
ਪਾਕਿਸਤਾਨ ਵਿਚ ਗੁਰੂ ਨਾਨਕ ਸਮਰਪਿਤ ਵਕਫ਼ ਪ੍ਰਾਪਰਟੀ ਬੋਰਡ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਇਕ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਹੈ
ਲਾਹੌਰ (ਬਾਬਰ ਜਲੰਧਰੀ) : ਪਾਕਿਸਤਾਨ ਵਿਚ ਗੁਰੂ ਨਾਨਕ ਸਮਰਪਿਤ ਵਕਫ਼ ਪ੍ਰਾਪਰਟੀ ਬੋਰਡ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਇਕ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਸਿਰਫ਼ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਵਿਦਿਆਰਥੀਆਂ ਲਈ ਹੋਵੇਗੀ। ਉਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਇੰਟਰਮੀਡੀਏਟ ਪਾਸ ਵਿਦਿਆਰਥੀ ਇਸ ਸਕਾਲਰਸ਼ਿਪ ਲਈ ਵਕਫ਼ ਪ੍ਰਾਪਰਟੀ ਬੋਰਡ ਦੀ ਵੈਬਸਾਈਟ 'ਤੇ ਅਰਜ਼ੀ ਦੇ ਸਕਦੇ ਹਨ ਜਾਂ ਫਿਰ ਇਹ ਫਾਰਮ ਪਾਕਿਸਤਾਨ ਮਾਡਲ ਐਜੂਕੇਸ਼ਨ ਇੰਸਟੀਚਿਊਸ਼ਨਜ਼ ਫਾਊਂਡੇਸ਼ਨ ਪ੍ਰਾਪਰਟੀ ਬੋਰਡ, 9 ਕੋਰਟ ਸਟ੍ਰੀਟ, ਲਾਹੌਰ ਨੂੰ 31 ਅਗਸਤ 2019 ਤੱਕ ਭੇਜੇ ਜਾ ਸਕਦੇ ਹਨ।