
ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਆਨ ਨੂੰ ਅਹੁਦੇ ਤੋਂ ਹਟਾਇਆ
ਨਵੀਂ ਦਿੱਲੀ : ਗੋਆ ਵਿਚ ਖਾਕੀ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਆਈਪੀਐਸ ਅਧਿਕਾਰੀ ਨੇ ਸ਼ਰਾਬ ਦੇ ਨਸ਼ੇ ਵਿਚ ਇਕ ਔਰਤ ਨਾਲ ਦੁਰਵਿਵਹਾਰ ਕੀਤਾ। ਆਈਪੀਐਸ ਦੀ ਹਰਕਤ 'ਤੇ ਮਹਿਲਾ ਨੇ ਆਈਪੀਐਸ ਅਧਿਕਾਰੀ ਨੂੰ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢੀਆਂ।
ਇਹ ਵੀ ਪੜ੍ਹੋ: ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ
ਆਈਪੀਐਸ ਏ ਕੋਆਨ ਦਾ ਇਕ ਔਰਤ ਨਾਲ ਦੁਰਵਿਵਹਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਮਾਮਲੇ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਗੋਆ ਸਰਕਾਰ ਨੇ ਆਈਪੀਐਸ ਅਧਿਕਾਰੀ ਏ ਕੋਆਨ ਨੂੰ ਗੋਆ ਵਿਚ ਡੀਆਈਜੀ ਦੇ ਅਹੁਦੇ ਤੋਂ ਹਟਾ ਦਿਤਾ ਹੈ। ਲੜਕੀ ਨਾਲ ਬਦਸਲੂਕੀ ਦੀ ਘਟਨਾ ਕਲੰਗੂਟ ਦੇ ਇਕ ਪੱਬ ਵਿਚ ਵਾਪਰੀ। ਆਈਪੀਐਸ ਡਾ. ਏ ਕੋਆਨ ਦਿੱਲੀ ਪੁਲਿਸ, ਟ੍ਰੈਫਿਕ ਵਿਚ ਡੀਪੀਸੀ ਰਹਿ ਚੁੱਕੇ ਹਨ ਅਤੇ ਐਡੀਸ਼ਨ ਡੀਸੀ ਟਰੈਫਿਕ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਦੇ ਸਟੇਡੀਅਮ ਵਿਚ ਦਾਖਲੇ ’ਤੇ ਪਾਬੰਦੀ
ਏ ਕੋਆਨ ਏਜੀਐਮਯੂਟੀ ਕਾਡਰ ਦਾ ਇਕ ਆਈਪੀਐਸ ਹੈ ਅਤੇ ਲੜਕੀ ਵੀ ਦਿੱਲੀ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੋਆ ਗਈ ਗਈ ਹੋਈ ਸੀ। ਵੀਡੀਓ ਵਿਚ ਇਕ ਔਰਤ ਡੀਆਈਜੀ ਨਾਲ ਬਹਿਸ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੱਬ ਦੇ ਬਾਊਂਸਰ ਮਹਿਲਾ ਨੂੰ ਡੀਆਈਜੀ ਕੋਲ ਜਾਣ ਤੋਂ ਰੋਕ ਰਹੇ ਹਨ। ਔਰਤ ਆਈਪੀਐਸ ਨੂੰ ਥੱਪੜ ਮਾਰ ਰਹੀ ਹੈ ਅਤੇ ਉਸ 'ਤੇ ਚੀਕ ਰਹੀ ਹੈ। ਦੋਸ਼ ਹੈ ਕਿ ਉਸ ਨੇ ਔਰਤ ਨਾਲ ਦੁਰਵਿਵਹਾਰ ਕੀਤਾ, ਜਿਸ ਤੋਂ ਬਾਅਦ ਔਰਤ ਨੇ ਉਸ ਨੂੰ ਥੱਪੜ ਮਾਰ ਦਿੱਤਾ।