
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਨੂੰ ਪਟਨਾ ਵਿਚ ਜੇਡੀਯੂ ਵਿਚ ਸ਼ਾਮਲ ਹੋ ਗਿਆ ਹੈ। ਕਿਸ਼ੋਨ ਨੇ ਜੇਡੀਯੂ ਰਾਜ ਕਾਰਜਕਾਰਨੀ ਦੀ ਬੈਠਕ ਵਿਚ ਨੀਤੀਸ਼ ਕੁਮਾਰ ਦੇ ...
ਪਟਨਾ:- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਨੂੰ ਪਟਨਾ ਵਿਚ ਜੇਡੀਯੂ ਵਿਚ ਸ਼ਾਮਲ ਹੋ ਗਿਆ ਹੈ। ਕਿਸ਼ੋਨ ਨੇ ਜੇਡੀਯੂ ਰਾਜ ਕਾਰਜਕਾਰਨੀ ਦੀ ਬੈਠਕ ਵਿਚ ਨੀਤੀਸ਼ ਕੁਮਾਰ ਦੇ ਸਾਹਮਣੇ ਜੇਡੀਯੂ ਦੀ ਮੈਂਬਰੀ ਲਈ। ਪ੍ਰਸ਼ਾਂਤ ਕਿਸ਼ੋਰ ਨੇ ਇਸ ਦੌਰਾਨ ਕਿਹਾ ਕਿ ਬਿਹਾਰ ਤੋਂ ਆਪਣੀ ਨਵੀਂ ਪਾਰੀ ਸ਼ੁਰੂ ਕਰਦੇ ਹੋਏ ਬਹੁਤ ਉਤਸਾਹਿਤ ਹਨ। ਖ਼ਬਰਾਂ ਦੇ ਮੁਤਾਬਕ ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਹੋਰ ਨੇਤਾ ਵੀ ਮੌਜੂਦ ਸਨ। ਉਥੇ ਹੀ ਨੀਤੀਸ਼ ਕੁਮਾਰ ਨੇ ਟੀਵੀ ਨਿਊਜ ਚੈਨਲ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ, ਪ੍ਰਸ਼ਾਂਤ ਕਿਸ਼ੋਰ ਭਵਿੱਖ ਹੈ।
Election strategist Prashant Kishor joins JDU in the presence of Bihar Chief Minister Nitish Kumar in Patna pic.twitter.com/UAkF3df2ee
— ANI (@ANI) September 16, 2018
ਇਸ ਤੋਂ ਪਹਿਲਾਂ ਜੇਡੀਯੂ ਨੇਤਾ ਕੇਸੀ ਤਿਆਗੀ ਨੇ ਕਿਹਾ ਸੀ ਕਿ ਅਜੇ ਸਰਕਾਰੀ ਐਲਾਨ ਦਾ ਇੰਤਜਾਰ ਕਰੋ। ਉਨ੍ਹਾਂ ਨੇ ਆਪਣੀ ਇੱਛਾ ਜਤਾਉਂਦੇ ਹੋਏ ਕਿਹਾ ਸੀ ਕਿ ਅਸੀਂ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਕਰਾਂਗੇ। ਦੱਸ ਦੇਈਏ ਕਿ ਸਾਲ 2014 ਦੇ ਲੋਕ ਸਭਾ ਚੋਣ ਦੇ ਦੌਰਾਨ ਪ੍ਰਸ਼ਾਂਤ ਕਿਸ਼ੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਣਨੀਤਿਕ ਸਲਾਹਕਾਰ ਸਨ। ਉਥੇ ਹੀ ਸਾਲ 2015 ਵਿਚ ਬਿਹਾਰ ਵਿਧਾਨ ਸਭਾ ਦੇ ਸਮੇਂ ਉਨ੍ਹਾਂ ਨੇ ਜੇਡੀਯੂ ਲਈ ਵੀ ਕੰਮ ਕੀਤਾ ਸੀ। ਪ੍ਰਸ਼ਾਂਤ ਕਿਸ਼ੋਰ ਇੰਡੀਆ ਪਾਲਿਟੀਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਹਨ। 2017 ਵਿਚ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਧਾਨ ਸਭਾ ਚੋਣ ਵਿਚ ਕਾਂਗਰਸ ਲਈ ਕੰਮ ਕਰ ਚੁੱਕੇ ਹਨ।