
ਪੁਤਲੇ ਦੇ ਨਾਲ ਰੱਖਿਆ ਚਾਹ ਦਾ ਕੱਪ
ਨਵੀਂ ਦਿੱਲੀ: ਪਾਕਿਸਤਾਨ ਨੇ ਇਕ ਵਾਰ ਫਿਰ ਨਾਪਾਕ ਹਰਕਤ ਕੀਤੀ ਹੈ। ਇਸ ਵਾਰ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਇਕ ਪੁਤਲਾ ਏਅਰ ਫੋਰਸ ਦੇ ਵਾਰ ਮਿਊਜ਼ੀਅਮ ਵਿਚ ਲਗਾਇਆ ਹੈ। ਉਹਨਾਂ ਦੇ ਇਸ ਪੁਤਲੇ ਦੇ ਕੋਲ ਪਿੱਛਲੇ ਪਾਸੇ ਇਕ ਚਾਹ ਦਾ ਕੱਪ ਵੀ ਰੱਖਿਆ ਗਿਆ ਹੈ।
Photo ਪਾਕਿਸਤਾਨ ਦੀ ਇਸ ਕਾਇਰਾਨਾ ਅਤੇ ਨੀਚ ਹਰਕਤ ਬਾਰੇ ਪਾਕਿਸਤਾਨੀ ਪੱਤਰਕਾਰ ਅਤੇ ਰਾਜਨੀਤਿਕ ਕਮੈਂਟੇਟਰ ਅਨਵਰ ਲੋਧੀ ਨੇ ਟਵੀਟ ਕੀਤਾ ਹੈ। ਉਹਨਾਂ ਨੇ ਇਸ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਦਸ ਦਈਏ ਕਿ ਫਰਵਰੀ ਵਿਚ ਜਦੋਂ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਿਚ ਸਨ ਤਾਂ ਪਾਕਿਸਤਾਨੀ ਹਵਾਈ ਫ਼ੌਜ ਨੇ ਉਹਨਾਂ ਦਾ ਇਕ ਵੀਡੀਉ ਜਾਰੀ ਕੀਤਾ ਸੀ। ਉਸ ਵੀਡੀਉ ਵਿਚ ਦਿਖ ਰਿਹਾ ਸੀ ਕਿ ਵਿੰਗ ਕਮਾਂਡਰ ਅਭਿਨੰਦਨ ਦੇ ਹੱਥਾਂ ਵਿਚ ਇਕ ਕੱਪ ਸੀ ਅਤੇ ਉਹ ਚਾਹ ਪੀ ਰਹੇ ਸਨ।
Abhinandan Varthamanਇਸ ਦੌਰਾਨ ਉਹਨਾਂ ਕੋਲੋਂ ਪਾਕ ਅਧਿਕਾਰੀ ਜਾਣਕਾਰੀ ਮੰਗ ਰਹੇ ਸਨ, ਪਰ ਅਭਿਨੰਦਨ ਨੇ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਹਨਾਂ ਤੋਂ ਪੁਛਿਆ ਗਿਆ ਸੀ ਕਿ ਚਾਹ ਕਿਵੇਂ ਹੈ। ਉਹਨਾਂ ਨੇ ਜਵਾਬ ਵਿਚ ਕਿਹਾ ਸੀ ਕਿ ਚਾਹ ਬਹੁਤ ਹੀ ਸ਼ਾਨਦਾਰ ਹੈ। ਧੰਨਵਾਦ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਭਾਰਤ ਵਿਚ ਇਸ ਬਹਾਦਰੀ ਦੇ ਰੂਪ ਵਿਚ ਪਸੰਦ ਕੀਤਾ ਜਾ ਰਿਹਾ ਸੀ।
F-16ਪਰ ਦੂਜੇ ਪਾਸੇ ਪਾਕਿਸਤਾਨ ਵਿਚ ਇਸ ਨੂੰ ਲੈ ਕੇ ਨਾਪਾਕ ਹਰਕਤ ਕਰਦਾ ਰਹਿੰਦਾ ਹੈ। ਪਾਕਿਸਤਾਨੀ ਮੀਡੀਆ ਅਤੇ ਬ੍ਰਾਂਡਸ ਨੇ ਅਭਿਨੰਦਨ ਵਰਧਮਾਨ ਅਤੇ ਉਹਨਾਂ ਦੇ ਚਾਹ ਵਾਲੇ ਕੱਪ ਨੂੰ ਟ੍ਰੋਲ ਕੀਤਾ ਗਿਆ ਸੀ। ਇਸ ਸਾਲ ਵਰਲਡ ਕੱਪ ਦੌਰਾਨ ਵੀ ਪਾਕਿਸਤਾਨ ਵੱਲੋਂ ਇਕ ਵਿਵਾਦਿਤ ਵਿਗਿਆਪਨ ਜਾਰੀ ਕੀਤਾ ਗਿਆ ਸੀ। ਇਸ ਵਿਚ ਵਿੰਗ ਕਮਾਂਡਰ ਅਭਿਨੰਦਨ ਵਰਗੇ ਦਿਸਣ ਵਾਲੇ ਵਿਅਕਤੀ ਨੂੰ ਹੱਥ ਵਿਚ ਕੱਪ ਫੜੇ ਹੋਏ ਦਿਖਾਇਆ ਗਿਆ ਸੀ।
PAF has put mannequin of Abhi Nandhan on display in the museum. This would be a more interesting display, if it they can arrange a Cup of FANTASTIC tea in his hand. pic.twitter.com/ZKu9JKcrSQ
— Anwar Lodhi (@AnwarLodhi) November 9, 2019
ਦਸ ਦਈਏ ਕਿ ਫਰਵਰੀ ਵਿਚ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਅਤਿਵਾਦੀ ਟਿਕਾਣਿਆਂ ਤੇ ਏਅਰ ਸਟ੍ਰਾਈਕ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਵਿਚ ਕੁੱਝ ਜਹਾਜ਼ਾਂ ਨੇ ਘੁਸਪੈਠ ਕੀਤੀ ਸੀ। ਜਿਸ ਦਾ ਭਾਰਤੀ ਹਵਾਈ ਫ਼ੌਜ ਨੇ ਮੂੰਹ ਤੋੜ ਜਵਾਬ ਦਿੱਤਾ ਸੀ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਪਾਕਿਸਤਾਨੀ ਲੜਾਕੂ ਜਹਾਜ਼ ਐਫ-16 ਨੂੰ ਮਾਰ ਦਿੱਤਾ ਸੀ।
ਇਸ ਤੋਂ ਬਾਅਦ ਉਹਨਾਂ ਦਾ ਜਹਾਜ਼ ਪਾਕਿਸਤਾਨੀ ਸਰਹੱਦ ਵਿਚ ਦਾਖਲ ਹੋ ਗਿਆ ਸੀ। ਉੱਥੇ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨੀ ਫ਼ੌਜ ਨੇ ਹਿਰਾਸਤ ਵਿਚ ਲੈ ਲਿਆ ਸੀ। ਇਸ ਤੋਂ ਬਾਅਦ 1 ਮਾਰਚ ਨੂੰ ਉਹਨਾਂ ਨੂੰ ਭਾਰਤ ਭੇਜਿਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।