ਪਾਕਿਸਤਾਨ ਨੇ ਹੁਣ ਦਿੱਲੀ-ਲਾਹੌਰ ਬੱਸ ਸੇਵਾ ਵੀ ਰੋਕੀ
Published : Aug 10, 2019, 1:13 pm IST
Updated : Aug 11, 2019, 11:56 am IST
SHARE ARTICLE
Pakistan suspends Delhi-Lahore bus service
Pakistan suspends Delhi-Lahore bus service

ਪਾਕਿ ਨੇ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਸਰਹੱਦ ਤੋਂ ਪਾਰ ਦੀਆਂ ਦੋ ਟਰੇਨਾਂ ਨੂੰ ਬੰਦ ਕਰਨ ਤੋਂ ਬਾਅਦ ਲਾਹੌਰ-ਦਿੱਲੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਹੈ।

ਨਵੀਂ ਦਿੱਲੀ: ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਕਾਰਨ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਸਰਹੱਦ ਤੋਂ ਪਾਰ ਦੀਆਂ ਦੋ ਟਰੇਨਾਂ ਨੂੰ ਬੰਦ ਕਰਨ ਤੋਂ ਬਾਅਦ ਲਾਹੌਰ-ਦਿੱਲੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਹੈ। ਇਹ ਬੱਸ ਸੇਵਾ ਫਰਵਰੀ 1999 ਵਿਚ ਸ਼ੁਰੂ ਹੋਈ ਸੀ ਪਰ 2001 ਵਿਚ ਸੰਸਦ ਹਮਲੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਫਿਰ ਜੁਲਾਈ 2003 ਨੂੰ ਇਸ ਬੱਸ ਸੇਵਾ ਨੂੰ ਬਹਾਲ ਕੀਤਾ ਗਿਆ।

Thar Express Thar Express

ਪਾਕਿਸਤਾਨ ਦੇ ਸੰਚਾਰ ਅਤੇ ਡਾਕ ਸੇਵਾ ਮੰਤਰੀ ਮੁਰਾਦ ਸਈਦ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ) ਦੀ ਬੁੱਧਵਾਰ ਨੂੰ ਹੋਈ ਬੈਠਕ ਵਿਚ ਲਏ ਗਏ ਫੈਸਲਿਆਂ ਦੇ ਚਲਦਿਆਂ ਇਹ ਕਦਮ ਚੁੱਕਿਆ ਗਿਆ। ਸਈਦ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ, ‘ਐਨਐਸਸੀ ਦੇ ਫ਼ੈਸਲਿਆਂ ਅਨੁਸਾਰ ਪਾਕਿਸਤਾਨ-ਭਾਰਤ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ’। ਲਾਹੌਰ-ਦਿੱਲੀ ਬੱਸ ਸੇਵਾ ਦਿੱਲੀ ਗੇਟ ਦੇ ਨੇੜੇ ਅੰਬੇਦਕਰ ਟਰਮੀਨਲ ਤੋਂ ਚੱਲਦੀ ਹੈ।

Samjhauta ExpressSamjhauta Express

ਡੀਟੀਸੀ ਦੀਆਂ ਬੱਸਾਂ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅਤੇ ਪਾਕਿਸਤਾਨ ਟੂਰਿਜ਼ਮ ਵਿਕਾਸ ਅਥਾਰਟੀ (ਪੀਟੀਡੀਸੀ) ਦੀਆਂ ਬੱਸਾਂ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਤੋਂ ਲਾਹੌਰ ਰਵਾਨਾ ਹੁੰਦੀਆਂ ਹਨ। ਵਾਪਸੀ ਸਮੇਂ ਪੀਟੀਡੀਸੀ ਦੀਆਂ ਬੱਸਾਂ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਲਾਹੌਰ ਤੋਂ ਦਿੱਲੀ ਰਵਾਨਾ ਹੁੰਦੀਆਂ ਹਨ ਜਦਕਿ ਪੀਟੀਡੀਸੀ ਦੀਆਂ ਬੱਸਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ ਲਈ ਰਵਾਨਾ ਹੁੰਦੀਆਂ ਹਨ।

Pakistan suspends Delhi-Lahore bus servicePakistan suspends Delhi-Lahore bus service

ਇਸ ਤੋਂ ਪਹਿਲਾਂ ਪਾਕਿਸਤਾਨ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸ਼ੁੱਕਰਵਾਰ ਨੂੰ ਐਲ਼ਾਨ ਕੀਤਾ ਸੀ ਕਿ ਉਹ ਰਾਜਸਥਾਨ ਸਰਹੱਦ ਜ਼ਰੀਏ ਆਉਣ ਵਾਲੀ ਥਾਰ ਐਕਸਪ੍ਰੈਸ ਨੂੰ ਬੰਦ ਕਰ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਦੁਵੱਲੇ ਸਬੰਧਾਂ ਦਾ ਦਰਜਾ ਘੱਟ ਕਰਨ ਦੇ  ਫ਼ੈਸਲੇ ਤੋਂ ਬਾਅਦ ਸਮਝੌਤਾ ਐਕਸਪ੍ਰੈਸ ਵੀ ਬੰਦ ਕਰ ਦਿੱਤੀ ਸੀ। ਸਮਝੌਤਾ ਐਕਸਪ੍ਰੈਸ ਭਾਰਤੀ ਸਰਹੱਦ ਵੱਲੋਂ ਦਿੱਲੀ ਤੋਂ ਅਟਾਰੀ ਤੱਕ ਅਤੇ ਪਾਕਿਸਤਾਨ ਵੱਲੋਂ ਲਾਹੌਰ ਤੋਂ ਵਾਹਘਾ ਤੱਕ ਚੱਲਦੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement