
ਜੈ ਰਾਉਤ ਨੇ ਕਿਹਾ ਕਿ ਰਾਜਪਾਲ ਨੇ ਸਭ ਤੋਂ ਵੱਡੇ ਰਾਜਨੀਤਿਕ ਦਲ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਹੈ।
ਨਵੀਂ ਦਿੱਲੀ- ਮਹਾਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਵਿਚਕਾਰ ਜੁਬਾਨੀ ਦੰਗਲ ਜਾਰੀ ਹੈ। ਇਕ ਵਾਰ ਫਿਰ ਸ਼ਿਵਸੈਨਾ ਨੇਤਾ ਸੰਜੈ ਰਾਉਤ ਨੇ ਭਾਜਪਾ 'ਤੇ ਹਮਲਾ ਬੋਲ ਦਿੱਤਾ ਹੈ। ਇਸ ਦੇ ਨਾਲ ਹੀ ਸੰਜੈ ਰਾਤ ਨੇ ਕਿਹਾ ਕਿ ਸ਼ਿਵਸੈਨਾ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਉਠਾਉਣ ਲਈ ਤਿਆਰ ਹੈ। ਸੰਜੈ ਰਾਉਤ ਨੇ ਕਿਹਾ ਕਿ ਰਾਜਪਾਲ ਨੇ ਸਭ ਤੋਂ ਵੱਡੇ ਰਾਜਨੀਤਿਕ ਦਲ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਹੈ। ਅਜਿਹੇ ਵਿਚ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਸ਼ਿਵਸੈਨਾ ਨੇ ਕਾਂਗਰਸ ਨੂੰ ਲੈ ਕੇ ਅਪਣਾ ਰੁਖ਼ ਵੀ ਦੱਸਿਆ ਹੈ ਅਤੇ ਕਿਹਾ ਹੈ ਕਿ ਕਾਂਗਰਸ ਦੁਸ਼ਮਣ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਭਾਜਪਾ ਅਜੇ ਤੱਕ ਇੰਤਜ਼ਾਰ ਕਿਉਂ ਕਰ ਰਹੀ ਹੈ। ਜਦੋਂ ਕਿ ਥੋੜ੍ਹੀਆਂ ਸੀਟਾਂ ਉੱਤੇ ਉਹਨਾਂ ਨੇ ਹੋਰ ਸੂਬਿਆਂ ਵਿਚ ਸਰਕਾਰ ਬਣਾਈ ਹੈ। ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਰਾਜਪਾਲ ਦਾ ਸੱਦਾ ਮਿਲਿਆ ਹੈ ਤਾਂ ਉਹ ਇੰਤਜ਼ਾਰ ਕਿਉਂ ਕਰ ਰਹੇ ਹਨ। ਅਸੀਂ ਵੇਖਿਆ ਹੈ ਕਿ ਭਾਜਪਾ ਨੂੰ 11 ਨਵੰਬਰ ਤੱਕ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ।
Shiv Sena leader Sanjay Raut: Agar koi sarkaar banane ko taiyar nahi hai toh Shiv Sena yeh zimma le sakti hai. #Maharashtra pic.twitter.com/hYO1HHbuRq
— ANI (@ANI) November 10, 2019
ਸੰਜੇ ਰਾਉਤ ਨੇ ਕਿਹਾ ਕਿ ਕਾਂਗਰਸ ਸੂਬੇ ਦੀ ਦੁਸ਼ਮਣ ਨਹੀਂ ਹੈ, ਸਾਡੇ ਵਿਚ ਰਾਜਨੀਤਿਕ ਮਤਭੇਦ ਹਨ ਪਰ ਅਸੀਂ ਦੁਸ਼ਮਣ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਧਵ ਠਾਕਰੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਸੂਬੇ ਦੀ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਹੈ ਜੇ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ, ਤਾਂ ਉਨ੍ਹਾਂ ਨੂੰ 24 ਘੰਟਿਆਂ ਵਿਚ ਸਰਕਾਰ ਬਣਾ ਲੈਣੀ ਚਾਹੀਦੀ ਹੈ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਇਸੇ ਲਈ ਰਾਜਪਾਲ ਨੂੰ ਇਹ ਫੈਸਲਾ ਲੈਣਾ ਪਿਆ। ਸੰਜੇ ਰਾਉਤ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਇਸ ਵਾਰ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ, ਮੈਨੂੰ ਨਹੀਂ ਲਗਦਾ ਕਿ ਭਾਜਪਾ ਕੋਲ ਬਹੁਮਤ ਵਾਲਾ ਅੰਕੜਾ ਹੈ।
BJP-Shiv Sena
ਇਹ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਭਾਜਪਾ ਦਾ ਹੀ ਹੋਵੇਗਾ। ਕਾਂਗਰਸ ਵਿਧਾਇਕਾਂ ਦੇ ਟੁੱਟਣ ਦੀ ਖ਼ਬਰ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕਾਂਗਰਸ ਦੇ ਵਿਧਾਇਕ ਟੁੱਟ ਜਾਣਗੇ, ਸਾਡੇ ਲੀਡਰ ਕੋਈ ਕਾਰੋਬਾਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰ ਬਣਾਉਣ ਲਈ ਤਿਆਰ ਨਹੀਂ ਹੈ ਤਾਂ ਸ਼ਿਵ ਸੈਨਾ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ। ਉਧਵ ਠਾਕਰੇ ਹੋਟਲ ਵਿਚ ਸ਼ਿਵ ਸੈਨਾ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ, ਕਿਸੇ ਨੂੰ ਵੀ ਖਰੀਦਿਆ ਨਹੀਂ ਜਾ ਰਿਹਾ ਹੈ।
Sanjay Raut
ਅਯੁੱਧਿਆ ਦੇ ਫੈਸਲੇ 'ਤੇ ਸੰਜੇ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਨੇ ਇਸ ਵਿਚ ਵੱਡਾ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ, 24 ਅਕਤੂਬਰ ਨੂੰ ਨਤੀਜਿਆਂ ਤੋਂ ਬਾਅਦ ਹੀ ਸਰਕਾਰ ਬਣਾਉਣ ਨੂੰ ਲੈ ਕੇ ਦੰਗਲ ਜਾਰੀ ਹੈ। ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਬਹੁਮਤ ਮਿਲ ਗਿਆ ਸੀ, ਪਰ ਦੋਵੇਂ ਧਿਰਾਂ ਵਿਚ ਗੱਲ ਨਾ ਬਣ ਸਕੀ। ਸ਼ਿਵ ਸੈਨਾ ਆਪਣੀਆਂ ਮੰਗਾਂ 'ਤੇ ਅੜੀ ਹੈ, ਦੂਜੇ ਪਾਸੇ ਦੇਵੇਂਦਰ ਫਡਣਵੀਸ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।