
ਮਹਾਰਾਸ਼ਟਰ ਵਿਧਾਨਸਭਾ ਚੋਣਾਂ ਲਈ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਸ਼ਿਵਸੈਨਾ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਨਾਲ ਜੁੜੇ 28 ਕੌਂਸਲਰਾਂ
ਮੁੰਬਈ : ਮਹਾਰਾਸ਼ਟਰ ਵਿਧਾਨਸਭਾ ਚੋਣਾਂ ਲਈ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਸ਼ਿਵਸੈਨਾ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਨਾਲ ਜੁੜੇ 28 ਕੌਂਸਲਰਾਂ ਨੇ ਕਰੀਬ 300 ਵਰਕਰਾਂ ਦੇ ਨਾਲ ਮਿਲਕੇ ਪਾਰਟੀ ਪਾਰਟੀ ਮੁਖੀ ਊਧਵ ਠਾਕਰੇ ਨੂੰ ਅਸਤੀਫੇ ਭੇਜ ਦਿੱਤੇ ਹਨ। ਇਨ੍ਹਾਂ ਸਾਰੇ ਨੇਤਾਵਾਂ ਨੇ ਟਿਕਟ ਵੰਡ ਤੋਂ ਨਾਖੁਸ਼ ਹੋ ਕੇ ਇਹ ਕਦਮ ਚੁੱਕਿਆ ਹੈ।
Shiv sena
ਦੱਸਣਯੋਗ ਹੈ ਕਿ ਹੁਣ ਵੋਟਾਂ 'ਚ ਸਿਰਫ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਸੂਬੇ ਦੀਆਂ 288 ਵਿਧਾਨਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਾਮਜ਼ਦਗੀ ਪ੍ਰਕਿਰਿਆ ਵੀ ਇੱਕ ਹਫਤਾ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਪਰ ਟਿਕਟ ਵੰਡ ਨੂੰ ਲੈ ਕੇ ਨੇਤਾਵਾਂ ਅਤੇ ਵਰਕਰਾਂ ਦੀ ਨਰਾਜ਼ਗੀ ਖਤਮ ਨਹੀਂ ਹੋ ਰਹੀ ਹੈ।
Shiv sena
ਬੁੱਧਵਾਰ ਨੂੰ ਠਾਣੇ 'ਚ ਸ਼ਿਵਸੈਨਾ ਦੇ 28 ਕੌਂਸਲਰਾਂ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਅਸਤੀਫੇ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਪਾਰਟੀ ਦੇ 300 ਵਰਕਰਾਂ ਨੇ ਵੀ ਖੁਦ ਨੂੰ ਵੱਖਰਾ ਕਰਨ ਦਾ ਫੈਸਲਾ ਲਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਾਗੀ ਨੇਤਾ ਭਾਜਪਾ ਅਤੇ ਸ਼ਿਵਸੈਨਾ ਲਈ ਚੁਣੌਤੀ ਬਣੇ ਹੋਏ ਹਨ। ਦੋਵਾਂ ਪਾਰਟੀਆਂ ਘੱਟ ਤੋਂ ਘੱਟ 30 ਸੀਟਾਂ 'ਤੇ ਅਜਿਹੇ ਵਿਰੋਧ ਦਾ ਸਾਹਮਣਾ ਕਰ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।