
IAF ਅਫਸਰ ਸ਼ਿਵਾਂਗੀ ਸਿੰਘ ਦੇ ਪਾਕਿ ਦੀ ਹਿਰਾਸਤ ’ਚ ਹੋਣ ਦੀ ਗੱਲ ਨਿਕਲੀ ਝੂਠੀ
ਚੇਨਈ: ਪਾਕਿਸਤਾਨ ਦੇ ਝੂਠ ਦਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ। ਮਹਿਲਾ ਲੜਾਕੂ ਪਾਇਲਟ, ਜਿਸ ਬਾਰੇ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਹਿਰਾਸਤ ਵਿੱਚ ਹੈ, ਅਸਲ ਵਿੱਚ ਉਹ ਸੁਰੱਖਿਅਤ ਹੈ ਅਤੇ ਭਾਰਤੀ ਹਵਾਈ ਸੈਨਾ ਨਾਲ ਸਰਗਰਮ ਡਿਊਟੀ ‘ਤੇ ਹੈ। ਭਾਰਤ ਦੀ ਪਹਿਲੀ ਮਹਿਲਾ ਰਾਫੇਲ ਪਾਇਲਟ, ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਨੂੰ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦੁਆਰਾ ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ (QFI) ਦਾ ਰੈਂਕ ਦਿੱਤਾ ਗਿਆ। ਇਹ ਤਸਵੀਰ 9 ਅਕਤੂਬਰ ਨੂੰ ਚੇਨਈ ਦੇ ਤੰਬਰਮ ਏਅਰ ਫੋਰਸ ਸਟੇਸ਼ਨ ‘ਤੇ 159ਵੇਂ ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਕੋਰਸ (QFIC) ਦੇ ਸਮਾਪਤੀ ਸਮਾਰੋਹ ਦੌਰਾਨ ਲਈ ਗਈ ਸੀ, ਜਿੱਥੇ ਸ਼ਿਵਾਂਗੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ।