
ਤਾਜਮਹੱਲ ਦਾ ਦੀਦਾਰ ਹੁਣ ਮਹਿੰਗਾ ਹੋ ਗਿਆ.....
ਆਗਰਾ (ਭਾਸ਼ਾ): ਤਾਜਮਹੱਲ ਦਾ ਦੀਦਾਰ ਹੁਣ ਮਹਿੰਗਾ ਹੋ ਗਿਆ ਹੈ। ਅੱਜ ਤੋਂ ਤਾਜਮਹੱਲ ਵਿਚ ਟਿਕਟ ਦਰ ਦੀ ਨਵੀਂ ਵਿਵਸਥਾ ਲਾਗੂ ਹੋ ਗਈ ਹੈ। ਨਵੀਂ ਵਿਵਸਥਾ ਦੇ ਤਹਿਤ ਹੁਣ 50 ਰੁਪਏ ਦੀ ਜਗ੍ਹਾ ਤਾਜਮਹਲ ਦਾ ਦੀਦਾਰ ਕਰਨ ਲਈ ਦੇਸ਼ ਦੇ ਨਾਗਰਿਕਾਂ ਨੂੰ 250 ਰੁਪਏ ਦੇਣੇ ਪੈਣਗੇ ਜਦੋਂ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੁਣ 1300 ਰੁਪਏ ਦੇਣੇ ਹੋਣਗੇ। ਭਾਰਤੀ ਪੁਰਾਤਤਵ ਸਰਵੇਖਣ ਦੁਆਰਾ ਤਾਜਮਹਲ ਉਤੇ ਭੀੜ ਪ੍ਰਬੰਧਨ ਲਈ ਇਹ ਨਵੀਂ ਟਿਕਟ ਵਿਵਸਥਾ ਲਾਗੂ ਕੀਤੀ ਗਈ ਹੈ।
Taj Mahal
ਹਾਲਾਂਕਿ, ਹੁਣ ਤੱਕ ਦੇਸ਼ ਦੇ ਨਾਗਰਿਕ 50 ਰੁਪਏ ਅਤੇ ਵਿਦੇਸ਼ੀ ਨਾਗਰਿਕ 1100 ਰੁਪਏ ਵਿਚ ਤਾਜਮਹੱਲ ਦਾ ਦੀਦਾਰ ਕਰਦੇ ਸਨ, ਪਰ ਹੁਣ ਦੇਸ਼ ਦੇ ਨਾਗਰਿਕਾਂ ਨੂੰ ਪੰਜ ਗੁਣਾ ਜ਼ਿਆਦਾ ਟਿਕਟ ਦਾ ਮੁੱਲ ਦੇਣਾ ਹੋਵੇਗਾ। ਦੇਸ਼ ਦੇ ਨਾਗਰਿਕਾਂ ਲਈ ਤਾਜਮਹੱਲ ਦਾ ਟਿਕਟ 250 ਰੁਪਏ ਦਾ ਹੋ ਗਿਆ ਹੈ
Taj Mahal
ਜਦੋਂ ਕਿ ਵਿਦੇਸ਼ੀ ਨਾਗਰਿਕਾਂ ਲਈ ਤਾਜਮਹੱਲ ਦਾ ਟਿਕਟ 1300 ਰੁਪਏ ਦਾ ਹੋ ਗਿਆ ਹੈ। ਵਧਿਆ ਹੋਇਆ 200 ਰੁਪਏ ਦਾ ਇਹ ਸ਼ੁਲਕ ਸ਼ਾਹਜਹਾਂ ਅਤੇ ਮੁਮਤਾਜ ਦੀਆਂ ਕਬਰਾਂ ਵਾਲੇ ਮੁੱਖ ਗੁੰਬਦ ਤੱਕ ਜਾਣ ਲਈ ਲਗਾਇਆ ਗਿਆ ਹੈ।