
ਇਸ ਸਾਲ 12 ਵੀਂ ਦੀ ਪ੍ਰੀਖਿਆ 'ਚ ਲਗਭਗ 87,000 ਵਿਦਿਆਰਥੀ ਸ਼ਾਮਿਲ ਹੋਏ ਸਨ।
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ 12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਉਹ ਸੀਬੀਐਸਈ ਦੀ ਵੇਬਸਾਈਟ cbseresults.nic.in ਤੇ ਜਾ ਕੇ ਨਤੀਜੇ ਦੇਖ ਸਕਦੇ ਹਨ। ਇਸ ਸਾਲ 12 ਵੀਂ ਦੀ ਪ੍ਰੀਖਿਆ 'ਚ ਲਗਭਗ 87,000 ਵਿਦਿਆਰਥੀ ਸ਼ਾਮਿਲ ਹੋਏ ਸਨ।
CBSEਇੰਝ ਕਰੋ ਚੈੱਕ
ਵਿਦਿਆਰਥੀ ਸਭ ਤੋਂ ਪਹਿਲਾਂ ਸੀਬੀਐਸਈ ਦੀ ਵੇਬਸਾਈਟ cbseresults.nic.in ਤੇ ਜਾਓ
ਫਿਰ ਨਤੀਜਾ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਨੰਬਰ / ਰੋਲ ਨੰਬਰ ਦਰਜ ਕਰਨਾ ਪਵੇਗਾ।
ਜਿਸ ਤੋਂ ਬਾਅਦ ਨਤੀਜੇ ਸਕ੍ਰੀਨ ਤੇ ਦਿਖਾਈ ਦੇਣਗੇ।
ਇਸ ਤੋਂ ਬਾਅਦ ਇਹਨ੍ਹਾਂ ਨੂੰ ਡਾਉਨਲੋਡ ਕਰ ਕੇ ਰੱਖ ਸੱਕਦੇ ਹੋ, ਅਤੇ ਭਵਿੱਖ 'ਚ ਹਵਾਲੇ ਲਈ ਇੱਕ ਪ੍ਰਿੰਟ ਆਉਟ ਵੀ ਲੈ ਸਕਦੇ ਹੋ।