
ਇਮਾਰਤ ਦੀ ਛੱਤ 'ਤੇ 100 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ
ਮੁੰਬਈ : ਮੁੰਬਈ ਦੇ ਬਾਂਦਰਾ 'ਚ ਸੋਮਵਾਰ ਨੂੰ ਇਕ 9 ਮੰਜ਼ਲਾ ਇਮਾਰਤ 'ਚ ਅੱਗ ਲੱਗ ਗਈ। ਇਹ ਇਮਾਰਤ ਮਹਾਨਗਰ ਟੈਲੀਫ਼ੋਨ ਨਿਗਮ ਲਿਮਟਿਡ (ਐਮਟੀਐਨਐਲ) ਦੀ ਹੈ। ਇਮਾਰਤ ਦੀ ਛੱਤ 'ਤੇ 100 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਹੈ। ਫ਼ਾਇਰ ਬ੍ਰਿਗੇਡ ਵਿਭਾਗ ਵੱਲੋਂ ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਇਮਰਾਤ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਅੱਗ ਬੁਝਾਉਣ ਲਈ ਮੌਕੇ 'ਤੇ 31 ਫ਼ਾਇਰ ਬ੍ਰਿਗੇਡ ਗੱਡੀਆਂ ਮੌਜੂਦ ਹਨ। ਦਮਕਲ ਵਿਭਾਗ ਮੁਤਾਬਕ ਇਹ ਲੈਵਲ-4 ਦੀ ਅੱਗ ਹੈ। ਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
Fire breaks out in MTNL building Mumbai
ਜਾਣਕਾਰੀ ਮੁਤਾਬਕ ਇਮਾਰਤ ਦੀ ਤੀਜੀ ਅਤੇ ਚੌਥੀ ਮੰਜਲ 'ਤੇ ਇਹ ਅੱਗ ਲੱਗੀ ਹੈ। 25 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਏ.ਸੀ. 'ਚ ਸ਼ਾਰਟ ਸਰਕਟ ਕਾਰਨ ਪਹਿਲਾਂ ਉਸ 'ਚ ਅੱਗ ਲੱਗੀ। ਫਿਰ ਅੱਗ ਅੰਦਰ ਕਮਰਿਆਂ ਅਤੇ ਹਾਲ 'ਚ ਫ਼ੈਲ ਗਈ। ਸ਼ਹਿਰ ਦਾ ਭੀੜ-ਭੜੱਕੇ ਵਾਲਾ ਇਲਾਕਾ ਹੋਣ ਕਾਰਨ ਸੜਕ 'ਤੇ ਜਾਮ ਲੱਗ ਗਿਆ ਹੈ। ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੇ ਅਧਿਕਾਰੀ ਲੋਕਾਂ ਨੂੰ ਇਮਾਰਤ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੇ ਹਨ।
Fire breaks out in MTNL building Mumbai
ਇਸ ਤੋਂ ਪਹਿਲਾਂ ਐਤਵਾਰ ਨੂੰ ਮੁੰਬਈ ਦੇ ਹੋਟਲ ਤਾਜ਼ ਮਹਿਲ ਅਤੇ ਡਿਪਲੋਮੈਟ ਹੋਟਲ ਨੇੜੇ ਚਰਚਿਲ ਚੈਂਬਰ ਬਿਲਡਿੰਗ 'ਚ ਅੱਗ ਲੱਗੀ ਸੀ। ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਨੇ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।