
ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁਖ ਆਰੋਪੀ ਨੀਰਵ ਮੋਦੀ ਦੇ ਪਰਵਾਰ ਦੇ ਮੈਂਬਰ ਦੇ ਵਿਰੁਧ ਹੁਣ ਸ਼ਿਕੰਜਾ ਕਸਨਾ ਸ਼ੁਰੂ ਹੋ ਗਿਆ ਹੈ। ਇੰਟਰਪੋਲ ਨੇ ਨੀਰਵ ਦੀ ਭੈਣ ਪੂਰਵੀ...
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁਖ ਆਰੋਪੀ ਨੀਰਵ ਮੋਦੀ ਦੇ ਪਰਵਾਰ ਦੇ ਮੈਂਬਰ ਦੇ ਵਿਰੁਧ ਹੁਣ ਸ਼ਿਕੰਜਾ ਕਸਨਾ ਸ਼ੁਰੂ ਹੋ ਗਿਆ ਹੈ। ਇੰਟਰਪੋਲ ਨੇ ਨੀਰਵ ਦੀ ਭੈਣ ਪੂਰਵੀ ਮੋਦੀ ਵਿਰੁਧ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਇੰਟਰਪੋਲ ਨੀਰਵ ਦੇ ਮਾਮਾ ਮੇਹੁਲ ਚੋਕਸੀ ਅਤੇ ਸਾਥੀ ਮਿਹਿਰ ਭੰਸਾਲੀ ਦੇ ਵਿਰੁਧ ਵੀ ਰੈਡ ਕਾਰਨਰ ਨੋਟਿਸ ਜਾਰੀ ਕਰ ਚੁੱਕਿਆ ਹੈ। ਭਗੋੜੇ ਗਹਿਣਾ ਵਪਾਰੀ ਮੇਹੁਲ ਚੋਕਸੀ ਤੋਂ ਰੈਡ ਕਾਰਨਰ ਨੂੰ ਲੈ ਕੇ ਲਗਾਈ ਗਈ ਗੁਹਾਰ 'ਤੇ ਇੰਟਰਪੋਲ ਅਗਲੇ ਮਹੀਨੇ ਫੈਸਲਾ ਲਵੇਗਾ।
Nirav Modi and mehul
ਫ਼ਰਾਂਸ ਦੇ ਲਿਔਨ ਵਿਚ ਇੰਟਰਪੋਲ ਕਮੇਟੀ ਰੈਡ ਕਾਰਨਰ ਨੋਟਿਸ 'ਤੇ ਅਕਤੂਬਰ ਵਿਚ ਫੈਸਲਾ ਲਵੇਗੀ। ਭਾਰਤ ਨੇ ਮੇਹੁਲ ਚੋਕਸੀ ਦੇ ਵਿਰੁਧ ਕਾਫ਼ੀ ਮਜ਼ਬੂਤ ਕੇਸ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਇੰਟਰਪੋਲ ਨੇ ਭਾਰਤ ਦੀ ਰੈਡ ਕਾਰਨਰ ਨੋਟਿਸ ਦੀ ਸਿਫਾਰਿਸ਼ ਨੂੰ ਹੋਲਡ ਕਰ ਲਿਆ ਸੀ ਕਿਉਂਕਿ ਮੇਹੁਲ ਚੋਕਸੀ ਨੇ ਇੰਟਰਪੋਲ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਉਸ ਦੇ ਵਿਰੁਧ ਕੇਸ ਰਾਜਨੀਤਕ ਸਾਜਿਸ਼ ਦੇ ਤਹਿਤ ਲਗਾਏ ਗਏ ਹਨ। ਚੋਕਸੀ ਨੇ ਭਾਰਤੀ ਜੇਲ੍ਹਾਂ ਦੀ ਖ਼ਰਾਬ ਸਥਿਤੀ ਦਾ ਮਾਮਲਾ ਵੀ ਚੁੱਕਿਆ ਸੀ ਜਿਸ ਦਾ ਸੀਬੀਆਈ ਨੇ ਪੂਰੀ ਤਰ੍ਹਾਂ ਤੋਂ ਖੰਡਨ ਕੀਤਾ।
Nirav Modi gets notice of court
ਇੰਟਰਪੋਲ ਨੇ ਭਗੋੜੇ ਗਹਿਣਾ ਕਾਰੋਬਾਰੀ ਨੀਰਵ ਮੋਦੀ ਦੇ ਕਰੀਬੀ ਸਾਥੀ ਅਤੇ ਸੀਨੀਅਰ ਕਾਰਜਕਾਰੀ ਰਾਜਾ ਆਰ. ਭੰਸਾਲੀ ਦੇ ਵਿਰੁਧ ਵੀ ਰੈਡ ਕਾਰਨਰ ਨੋਟਿਸ ਜਾਰੀ ਕੀਤਾ। ਇਹ ਕਦਮ 13000 ਕਰੋਡ਼ ਰੁਪਏ ਦੇ ਪੀਐਨਬੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਚੁੱਕਿਆ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅੰਤਰਰਾਸ਼ਟਰੀ ਵਾਰੰਟ ਦੇ ਤੌਰ 'ਤੇ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਏਜੰਸੀਆਂ ਨੂੰ ਮਨੀ ਲਾਂਡਰਿੰਗ ਦੀ ਜਾਂਚ ਵਿਚ ਭੰਸਾਲੀ ਦੀ ਜ਼ਰੂਰਤ ਹੈ।
nirav modi and sister
ਨੀਰਵ ਮੋਦੀ ਦੇ ਯੂਨਾਇਟਿਡ ਕਿੰਗਡਮ 'ਚ ਹੋਣ ਦੀ ਜਾਣਕਾਰੀ ਤੋਂ ਬਾਅਦ ਭਾਰਤ ਨੇ ਉਸ ਦੀ ਸਪੁਰਦਗੀ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ ਹੈ। ਮੇਹੁਲ ਚੋਕਸੀ ਦੇ ਇਸ ਸਮੇਂ ਏਂਟੀਗੁਆ ਅਤੇ ਬਾਰਬੁਡਾ ਵਿਚ ਹਨ ਅਤੇ ਉਸ ਨੇ ਇਸ ਦੇਸ਼ ਦੀ ਨਾਗਰਿਕਤਾ ਵੀ ਲੈ ਲਈ ਹੈ। ਮੇਹੁਲ ਚੋਕਸੀ ਨੇ ਦੇਸ਼ ਤੋਂ ਭੱਜਣ ਤੋਂ ਪਹਿਲਾਂ ਹੀ ਪੂਰਾ ਪਲਾਨ ਤਿਆਰ ਕਰ ਲਿਆ ਸੀ।
Mehul Choksi
ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ 13,500 ਕਰੋਡ਼ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘਪਲੇ ਵਿਚ ਆਰੋਪੀ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਭਾਰਤ ਸਰਕਾਰ ਨੇ ਸੰਸਦ ਵਿਚ ਦਸਿਆ ਸੀ ਕਿ ਯੂਕੇ ਵਿਚ ਭਾਰਤੀ ਮਿਸ਼ਨ ਨੂੰ ਨੀਰਵ ਮੋਦੀ ਦੇ ਸਪੁਰਦਗੀ ਦੀ ਅਰਜੀ ਭੇਜੀ ਜਾ ਚੁੱਕੀ ਹੈ।