
ਅਕਸਰ ਹੀ ਭਾਜਪਾ ਵਿਧਾਇਕ ਵਿਵਾਦਤ ਬਿਆਨਾਂ ਜਾਂ ਫਿਰ ਬਲਾਤਕਾਰ ਦੇ ਮਾਮਲਿਆਂ ਕਾਰਨ ਸੁਰਖ਼ੀਆਂ ਵਿੱਚ ਰਹਿੰਦੇ ਹਨ।
ਨਵੀਂ ਦਿੱਲੀ: ਅਕਸਰ ਹੀ ਭਾਜਪਾ ਵਿਧਾਇਕ ਵਿਵਾਦਤ ਬਿਆਨਾਂ ਜਾਂ ਫਿਰ ਬਲਾਤਕਾਰ ਦੇ ਮਾਮਲਿਆਂ ਕਾਰਨ ਸੁਰਖ਼ੀਆਂ ਵਿੱਚ ਰਹਿੰਦੇ ਹਨ। ਅਜਿਹਾ ਹੀ ਦਿੱਲੀ ਪੁਲਿਸ ਵੱਲੋਂ ਬੀਜੇਪੀ ਦੇ ਸਾਬਕਾ ਵਿਧਾਇਕ ਮਨੋਜ ਸੌਕੀਨ ਦੇ ਖ਼ਿਲਾਫ਼ ਆਪਣੀ ਹੀ ਨੂੰਹ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਨੋਜ ਸ਼ੌਕੀਨ ਦੀ ਨੂੰਹ ਵੱਲੋਂ ਕਥਿਤ ਤੌਰ ‘ਤੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਮੌਕੇ ‘ਤੇ ਪੁਲਿਸ ਨੇ ਬੀਜੇਪੀ ਦੇ ਸਾਬਕਾ ਵਿਧਾਇਕ ਮਨੋਜ ਸ਼ੌਕੀਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Rape Case
ਪੁਲਿਸ ਮੁਤਾਬਿਕ ਪੀੜਤ ਨੂੰਹ ਦਾ ਕਹਿਣਾ ਹੈ ਕੇ 1 ਜਨਵਰੀ ਦੀ ਰਾਤ ਉਸਦਾ ਪਤੀ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਬਾਹਰ ਗਿਆ ਸੀ ਪਰ ਇਸੇ ਦੋਰਾਨ ਉਸਦੇ ਸਹੁਰੇ ਵੱਲੋਂ ਸ਼ਰਾਬ ਪੀ ਕੇ ਬੰਦੂਕ ਦੀ ਨੋਕ ‘ਤੇ ਡਰਾ ਧਮਕਾ ਕੇ 2 ਵਾਰ ਬਲਾਤਕਾਰ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕਰ ਬੀਜੇਪੀ ਦੇ ਸਾਬਕਾ ਵਿਧਾਇਕ ਮਨੋਜ ਸੌਕੀਨ ਦੇ ਖ਼ਿਲਾਫ਼ ਐੱਫ਼ ਆਈ ਆਰ ਦਰਜ ਕਰਵਾਈ।
Crime
ਉੱਥੇ ਹੀ ਪੀੜਤ ਨੂੰਹ ਨੇ ਕਿਹਾ ਕਿ ਸਕੇਤ ਕੋਰਟ ‘ਚ ਕ੍ਰਾਈਮ ਅਗੇਂਸਟ ਵੀਮੈਨ ਸੇਲ (crime against women) ‘ਚ ਉਸਦੇ ਸਹੁਰੇ ਪਰਿਵਾਰ ‘ਤੇ ਪਹਿਲਾ ਤੋਂ ਹੀ ਘਰੇਲੂ ਲੜਾਈ ਦਾ ਮਾਮਲਾ ਦਰਜ ਹੈ। ਇਸ ਮਾਮਲੇ ‘ਚ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਆਰੋਪੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।