ਦਫ਼ਤਰ ਦੀ ਪਾਰਕਿੰਗ 'ਚ ਹੋਇਆ ਸੀ ਬੈਂਕ ਸਿੱਧਾਰਥ 'ਤੇ ਹਮਲਾ, ਲਾਸ਼ ਬਰਾਮਦ
Published : Sep 10, 2018, 12:31 pm IST
Updated : Sep 10, 2018, 12:31 pm IST
SHARE ARTICLE
HDFC Bank Vice President Siddharth Sanghvi
HDFC Bank Vice President Siddharth Sanghvi

ਐਚਡੀਐਫਸੀ ਬੈਂਕ ਦੇ ਲਾਪਤਾ ਉਪ ਪ੍ਰਧਾਨ ਸਿਧਾਰਥ ਸੰਘਵੀ ਦੀ ਲਾਸ਼ ਸੋਮਵਾਰ ਨੂੰ ਬਰਾਮਦ ਕੀਤੀ ਗਈ। ਸੰਘਵੀ 5 ਸਿਤੰਬਰ ਤੋਂ ਮੁੰਬਈ ਸਥਿਤ ਆਪਣੇ ਕਮਲਾ ਮਿਲਸ ਦਫ਼ਤਰ  ਤੋਂ ...

ਮੁੰਬਈ :- ਐਚਡੀਐਫਸੀ ਬੈਂਕ ਦੇ ਲਾਪਤਾ ਉਪ ਪ੍ਰਧਾਨ ਸਿਧਾਰਥ ਸੰਘਵੀ ਦੀ ਲਾਸ਼ ਸੋਮਵਾਰ ਨੂੰ ਬਰਾਮਦ ਕੀਤੀ ਗਈ। ਸੰਘਵੀ 5 ਸਿਤੰਬਰ ਤੋਂ ਮੁੰਬਈ ਸਥਿਤ ਆਪਣੇ ਕਮਲਾ ਮਿਲਸ ਦਫ਼ਤਰ  ਤੋਂ ਲਾਪਤਾ ਚੱਲ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿਚ ਸਰਫਰਾਜ ਸ਼ੇਖ ਨਾਮਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਛਾਨਬੀਨ ਜਾਰੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਐਚਡੀਐਫਸੀ ਬੈਂਕ ਦੇ ਉਪ ਪ੍ਰਧਾਨ ਸੰਘਵੀ ਉਨ੍ਹਾਂ ਦੇ ਆਫਿਸ ਦੀ ਪਾਰਕਿੰਗ ਵਿਚ ਕਿਸੇ ਧਾਰਦਾਰ ਹਥਿਆਰ ਨਾਲ ਹਮਲਾ ਹੋਇਆ ਸੀ।

ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਹੀ ਫੋਨ ਆਫ ਸੀ ਅਤੇ ਉਨ੍ਹਾਂ ਦੀ ਕਾਰ ਲਾਵਾਰਸ ਹਾਲਤ ਵਿਚ ਨਵੀ ਮੁੰਬਈ ਵਿਚ ਮਿਲੀ ਸੀ। ਖ਼ਬਰਾਂ ਮੁਤਾਬਿਕ ਲਾਸ਼ ਕਲਿਆਣ ਦੇ ਹਾਜੀ ਮਲੰਗ ਇਲਾਕੇ ਵਿਚ ਮਿਲੀ ਸੀ। ਹਾਲਾਂਕਿ ਨਵੀ ਮੁੰਬਈ ਦੇ ਡੀਸੀਪੀ (ਕਰਾਇਮ) ਤੁਸ਼ਾਰ ਦੋਸ਼ੀ ਦੇ ਮੁਤਾਬਕ, ਸ਼ੇਖ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਉਸ ਨੇ ਲਾਸ਼ ਕਿੱਥੇ ਸੁਟੀ ਸੀ। ਪਰਵਾਰ ਦੇ ਨਜਦੀਕੀ ਇਕ ਵਿਅਕਤੀ ਨੇ ਦੱਸਿਆ ਕਿ ਸਿੱਧਾਰਥ ਬੇਹੱਦ ਭਲਾ-ਆਦਮੀ ਸੀ ਅਤੇ ਹਮੇਸ਼ਾ ਸਭ ਨਾਲ ਪਿਆਰ ਨਾਲ ਹੀ ਗੱਲ ਕਰਦਾ ਸੀ। ਉਹ ਇਕ ਪਰਵਾਰਿਕ ਆਦਮੀ ਸਨ ਅਤੇ ਕਲੱਬ ਆਦਿ ਤੱਕ ਨਹੀਂ ਜਾਂਦੇ ਸਨ।

HDFCHDFC

ਉੱਧਰ ਡੀਸੀਪੀ ਤੁਸ਼ਾਰ ਦੋਸ਼ੀ ਨੇ ਦੱਸਿਆ ਕਿ ਸ਼ੇਖ ਨੇ ਕੇਸ ਨਾਲ ਜੁੜੀ ਕੁੱਝ ਅਜੀਬੋਗਰੀਬ ਚੀਜਾਂ ਦੱਸੀਆਂ। ਉਸ ਨੇ ਦੱਸਿਆ ਕਿ ਉਸ ਨੇ ਸਿੱਧਾਰਥ ਦਾ ਮਰਡਰ ਨਹੀਂ ਕੀਤਾ, ਬਸ ਲਾਸ਼ ਨੂੰ ਠਿਕਾਨੇ ਲਗਾਇਆ ਸੀ। ਮਾਮਲੇ ਵਿਚ ਅਜੇ ਤੱਕ ਸਿਰਫ ਅਗਵਾਹ ਦੀ ਧਾਰਾ ਵਿਚ ਕੇਸ ਦਰਜ ਹੈ, ਅਜੇ ਮਰਡਰ ਦਾ ਕੇਸ ਦਰਜ ਹੋਣਾ ਬਾਕੀ ਹੈ। ਨਵੀ ਮੁੰਬਈ ਪੁਲਿਸ ਨੇ ਸ਼ੇਖ ਨੂੰ ਅੱਗੇ ਦੀ ਜਾਂਚ ਲਈ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਐਚਡੀਐਫਸੀ ਬੈਂਕ ਦੇ ਉਪ ਪ੍ਰਧਾਨ ਸਿੱਧਾਰਥ ਸੰਘਵੀ ਗੁਜ਼ਰੇ 5 ਸਿਤੰਬਰ ਤੋਂ ਗਾਇਬ ਸਨ।

PolicePolice

ਤਲਾਸ਼ ਵਿਚ ਜੁਟੀ ਪੁਲਿਸ ਨੂੰ ਅਜੇ ਤੱਕ ਕੁੱਝ ਅਹਿਮ ਸੁਰਾਗ ਹੱਥ ਲੱਗੇ ਹਨ। ਸੰਘਵੀ ਦੀ ਕਾਰ ਉੱਤੇ ਖੂਨ ਦੇ ਧੱਬੇ ਅਤੇ ਚਾਕੂ ਪਾਏ ਜਾਣ ਅਤੇ ਸ਼ੇਖ ਦੀ ਗ੍ਰਿਫ਼ਤਾਰੀ ਅਤੇ ਲਾਸ਼ ਨੂੰ ਠਿਕਾਨੇ ਲਗਾਉਣ ਦੇ ਕਬੂਲਨਾਮੇ ਤੋਂ ਬਾਅਦ ਪੁਲਿਸ ਹੱਤਿਆ ਦੇ ਐਂਗਲ ਤੋਂ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਵੀ ਸਿੱਧਾਰਥ ਦੀ ਹੱਤਿਆ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਪੁਲਿਸ ਦੇ ਮੁਤਾਬਕ ਮਲਬਾਰ ਹਿੱਲ ਵਿਚ ਰਹਿਣ ਵਾਲੇ ਸਿੱਧਾਰਥ ਨੂੰ ਲੋਕਾਂ ਨੇ ਆਖਰੀ ਵਾਰ ਬੁੱਧਵਾਰ ਸ਼ਾਮ ਕਮਲਾ ਮਿਲਸ ਕੰਪਾਉਂਡ ਸਥਿਤ ਦਫਤਰ ਤੋਂ ਕਰੀਬ 8:30 ਵਜੇ ਘਰ ਲਈ ਨਿਕਲਦੇ ਹੋਏ ਵੇਖਿਆ ਸੀ ਪਰ ਉਹ ਘਰ ਨਹੀਂ ਪਹੁੰਚੇ। ਜਾਂਚ ਦੇ ਦੌਰਾਨ ਸੀਸੀਟੀਵੀ ਫੁਟੇਜ ਵਿਚ ਇਹ ਸਾਹਮਣੇ ਆਇਆ ਹੈ ਕਿ ਅੰਤਮ ਵਾਰ ਸੰਘਵੀ ਦੀ ਕਾਰ ਵਿਚ ਤਿੰਨ ਲੋਕ ਮੌਜੂਦ ਸਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਮੇਜ ਅਜੇ ਕਲਿਅਰ ਨਹੀਂ ਹੈ ਅਤੇ ਅਜਿਹੇ ਵਿਚ ਉਸ ਰਸਤੇ ਵਿਚ ਕੁੱਝ ਹੋਰ ਜਗ੍ਹਾਵਾਂ ਦੀਆ ਸੀਸੀਟੀਵੀ ਫੁਟੇਜ ਮੰਗਾ ਕੇ ਉਸ ਦੀ ਵੀ ਜਾਂਚ ਕੀਤੀ ਜਾਵੇਗੀ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement