵਿਚ ਖਾਰਿਜ ਕਰ ਦਿਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement