ਬਿਹਾਰ ਚ ਬਾਲ ਵਿਆਹ ਰੋਕਣ ਲਈ ਸੀਐਮ ਨੀਤੀਸ਼ ਕੁਮਾਰ ਨੇ ਸ਼ੁਰੂ ਕੀਤੀ ਨਵੀਂ ਯੋਜਨਾ
Published : Oct 10, 2018, 11:42 am IST
Updated : Oct 10, 2018, 11:43 am IST
SHARE ARTICLE
Child Marriage
Child Marriage

ਬਿਹਾਰ ਵਿਚ ਉਨ੍ਹਾਂ ਸਾਰੀਆਂ ਇੰਟਰ ਪਾਸ ਵਿਦਿਆਰਥਣਾਂ ਨੂੰ 10 - 10 ਹਜ਼ਾਰ ਰੁਪਏ ਦਿੱਤੇ ਜਾਣਗੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਕੁਆਰੀਆਂ ਕੁੜੀਆਂ ਲਈ ਰਾਜ ...

ਪਟਨਾ (ਭਾਸ਼ਾ): ਬਿਹਾਰ ਵਿਚ ਉਨ੍ਹਾਂ ਸਾਰੀਆਂ ਇੰਟਰ ਪਾਸ ਵਿਦਿਆਰਥਣਾਂ ਨੂੰ 10 - 10 ਹਜ਼ਾਰ ਰੁਪਏ ਦਿੱਤੇ ਜਾਣਗੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਕੁਆਰੀਆਂ ਕੁੜੀਆਂ ਲਈ ਰਾਜ ਸਰਕਾਰ ਨੇ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਹੈ ਕਿ ਰਾਜ ਵਿਚ ਬਾਲ ਵਿਆਹ ਦੇ ਖਿਲਾਫ ਉਨ੍ਹਾਂ ਦੇ ਮੁਹਿੰਮ ਨੂੰ ਬਲ ਮਿਲੇ। ਇਸ ਯੋਜਨਾ ਨੂੰ ਰਾਜ ਸਰਕਾਰ ਨੇ ਮੰਗਲਵਾਰ ਸ਼ਾਮ ਨੂੰ ਮਨਜ਼ੂਰੀ ਦੇ ਦਿਤੀ ਹੈ।

CM Nitish KumarCM Nitish Kumar

ਇਹ ਯੋਜਨਾ ਇਸ ਸਾਲ ਤੋਂ ਲਾਗੂ ਕਰ ਦਿਤੀ ਗਈ ਹੈ ਜਿਸ ਦੇ ਤਹਿਤ ਕਰੀਬ ਢਾਈ ਲੱਖ ਵਿਦਿਆਰਥਣਾਂ ਨੂੰ ਮੁਨਾਫ਼ਾ ਮਿਲੇਗਾ। ਇਸ ਤੋਂ ਇਲਾਵਾ ਨੀਤੀਸ਼ ਕੁਮਾਰ ਦੀ ਸਰਕਾਰ ਨੇ ਹੁਣ ਸਾਈਕਲ ਯੋਜਨਾ ਵਿਚ ਵੀ ਪੰਜ ਸੌ ਰੁਪਏ ਦੀ ਰਾਸ਼ੀ ਦਾ ਇਜਾਫਾ ਕੀਤਾ ਹੈ ਅਤੇ ਵਰਤਮਾਨ ਵਿਚ ਨੌਵੀ ਜਮਾਤ ਦੇ ਵਿਦਿਆਰਥੀ -ਵਿਦਿਆਰਥਣਾਂ ਨੂੰ ਢਾਈ ਹਜਾਰ ਦੀ ਜਗ੍ਹਾ ਤਿੰਨ ਹਜ਼ਾਰ ਦੀ ਰਾਸ਼ੀ ਦਿਤੀ ਜਾਵੇਗੀ।

ਮੰਨਿਆ ਜਾ ਰਿਹਾ ਹੈ ਕਿ ਨੀਤੀਸ਼ ਕੁਮਾਰ ਨੇ ਬਾਲ ਵਿਆਹ ਦੇ ਬਹਾਨੇ ਔਰਤਾਂ ਅਤੇ ਵਿਦਿਆਰਥੀਆਂ ਦੇ ਵਿਚ ਆਪਣੀ ਪੈਠ ਹੋਰ ਮਜਬੂਤ ਕਰਨ ਲਈ ਇਨ੍ਹਾਂ ਦੋਨਾਂ ਯੋਜਨਾਵਾਂ ਉੱਤੇ ਕੈਬੀਨਟ ਦੀ ਮੁਹਰ ਲਗਾ ਕੇ ਇਸੀ ਵਿਤ ਸਾਲ ਤੋਂ ਲਾਗੂ ਕਰ ਦਿਤਾ ਹੈ। ਦਰਅਸਲ ਨੀਤੀਸ਼ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਨਵੇਂ ਵੋਟਰ ਦੀ ਭੂਮਿਕਾ ਲੋਕ ਸਭਾ ਹੋਵੇ ਜਾਂ ਵਿਧਾਨ ਸਭਾ ਚੋਣ ਵਿਚ ਅਹਿਮ ਹੋਣ ਵਾਲੀ ਹੈ।

ਇਸ ਲਈ ਚੋਣ ਦੇ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਇਹ ਯੋਜਨਾ ਲਾਗੂ ਕਰ ਦਿਤੀ ਹੈ। ਅਜੇ ਬਿਹਾਰ ਸਰਕਾਰ ਜਨਮ ਤੋਂ ਲੈ ਕੇ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਤੱਕ ਬੱਚਿਆਂ ਨੂੰ ਕਰੀਬ 54100 ਦੀ ਰਾਸ਼ੀ ਦਿੰਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜਦੋਂ ਤੱਕ ਕੋਈ ਪ੍ਰੋਤਸਾਹਨ ਰਾਸ਼ੀ ਬਾਲ ਵਿਆਹ ਜਿਵੇਂ ਪ੍ਰਥਾ ਦੇ ਖਿਲਾਫ ਨਾ ਦਿਤੀ ਜਾਂਦੀ ਹੈ ਤੱਦ ਤੱਕ ਇਹ ਸਫਲ ਨਹੀਂ ਹੋ ਸਕਦੀ। 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement