
ਬੋਰਡ ਆਫ ਗਵਰਨਰ ਦੇ ਇਸ ਫੈਸਲੇ ਦਾ ਸੱਭ ਤੋਂ ਵੱਡਾ ਅਸਰ ਐਮਐਸਸੀ ਮੈਡੀਕਲ ਕਰਨ ਵਾਲੇ ਉਮੀਦਵਾਰਾਂ ਤੇ ਵੀ ਪਵੇਗਾ, ਜਿਨ੍ਹਾਂ ਲਈ ਹੁਣ ਅਧਿਆਪਕ ਬਣਨਾ ਹੋਰ ਮੁਸ਼ਕਲ ਹੋ ਜਾਵੇਗਾ।
ਨਵੀਂ ਦਿੱਲੀ , ( ਪੀਟੀਆਈ ) : ਹੁਣ ਤੋਂ ਗ਼ੈਰ ਮੈਡੀਕਲ ਡਿਗਰੀ ਰੱਖਣ ਵਾਲੇ ਐਮਐਸਸੀ ਉਮੀਦਵਾਰ ਮੈਡੀਕਲ ਕਾਲਜਾਂ ਵਿਚ ਬਤੌਰ ਅਧਿਆਪਕ ਨਿਯੁਕਤ ਨਹੀਂ ਹੋ ਸਕਣਗੇ। ਬੋਰਡ ਆਫ ਗਵਰਨਰ ਦੇ ਇਸ ਫੈਸਲੇ ਦਾ ਸੱਭ ਤੋਂ ਵੱਡਾ ਅਸਰ ਐਮਐਸਸੀ ਮੈਡੀਕਲ ਕਰਨ ਵਾਲੇ ਉਮੀਦਵਾਰਾਂ ਤੇ ਵੀ ਪਵੇਗਾ, ਜਿਨ੍ਹਾਂ ਲਈ ਹੁਣ ਅਧਿਆਪਕ ਬਣਨਾ ਹੋਰ ਮੁਸ਼ਕਲ ਹੋ ਜਾਵੇਗਾ।
MCI
ਐਮਸੀਆਈ ਦਾ ਕੰਮਕਾਜ ਦੇਖਣ ਲਈ ਮੈਡੀਕਲ ਕਾਉਂਸਲ ਆਫ ਇੰਡੀਆ ( ਐਸਸੀਆਈ ) ਨੂੰ ਭੰਗ ਕਰ ਕੇ ਬਣਾਏ ਗਏ ਬੋਰਡ ਆਫ ਗਵਰਨਰ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚਨਾ ਵਿਚ ਗ਼ੈਰ ਮੈਡੀਕਲ ਡਿਗਰੀਧਾਰਕਾਂ ਨੂੰ ਮੈਡੀਕਲ ਅਧਿਆਪਕ ਦੀ ਯੋਗਤਾ ਨਹੀਂ ਦਿਤੀ ਗਈ ਹੈ। ਬੋਰਡ ਨੇ ਪਿਛੇ ਜਿਹੇ ਮੈਡੀਕਲ ਕਾਲਜ ਵਿਚ ਸੀਨੀਅਰ ਪ੍ਰਦਰਸ਼ਕ, ਸਹਾਇਕ ਪ੍ਰੌਫੈਸਰ, ਸਹਾਇਕ ਆਚਾਰਿਆ ਅਤੇ ਆਚਾਰਿਆ ਦੀ ਸਿੱਖਿਅਕ ਯੋਗਤਾ ਸਬੰਧੀ ਬਦਲੀ ਹੋਈ ਸੂਚਨਾ ਜਾਰੀ ਕੀਤੀ ਹੈ। ਭਾਰਤੀ ਗਜ਼ਟ ਵਿਚ ਪ੍ਰਕਾਸ਼ਿਤ ਹੋਈ
MD Medicine
ਇਸ ਸੂਚਨਾ ਵਿਚ ਮੈਡੀਕਲ ਕਾਲਜਾਂ ਵਿਚ ਬਤੌਰ ਸਿੱਖਿਅਕ ਨਿਯੁਕਤੀ ਲਈ ਤਿੰਨ ਡਿਗਰੀਆਂ- ਡਾਕਟਰ ਆਫ ਮੈਡੀਸਨ ( ਐਮਡੀ), ਮਾਸਟਰ ਆਫ ਸਰਜਰੀ ( ਐਮਐਸ) ਅਤੇ ਡਿਪਲੋਮੈਟ ਇਨ ਨੈਸ਼ਨਲ ਬੋਰਡ (ਡੀਐਨਬੀ) ਨੂੰ ਹੀ ਬਤੌਰ ਸਿੱਖਿਅਕ ਨਿਯਕਤੀ ਯੋਗ ਕਰਾਰ ਦਿਤਾ ਗਿਆ ਹੈ। ਇਸ ਵਿਚ ਐਮਐਸਸੀ ਮੈਡੀਕਲ ਅਤੇ ਪੀਐਚਡੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਅਜਿਹੇ ਵਿਚ ਜਾਨਕਾਰਾਂ ਦਾ ਕਹਿਣਾ ਹੈ ਕਿ ਇਸ ਸੂਚਨਾ ਦੇ ਰਹਿੰਦਿਆਂ ਕਾਲਜਾਂ ਵਿਚ ਐਮਐਸਸੀ ਮੈਡੀਕਲ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਕੀਤੀ ਜਾ ਸਕਦੀ।
The Gazette of India
ਜਿਨ੍ਹਾਂ ਦੀ ਨਿਯੁਕਤੀ ਸੂਚਨਾ ਜਾਰੀ ਹੋਣ ਤੋਂ ਪਹਿਲਾਂ ਹੋ ਚੁੱਕੀ ਹੈ, ਉਨ੍ਹਾਂ ਤੇ ਇਸ ਦਾ ਅਸਰ ਨਹੀਂ ਪਵੇਗਾ। ਡਾ. ਅਨੂਪ ਸਿੰਘ ਗੁਰਜ਼ਰ, ( ਮਹਾਸਕੱਤਰ, ਆਲ ਇੰਡੀਆ ਪ੍ਰੀ ਐਂਡ ਪੈਰਾ ਕਲੀਨਿਕਲ ਮੈਡੀਕੋਜ਼ ਐਸੋਸੀਏਸ਼ਨ ) ਨੇ ਕਿਹਾ ਕਿ ਹੁਣ ਕਿਸੀ ਵੀ ਮੈਡੀਕਲ ਕਾਲਜ ਵਿਚ ਜੇਕਰ ਬੀਐਸਸੀ ਗ੍ਰੈਜੂਏਟ ਨੂੰ ਮੈਡੀਕਲ ਕਾਲਜ ਵਿਚ ਫੈਕਲਟੀ ਦੀ ਤਰਾਂ ਨਿਯੁਕਤੀ ਦਿਤੀ ਜਾਂਦੀ ਹੈ ਤਾਂ ਇਸ ਨੂੰ ਭਾਰਤੀ ਗਜ਼ਟ ਦੀ ਉਲੰਘਣਾ ਮੰਨਿਆ ਜਾਵੇਗਾ। ਅਸੀਂ ਕਿਸੀ ਵੀ ਨਿਯੁਕਤੀ ਵਿਰੁਧ ਅਦਾਲਤ ਦੀ ਸ਼ਰਨ ਵਿਚ ਜਾਵਾਂਗੇ। ਐਮਸੀਆਈ ਦੀ ਕਾਰਜਕਾਰੀ ਕਮੇਟੀ ਨੇ ਭੰਗ ਹੋਣ ਤੋਂ ਪਹਿਲਾਂ
MSC
ਇਕ ਮਤਾ ਤਿਆਰ ਕੀਤਾ ਸੀ, ਜਿਸ ਵਿਚ ਐਮਐਸਸੀ ਮੈਡੀਕਲ ਡਿਗਰੀਧਾਰਕਾਂ ਦੀ ਮੈਡੀਕਲ ਕਾਲਜਾਂ ਵਿਚ ਬਤੌਰ ਸਿੱਖਿਅਕ ਨਿਯੁਕਤੀ ਨੂੰ ਹੌਲੀ-ਹੌਲੀ ਘਟਾਉਂਦੇ ਹੋਏ ਤਿੰਨ ਸਾਲ ਵਿਚ ਬੰਦ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਇਸ ਨੂੰ ਅੱਗੇ ਪਰੀਖਣ ਕਰਨ ਲਈ ਦਿਲੀ ਏਮਸ ਦੇ ਤਿੰਨ ਪ੍ਰੌਫੈਸਰਾਂ ਦੀ ਉਪ-ਕਮੇਟੀ ਦਾ ਗਠਨ ਕੀਤਾ ਗਿਆ ਸੀ। ਨੈਸ਼ਨਲ ਐਮਐਸਸੀ ਮੈਡੀਕਲ ਟੀਚਰਸ ਐਸੋਸੀਏਸ਼ਨ ਦੇ ਮੁਖੀ ਡਾ.ਸ਼੍ਰੀਧਰ ਰਾਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨਾਲ ਸੰਪਰਕ ਨਹੀਂ ਹੋ ਪਾਇਆ।