ਰਾਫੇਲ ਡੀਲ 'ਤੇ ਰੱਖਿਆ ਮੰਤਰੀ ਨੇ ਝੂਠ ਬੋਲਿਆ, ਮੋਦੀ ਸਰਕਾਰ ਨੇ ਤੋੜੇ ਨਿਯਮ : ਕਾਂਗਰਸ
Published : Jul 27, 2018, 3:30 pm IST
Updated : Jul 27, 2018, 3:30 pm IST
SHARE ARTICLE
Nirmala sitaraman
Nirmala sitaraman

ਰਾਫ਼ੇਲ ਡੀਲ 'ਤੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਨਿਯਮਾਂ ਦੀ ਅਣਦੇਖੀ ਕੀਤੀ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੰਸਦ ਵਿਚ ...

ਨਵੀਂ ਦਿੱਲੀ : ਰਾਫ਼ੇਲ ਡੀਲ 'ਤੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਨਿਯਮਾਂ ਦੀ ਅਣਦੇਖੀ ਕੀਤੀ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੰਸਦ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਝੂਠ ਬੋਲਿਆ ਹੈ। ਰਾਫੇਲ ਡੀਲ ਰੱਖਿਆ ਸੌਦੇ ਵਿਚ ਕ੍ਰੋਨੀ ਕੈਪੀਟਲਿਜ਼ਮ ਦਾ ਸਭ ਤੋਂ ਵੱਡਾ ਉਦਾਹਰਨ ਹੈ। ਰਾਫ਼ੇਲ ਦਾ ਸੱਚ ਛੁਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀਰਵਾਰ ਨੂੰ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਸ ਸੌਦੇ ਜ਼ਰਂੀਏ ਦੇਸ਼ ਦੇ ਇਕ ਨਾਮੀ ਉਦਯੋਗਪਤੀ ਨੂੰ ਚਾਰ ਅਰਬ ਡਾਲਰ ਦਾ ਇਨਾਮ ਦਿਤਾ ਗਿਆ ਹੈ।

Rafel Rafelਗਾਂਧੀ ਨੇ ਇਕ ਖ਼ਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ''ਸ੍ਰੀਮਾਨ 56 (ਮੋਦੀ) ਨੂੰ ਜੋ ਪਸੰਦ ਆਉਂਦਾ ਹੈ, ਉਸ ਨੂੰ ਸੂਟ ਪਹਿਨਿਆ ਹੋਣਾ ਚਾਹੀਦੈ, 45 ਹਜ਼ਾਰ ਕਰੋੜ ਰੁਪਏ ਦੇ ਕਰਜ਼ ਵਿਚ ਡੁੱਬਿਆ ਹੋਣਾ ਚਾਹੀਦੈ, ਉਸ ਦੇ ਕੋਲ 10 ਦਿਨ ਪੁਰਾਣੀ ਕੰਪਨੀ ਹੋਣੀ ਚਾਹੀਦੀ ਹੈ ਅਤੇ ਉਸ ਨੇ ਅਪਣੀ ਜ਼ਿੰਦਗੀ ਵਿਚ ਕਦੇ ਜਹਾਜ਼ ਨਾ ਬਣਾਇਆ ਹੋਵੇ।'' ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਕਰਦੇ ਹੋਏ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਦੇਸ਼ ਨਾਲ ਝੂਠ ਬੋਲਣ ਦਾ ਦੋਸ਼ ਲਗਾਇਆ। 

Rahul Gandhi Rahul Gandhiਸੂਰਜੇਵਾਲਾ ਨੇ ਕੁੱਝ ਦਸਤਾਵੇਜ਼ ਸਾਹਮਣੇ ਰੱਖਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਰਾਫ਼ੇਲ ਸੌਦੇ ਦੀਆਂ ਆਏ ਦਿਨ ਖੁੱਲ੍ਹਦੀਆਂ ਪਰਤਾਂ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੁਆਰਾ ਬੋਲੇ ਗਏ ਝੂਠ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਕਲਚਰ ਆਫ਼ ਕ੍ਰੋਨੀ ਕੈਪੀਟਲਿਜ਼ਮ ਮੋਦੀ ਸਰਕਾਰ ਦਾ ਡੀਐਨਏ ਬਣ ਗਈ ਹੈ। ਇਸ ਸੌਦੇ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਬਦਬੂ ਆਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਰਾਂਸ ਦੇ ਨਾਲ 36 ਰਾਫੇਲ ਜਹਾਜ਼ ਦੀ ਖ਼ਰੀਦ ਦਾ ਸਮਝੌਤਾ ਹੋਣ ਤੋਂ ਬਾਅਦ ਇਸ ਜਹਾਜ਼ ਸੌਦੇ ਨਾਲ ਜੁੜਿਆ ਕੰਟਰੈਕਟ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਤੋਂ ਲੈ ਕੇ ਇਕ ਨਿੱਜੀ ਭਾਰਤੀ ਸਮੂਹ ਦੀ ਰੱਖਿਆ ਕੰਪਨੀ ਨੂੰ ਦਿਤਾ ਗਿਆ ਜਦਕਿ ਇਹ ਕੰਪਨੀ ਸਮਝੌਤੇ ਤੋਂ 12 ਦਿਨ ਪਹਿਲਾ ਰਜਿਸਟ੍ਰਡ ਹੋਈ ਸੀ ਅਤੇ ਉਸ ਦੇ ਕੋਲ ਜਹਾਜ਼ ਬਣਾਉਣ ਦਾ ਕੋਈ ਤਜ਼ਰਬਾ ਨਹੀਂ ਹੈ। 

Rafel Rafelਸੂਰਜੇਵਾਲਾ ਦੇ ਮੁਤਾਬਕ ਇਸ ਨਿੱਜੀ ਭਾਰਤੀ ਕੰਪਨੀ ਨੇ ਪਿਛਲੇ ਸਾਲ 16 ਫਰਵਰੀ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੂੰ ਰਾਫੇਲ ਨਾਲ ਜੁੜਿਆ 30 ਹਜ਼ਾਰ ਕਰੋੜ ਰੁਪਏ ਦਾ ਆਫਸੈਟ ਕੰਟਰੈਕਟ ਅਤੇ ਇਕ ਲੱਖ ਕਰੋੜ ਰੁਪਏ ਦਾ ਲਾਈਫ ਸਾਈਕਲ ਕੰਟਰੈਕਟ ਮਿਲਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਕ ਸਰਕਾਰੀ ਬਿਆਨ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਕੰਪਨੀ ਨੂੰ ਆਫਸੈਟ ਕੰਟਰੈਕਟ ਦਿਤੇ ਜਾਣ ਦੀ ਜਾਣਕਾਰੀ ਨਹੀਂ ਹੈ। 

ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੇ ਨਾਲ ਹੋਏ ਖਿਲਵਾੜ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਸੁਰਜੇਵਾਲਾ ਨੇ ਸਵਾਲ ਕੀਤਾ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਨਾਲ ਝੂਠ ਕਿਉਂ ਬੋਲ ਰਹੀ ਹੈ? ਕੀ ਪ੍ਰਧਾਨ ਮੰਤਰੀ ਸਵੀਕਾਰ ਕਰਨਗੇ ਕਿ ਐਚਏਐਲ ਤੋਂ ਕੰਟਰੈਕਟ ਖੋਹ ਕੇ ਇਕ ਨਿੱਜੀ ਸਮੂਹ ਨੂੰ ਦਿਤਾ ਗਿਆ? ਕੀ ਰੱਖਿਆ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਆਫਸੈਟ ਕੰਟਰੈਕਟ ਕੀਤਾ ਗਿਆ? 

Rafel Rafelਉਧਰ ਅਨਿਲ ਅੰਬਾਨੀ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਕੰਪਨੀ ਨੂੰ ਰਾਫੇਲ ਦਾ ਕੰਟਰੈਕਟ ਮਿਲਣ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਉਥੇ ਰਾਹੁਲ ਨੇ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਚਾਰ ਅਰਬ ਡਾਲਰ ਦੇ ਕੰਟਰੈਕਟ ਦਾ ਇਨਾਮ ਮਿਲੇਗਾ। ਗਾਂਧੀ ਨੇ ਜਿਸ ਖ਼ਬਰ ਨੂੰ ਸ਼ੇਅਰ ਕੀਤਾ, ਉਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਰਾਫ਼ੇਲ ਨਾਲ ਜੁੜਿਆ ਕੰਟਰੈਕਟ ਜਿਸ ਉਦਯੋਗਪਤੀ ਨੂੰ ਦਿਤਾ ਗਿਆ, ਉਸ ਨੇ ਇਸ ਦੇ 10 ਦਿਨ ਪਹਿਲਾਂ ਹੀ ਰੱਖਿਆ ਖੇਤਰ ਦੀ ਕੰਪਨੀ ਬਣਾਈ ਸੀ। 

Rahul Gandhi  Rahul Gandhiਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਰਾਫੇਲ ਸੌਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਮੋਦੀ ਸਰਕਾਰ 'ਤੇ ਲਗਾਤਾਰ ਹਮਲੇ ਬੋਲ ਰਹੇ ਹਨ। ਕਾਂਗਰਸ ਨੇ ਇਸੇ ਮਾਮਲੇ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਸੀਤਾਰਮਨ ਦੇ ਵਿਰੁਧ ਲੋਕ ਸਭਾ ਵਿਚ ਵਿਸ਼ੇਸ਼ ਅਧਿਕਾਰਾਂ ਦਾ ਘਾਣ ਦਾ ਨੋਟਿਸ ਦਿਤਾ ਹੋਇਆ ਹੈ। ਪਾਰਟੀ ਦਾ ਦੋਸ਼ ਹੈ ਕਿ ਰਾਫੇਲ ਜਹਾਜ਼ਾਂ ਦੀ ਕੀਮਤ ਦੱਸਣ ਦੇ ਸੰਦਰਭ ਵਿਚ ਮੋਦੀ ਅਤੇ ਸੀਤਾਰਮਨ ਨੇ ਸਦਨ ਨੂੰ ਗੁਮਰਾਹ ਕੀਤਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement