
ਐਸ.ਡੀ.ਆਰ.ਐਫ. ਦੀਆਂ ਟੀਮਾਂ ਨੇ ਮਲਬੇ ਹੇਠ ਦੱਬੇ 8 ਵਿਅਕਤੀਆਂ ਨੂੰ ਬਾਹਰ ਕੱਢ ਲਿਆ ਹੈ
ਨਵੀਂ ਦਿੱਲੀ: ਗੁਜਰਾਤ ਦੇ ਨਡੀਆਡ ਸ਼ਹਿਰ ਦੇ ਪ੍ਰਗਤੀ ਨਗਰ ਖੇਤਰ ਵਿਚ ਇਕ 3 ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਦੇ ਇਮਾਰਤ ਦੇ ਮਲਬੇ ਹੇਠ ਦਬਣ ਦਾ ਖ਼ਦਸ਼ਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਮਾਰਤ ਨੂੰ ਪਹਿਲਾਂ ਤੋਂ ਹੀ ਖ਼ਤਰੇ ਵਾਲੀ ਦੱਸ ਕੇ ਖਾਲੀ ਕਰਨ ਨੂੰ ਕਿਹਾ ਗਿਆ ਸੀ ਪਰ ਲੋਕ ਇਮਾਰਤ ਖਾਲੀ ਕਰ ਪਾਉਂਦੇ ਉਸ ਤੋਂ ਪਹਿਲਾਂ ਹੀ ਇਮਾਰਤ ਡਿੱਗ ਗਈ।
ਫਿਲਹਾਲ ਖੇੜਾ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਐਨ ਡੀ ਆਰ ਐਫ਼ ਅਤੇ ਫਾਇਰਫਾਈਟਰ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਇਮਾਰਤ ਗੁਜਰਾਤ ਹਾਊਸਿੰਗ ਬੋਰਡ ਅਪਾਰਟਮੈਂਟ ਦੀ ਸੀ। ਇਮਾਰਤ ਦੇ ਡਿੱਗਣ ਨਾਲ 9 ਤੋਂ 10 ਵਿਅਕਤੀ ਇਮਾਰਤ ਦੇ ਹੇਠਾਂ ਦੱਬੇ ਹੋਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਨਡੀਆਡ, ਵਡੋਦਰਾ, ਆਨੰਦ ਅਤੇ ਅਹਿਮਦਾਬਾਦ, ਐਸ.ਡੀ.ਆਰ.ਐਫ. ਦੀਆਂ ਟੀਮਾਂ ਨੇ ਮਲਬੇ ਹੇਠ ਦੱਬੇ 8 ਵਿਅਕਤੀਆਂ ਨੂੰ ਬਾਹਰ ਕੱਢ ਲਿਆ ਹੈ। ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਜ਼ਖਮੀ ਹੋ ਗਏ। 2 ਦੀ ਹਾਲਤ ਗੰਭੀਰ ਹੈ। 1 ਤੋਂ 2 ਵਿਅਕਤੀਆਂ ਦਾ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਬਚਾਅ ਕਾਰਜ ਜਾਰੀ ਹਨ।