ਰਾਫ਼ੇਲ ਸਮਝੌਤਾ : ਸੰਸਦ ਦੇ ਬਾਹਰ ਵਿਰੋਧੀ ਪੱਖ ਦਾ ਪ੍ਰਦਰਸ਼ਨ, ਸੋਨੀਆ ਨੇ ਇਸ ਤਰ੍ਹਾਂ ਜਤਾਇਆ ਵਿਰੋਧ
Published : Aug 10, 2018, 12:44 pm IST
Updated : Aug 10, 2018, 12:44 pm IST
SHARE ARTICLE
Sonia Gandhi leads protest outside Parliament
Sonia Gandhi leads protest outside Parliament

ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਸ਼ੁਕਰਵਾਰ ਨੂੰ ਸੰਸਦ ਦੇ ਬਾਹਰ ਵਿਰੋਧੀ ਪੱਖ ਸਾਂਸਦਾਂ ਨੇ ਹੰਗਾਮਾ ਮਚਾ ਰੱਖਿਆ ਹੈ। ਸੋਨੀਆ ਗਾਂਧੀ ਵੀ ਵਿਰੋਧੀ ਪੱਖ ਦੇ ਨਾਲ...

ਨਵੀਂ ਦਿੱਲੀ : ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਸ਼ੁਕਰਵਾਰ ਨੂੰ ਸੰਸਦ ਦੇ ਬਾਹਰ ਵਿਰੋਧੀ ਪੱਖ ਸਾਂਸਦਾਂ ਨੇ ਹੰਗਾਮਾ ਮਚਾ ਰੱਖਿਆ ਹੈ। ਸੋਨੀਆ ਗਾਂਧੀ ਵੀ ਵਿਰੋਧੀ ਪੱਖ ਦੇ ਨਾਲ ਮਿਲ ਕੇ ਇਸ ਦਾ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਦੇ ਵਿਰੁਧ ਵਿਰੋਧੀ ਪੱਖ ਨੇਤਾ ਕਾਲੀ ਪੱਟੀ ਬੰਨ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਕਰ ਰਹੇ ਹਨ। ਵਿਰੋਧੀ ਪੱਖ ਨੇ ਮੰਗ ਕੀਤੀ ਹੈ ਕਿ ਰਾਫ਼ੇਲ ਸੌਦੇ 'ਤੇ ਜੇਸੀਪੀ ਬਣੇ। ਉਥੇ ਹੀ ਇਸ ਤੋਂ ਪਹਿਲਾਂ ਵੀਰਵਾਰ ਨੂੰ ਲੋਕ ਸਭਾ ਵਿਚ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਕਾਂਗਰਸ ਸਾਂਸਦਾਂ ਦੇ ਹੰਗਾਮੇ 'ਚ ਸਦਨ ਦੀ ਕਾਰਵਾਹੀ ਰੁਕੀ ਹੋਈ ਹੈ।

Sonia Gandhi protestSonia Gandhi protest

ਕਾਂਗਰਸ ਨੇਤਾ ਮੱਲਿਕਾਰਜੁਨ ਖਡਗੇ ਨੇ ਸਿਫ਼ਰ ਕਾਲ ਵਿਚ ਇਹ ਮਾਮਲਾ ਚੁੱਕਿਆ ਅਤੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਸਰਕਾਰ ਫ਼ਰਾਂਸ ਦੇ ਨਾਲ ਹੋਏ ਰਾਫ਼ੇਲ ਕਰਾਰ ਮਾਮਲੇ ਵਿਚ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਖਡਗੇ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਕਾਰਜਕਾਲ ਵਿਚ ਇਕ ਜਹਾਜ਼ 526 ਕਰੋਡ਼ ਰੁਪਏ ਦਾ ਕਰਾਰ ਕੀਤਾ ਗਿਆ ਸੀ।  ਉਨ੍ਹਾਂ ਨੇ ਕਿਹਾ ਕਿ ਹੁਣ ਜਹਾਜ਼ ਦੀ ਕੀਮਤ ਤਿੰਨ ਗੁਣਾ ਵਧ ਕੇ 1600 ਕਰੋਡ਼ ਰੁਪਏ ਪ੍ਰਤੀ ਜਹਾਜ਼ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਫ਼ੇਲ 45,000 ਕਰੋਡ਼ ਰੁਪਏ ਦੇਸ਼ ਦੀ ਸੱਭ ਤੋਂ ਵਡੀ ਗੜਬੜੀ ਹੈ।

Sonia Gandhi protestSonia Gandhi protest

ਅਸੀਂ ਇਸ ਮਾਮਲੇ ਵਿਚ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਕਰਦੇ ਹਾਂ। ਖਡਗੇ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਸਾਰੇ ਨੇਤਾ ਤਖਤੀਆਂ ਲੈ ਕੇ ਲੋਕ ਸਭਾ ਪ੍ਰਧਾਨ ਦੇ ਸਦਨ ਦੇ ਸਾਹਮਣੇ ਪਹੁੰਚ ਗਏ ਅਤੇ ‘ਲੋਕਾਂ ਅਤੇ ਸਦਨ ਨੂੰ ਗੁੰਮਰਾਹ ਕਰਨ’ ਦਾ ਇਲਜ਼ਾਮ ਲਗਾਇਆ ਅਤੇ ‘ਰਾਫ਼ੇਲ 'ਤੇ ਇਕ ਜੇਪੀਸੀ ਗਠਿਤ ਕਰਨ’ ਦੀ ਮੰਗ ਕੀਤੀ। ਦੱਸ ਦਈਏ ਕਿ ਰਾਹੁਲ ਨੇ ਸੰਸਦ ਵਿਚ ਕਿਹਾ ਸੀ ਕਿ ਰਾਫ਼ੇਲ ਡੀਲ ਵਿਚ ਘਪਲਾ ਹੋਇਆ ਹੈ ਅਤੇ ਜਹਾਜ਼ਾਂ ਦੀ ਕੀਮਤ ਜ਼ਿਆਦਾ ਕਰ ਦਿਤੀ ਗਈ ਹੈ। ਰਾਹੁਲ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਰਾਫ਼ੇਲ ਸਮਝੌਤੇ ਨੂੰ ਲੈ ਕੇ ਦੇਸ਼ ਤੋਂ ਝੂਠ ਬੋਲਿਆ ਹੈ।

Rahul GandhiRahul Gandhi

ਹਾਲਾਂਕਿ, ਇਸ 'ਤੇ ਫ਼ਰਾਂਸ ਨੇ ਰਾਹੁਲ ਦੇ ਆਰੋਪਾਂ ਨੂੰ ਖਾਰਿਜ ਕਰ ਦਿਤਾ ਸੀ। ਫ਼ਰਾਂਸ ਸਰਕਾਰ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ 2008 ਦੇ ਸੁਰੱਖਿਆ ਸਮਝੌਤੇ ਦੇ ਤਹਿਤ ਦੋਹੇਂ ਦੇਸ਼ ਗੁਪਤ ਸੂਚਨਾ ਨੂੰ ਜਨਤਕ ਨਹੀਂ ਕਰ ਸਕਦੇ ਹਨ।  ਬਿਆਨ ਵਿਚ ਕਿਹਾ ਗਿਆ ਕਿ ਅਸੀਂ ਕਾਨੂੰਨੀ ਤੌਰ 'ਤੇ ਇਸ ਤੋਂ ਬੱਝੇ ਹੋਏ ਹਾਂ। ਡੀਲ ਦੀ ਜਾਣਕਾਰੀ ਜਨਤਕ ਕਰਨ ਨਾਲ ਸੁਰੱਖਿਆ ਅਤੇ ਆਪਰੇਸ਼ਨਲ ਸਮਰੱਥਾ 'ਤੇ ਅਸਰ ਪੈ ਸਕਦਾ ਹੈ। ਅਜਿਹੇ ਵਿਚ ਇਹ ਪ੍ਰਬੰਧ 2016 ਵਿਚ ਕੀਤੇ ਗਏ 36 ਰਾਫ਼ੇਲ ਲੜਾਕੂ ਜਹਾਜ਼ਾਂ 'ਤੇ ਵੀ ਲਾਗੂ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement