CM ਦੀ ਕੁਰਸੀ ਲੈਣ ਲਈ ਅੜੀ ਸ਼ਿਵਸੈਨਾ, ਕਿਹਾ-ਮਹਾਰਾਸ਼ਟਰ 'ਚ ਕਿਸੇ ਦੁਸ਼ਯੰਤ ਦਾ ਪਿਤਾ ਨਹੀਂ ਹੈ ਜੇਲ ‘ਚ
Published : Oct 29, 2019, 3:33 pm IST
Updated : Oct 29, 2019, 3:43 pm IST
SHARE ARTICLE
BJP-Shiv Sena
BJP-Shiv Sena

ਢਾਈ-ਢਾਈ ਸਾਲ ਵਾਲੇ ਫਾਰਮੂਲੇ 'ਤੇ ਅੜੀ ਹੋਈ ਹੈ ਸ਼ਿਵਸੈਨਾ

ਮੁੰਬਈ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਜੱਦੋ-ਜਹਿਦ ਵਧਦੀ ਜਾ ਰਹੀ ਹੈ। ਸ਼ਿਵਸੈਨਾ ਦੇ ਵੱਡੇ ਲੀਡਰ ਸੰਜੇ ਰਾਉਤ ਨੇ ਕਿਹਾ ਹੈ ਕਿ ਮਹਾਰਾਸ਼ਟਰ ’ਚ ਕਿਸੇ ਦੁਸ਼ਯੰਤ ਦਾ ਪਿਤਾ ਜੇਲ ‘ਚ ਨਹੀਂ ਹੈ। ਸਾਡੇ ਕੋਲ ਹੋਰ ਵੀ ਬਦਲ ਮੌਜੂਦ ਹਨ।

Sanjay Raut says,Shiv Sena not hungry for power, believes in politics of truthSanjay Raut says,Shiv Sena not hungry for power we believe in politics of truth

ਸੰਜੇ ਰਾਉਤ ਨੂੰ ਜਦੋਂ ਪੁੱਛਿਆ ਗਿਆ ਕਿ ਭਾਜਪਾ ਦੇ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਹੋਣ ਦੇ ਬਾਵਜੂਦ ਸਰਕਾਰ ਬਣਾਉਣ ਵਿਚ ਇੰਨੀ ਦੇਰੀ ਕਿਉਂ ਲੱਗ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਇੱਥੇ ਕੋਈ ਦੁਸ਼ਯੰਤ ਨਹੀਂ ਹੈ ਜਿਸ ਦੇ ਪਿਤਾ ਜੇਲ ‘ਚ ਹਨ। ਉਨ੍ਹਾਂ ਕਿਹਾ ਕਿ ਇੱਥੇ ਅਸੀ ਹਾਂ ਜੋ ਧਰਮ ਅਤੇ ਸੱਚ ਦੀ ਰਾਜਨੀਤੀ ਕਰਦੇ ਹਾਂ। ਸ਼ਰਦ ਪਵਾਰ ਨੇ ਭਾਜਪਾ ਅਤੇ ਕਾਂਗਰਸ ਵਿਰੁਧ ਮਹੌਲ ਬਣਾਇਆ ਹੈ। ਉਹ ਕਦੇ ਵੀ ਭਾਜਪਾ ਦੇ ਨਾਲ ਨਹੀਂ ਜਾਣਗੇ।

Sanjay Raut says,Shiv Sena not hungry for power we believe in politics of truthSanjay Raut says,Shiv Sena not hungry for power we believe in politics of truth

ਸੰਜੇ ਰਾਉਤ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵਿਅਕਤੀ ਵੱਖ-ਵੱਖ ਰਸਤੇ ਚੁਣ ਸਕਦਾ ਹੈ। ਅਸੀ ਗਠਜੋੜ ਦੀ ਨੈਤਿਕਤਾ ਦੀ ਪਾਲਣ ਕਰਦੇ ਹਾਂ। ਜੇ ਕੋਈ ਇਸ ਦਾ ਪਾਲਣ ਨਹੀਂ ਕਰਦਾ ਤਾਂ ਸੂਬੇ ਦੀ ਜਨਤਾ ਉਸ ਨੂੰ ਜਵਾਬ ਦੇਵੇਗੀ। ਸਾਡੇ ਕੋਲ ਹੋਰ ਬਦਲ ਵੀ ਮੌਜੂਦ ਹਨ, ਪਰ ਅਸੀ ਉਨ੍ਹਾਂ ਨੂੰ ਸਵੀਕਾਰ ਕਰਨ ਦਾ ਪਾਪ ਨਹੀਂ ਕਰਦੇ। ਸ਼ਿਵਸੈਨਾ ਸੰਸਦ ਮੈਂਬਰ ਨੇ ਕਿਹਾ ਕਿ ਅਸੀ ਉਨ੍ਹਾਂ ਪਾਰਟੀਆਂ ਦੇ ਨਾਲ ਨਹੀਂ ਜਾ ਸਕਦੇ ਜਿਨ੍ਹਾਂ ਨੇ ਸਾਡੇ ਵਿਰੁਧ ਚੋਣਾਂ ਲੜੀਆਂ ਹਨ। ਇਹ ਸਾਡੇ ਲਈ ਸਨਮਾਨ ਵਾਲੀ ਗੱਲ ਹੈ ਕਿ ਕੋਈ ਸਾਨੂੰ ਸੱਤਾ ਤੋਂ ਦੂਰ ਰੱਖਣਾ ਚਾਹੁੰਦਾ ਹੈ। ਜੇ ਤੁਹਾਡਾ ਗਠਜੋੜ ਸਹਿਯੋਗੀ ਤੁਹਾਨੂੰ ਸੱਤਾ ਤੋਂ ਦੂਰ ਰੱਖਣ ਦੇ ਲਈ ਸਾਜਿਸ਼ ਕਰਦਾ ਹੈ ਤਾਂ ਇਹ ਸਹੀ ਨਹੀਂ ਹੈ। ਸੰਜੇ ਰਾਉਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਸਮਝ ਦੇ ਅਧਾਰ 'ਤੇ ਚਰਚਾ ਹੋਣੀ ਚਾਹੀਦੀ ਹੈ।

Shiv Sena not hungry for power, believes in politics of trut ..  Read more at: http://timesofindia.indiatimes.com/articleshow/71801217.cms?utm_source=contentofinterest&utm_medium=text&utm_campaign=cppstSanjay Raut says,Shiv Sena not hungry for power we believe in politics of truth

ਜਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਖਿੱਚ-ਧੂਹ ਦੇ ਨਾਲ ਦਬਾਅ ਦੀ ਰਾਜਨੀਤੀ ਜਾਰੀ ਹੈ। ਚੋਣ ਨਤੀਜਿਆਂ ਦੇ ਬਾਅਦ ਤੋਂ ਹੀ ਸ਼ਿਵਸੈਨਾ ਢਾਈ-ਢਾਈ ਸਾਲ ਦੇ ਫਾਰਮੂਲੇ ਉੱਤੇ ਸਰਕਾਰ ਬਨਾਉਣ 'ਤੇ ਅੜੀ ਹੈ। ਜਦਕਿ ਭਾਜਪਾ ਵਿਧਾਇਕਾਂ ਦੇ ਲਿਹਾਜ਼ ਤੋਂ ਸੱਭ ਤੋਂ ਵੱਡੀ ਪਾਰਟੀ ਹੋਣ ਦਾ ਹਵਾਲਾ ਦੇ ਕੇ ਇਸ ਫਾਰਮੂਲੇ ਨਾਲ ਸਹਿਮਤ ਨਹੀਂ ਹੈ। ਸੋਮਵਾਰ ਨੂੰ ਭਾਜਪਾ ਅਤੇ ਸ਼ਿਵਸੈਨਾ ਨੇ ਵੱਖ-ਵੱਖ ਤੌਰ 'ਤੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement