ਆਸਾਮ ਦੇ ਜੋਰਹਾਟ ਮੈਡੀਕਲ ਕਾਲਜ 'ਚ ਹੜਕੰਪ, 9 ਦਿਨ 'ਚ 18 ਨਵਜੰਮੇ ਬੱਚਿਆਂ ਦੀ ਮੌਤ
Published : Nov 10, 2018, 3:24 pm IST
Updated : Nov 10, 2018, 3:24 pm IST
SHARE ARTICLE
Say Assam Hospital Staff as 18 Newborns Die in 9 Days
Say Assam Hospital Staff as 18 Newborns Die in 9 Days

ਅਸਾਮ ਦੇ ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪਿਛਲੇ ਨੌਂ ਦਿਨਾਂ ਵਿਚ 18 ਨਵਜੰਮੇ ਬੱਚਿਆਂ ਦੀ ਮੌਤ ਦੀ ਖ਼ਬਰ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਵਿਭਾਗ ...

ਜੋਰਹਾਟ (ਭਾਸ਼ਾ) : ਅਸਾਮ ਦੇ ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪਿਛਲੇ ਨੌਂ ਦਿਨਾਂ ਵਿਚ 18 ਨਵਜੰਮੇ ਬੱਚਿਆਂ ਦੀ ਮੌਤ ਦੀ ਖ਼ਬਰ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਵਿਭਾਗ ਨੇ ਡਾਇਰੈਕਟਰ ਆਫ਼ ਮੈਡੀਕਲ ਐਜੂਕੇਸ਼ਨ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਇਸ ਮਾਮਲੇ ਨੂੰ ਲੈ ਕੇ ਸ਼ਨਿਚਰਵਾਰ ਨੂੰ ਯੂਨੀਸੇਫ ਦੇ ਇਕ ਵਫ਼ਦ ਨੇ ਹਸਪਤਾਲ ਦਾ ਦੌਰਾ ਕੀਤਾ।

Assam HospitalAssam Hospital

ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਚੀਫ਼ ਸੁਪਰਡੈਂਟ ਦੇਬਾਜੀਤ ਹਜਾਰਿਕਾ ਨੇ ਤਿੰਨ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਦਸਿਆ ਹੈ ਕਿ ਪੀਡੀਆਟ੍ਰਿਕਸ ਵਿਭਾਵ ਦੇ ਮੁਖੀ ਪ੍ਰਣਬਜੀਤ ਬਿਸਵਨਾਥ ਦੀ ਅਗਵਾਈ ਵਿਚ ਅੰਦਰੂਨੀ ਜਾਂਚ ਕਰਕੇ ਰਿਪੋਰਟ ਸ਼ੁਕਰਵਾਰ ਨੂੰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਅੰਦਰੂਨੀ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਇਕ ਨਵੰਬਰ ਤੋਂ ਹੁਣ ਤਕ ਸਪੈਸ਼ਲ ਕੇਅਰ ਨਿਊ ਬੌਰਨ ਯੂਨਿਟ (ਐਸਸੀਐਨਯੂ) ਵਿਚ 15 ਬੱਚਿਆਂ ਦੀ ਮੌਤ ਮੁਸ਼ਕਲ ਡਿਲੀਵਰੀ ਅਤੇ ਜ਼ਰੂਰੀ ਸਮਾਨ ਦੀ ਕਮੀ ਕਾਰਲ ਹੋ ਗਈ।

Patient Care Newborn Unit (SCNU)Patient Care Newborn Unit (SCNU)

ਉਨ੍ਹਾਂ ਦਸਿਆ ਕਿ 10 ਬੱਚਿਆਂ ਦੀ ਮੌਤ ਜਨਮ ਦੇ ਸਮੇਂ ਘੱਟ ਵਜ਼ਨ ਅਤੇ ਤਿੰਨ ਦੀ ਮੌਤ ਦਿਲ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੋ ਗਈ। ਰਿਕਾਰਡਸ ਦੇ ਮੁਤਾਬਕ ਮੈਡੀਕਲ ਕਾਲਜ ਦੇ ਨਵੇਂ ਐਸਸੀਐਨਯੂ ਵਿਚ ਸਿਰਫ਼ 40 ਬੱਚੇ ਆ ਸਕਦੇ ਹਨ ਪਰ ਹਸਪਤਾਲ ਨੇ ਇਕ ਨਵੰਬਰ ਤੋਂ 6 ਨਵੰਬਰ ਦੇ ਵਿਚਕਾਰ ਬੈੱਡ ਸ਼ੇਅਰ ਕਰਵਾਉਂਦੇ ਹੋਏ 80 ਬੱਚੇ ਭਰਤੀ ਕਰ ਲਏ। ਹਜਾਰਿਕਾ ਨੇ ਦਸਿਆ ਕਿ ਸਰਕਾਰ ਨੂੰ ਐਸਸੀਐਨਯੂ ਦੀ ਸਮਰੱਥਾ 40 ਤੋਂ ਵਧਾ ਕੇ 100 ਕਰਨ ਦੀ ਮੰਗ ਕੀਤੀ ਗਈ ਹੈ। 

ਦਸ ਦਈਏ ਕਿ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਖੇਤਰ ਗੋਰਖ਼ਪੁਰ ਦੇ ਇਕ ਹਸਪਤਾਲ ਵਿਚ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਵੀ ਹਸਪਤਾਲ ਵਿਚ ਕਈ ਕਮੀਆਂ ਸਾਹਮਣੇ ਆਈਆਂ ਸਨ। ਦਰਅਸਲ ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਇਕ ਪ੍ਰਾਈਵੇਟ ਕੰਪਨੀ ਵਲੋਂ ਹਸਪਤਾਲ ਦੀ ਆਕਸੀਜ਼ਨ ਸਪਲਾਈ ਬੰਦ ਕਰ ਦਿਤੇ ਜਾਣ ਕਾਰਨ ਹੋਈਆਂ ਸਨ

ਕਿਉਂਕਿ ਹਸਪਤਾਲ ਨੇ ਕੰਪਨੀ ਨੇ ਲੰਬੇ ਸਮੇਂ ਤੋਂ ਪੇਮੈਂਟ ਨਹੀਂ ਦਿਤੀ ਸੀ। ਉਂਝ ਭਾਰਤੀ ਹਸਪਤਾਲਾਂ ਦੀ ਹਾਲਤ ਤੋਂ ਹਰ ਕੋਈ ਵਾਕਿਫ਼ ਹੈ, ਜਿੱਥੇ ਇਲਾਜ ਲਈ ਦਾਖ਼ਲ ਹੋਏ ਲੋਕ ਕਈ ਵਾਰ ਮੁਢਲੀਆਂ ਸਹੂਲਤਾਂ ਦੀ ਘਾਟ ਕਾਰਨ ਹੀ ਦਮ ਤੋੜ ਜਾਂਦੇ ਹਨ। ਦੇਸ਼ ਦੇ ਕਈ ਖੇਤਰਾਂ ਵਿਚ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement