
ਚਾਲੂ ਵਿੱਤੀ ਸਾਲ ਵਿਚ ਅਕਤੂਬਰ ਤੋਂ ਮਾਰਚ ਤਿਮਾਹੀ ਵਿਚਕਾਰ ਦੇਸ਼ ਵਿਚ ਨੌਕਰੀਆਂ ਦੇ ਮੌਕੇ ਵਧਣ ਵਾਲੇ ਹਨ।
ਨਵੀਂ ਦਿੱਲੀ: ਚਾਲੂ ਵਿੱਤੀ ਸਾਲ ਵਿਚ ਅਕਤੂਬਰ ਤੋਂ ਮਾਰਚ ਤਿਮਾਹੀ ਵਿਚਕਾਰ ਦੇਸ਼ ਵਿਚ ਨੌਕਰੀਆਂ ਦੇ ਮੌਕੇ ਵਧਣ ਵਾਲੇ ਹਨ। ਹਾਲ ਹੀ ਵਿਚ ਆਈ ਇਕ ਰਿਪੋਰਟ ਵਿਚ ਇਸ ਬਾਰੇ ਗੱਲ ਕੀਤੀ ਗਈ ਹੈ। 2019 ਦੀ ਪਹਿਲੀ ਛਿਮਾਹੀ ਦੇ ਅਧਾਰ ‘ਤੇ ਟੀਮਲੀਜ਼ (TeamLease) ਨੇ ਅਪਣੀ ਇਸ ਰਿਪੋਰਟ ਵਿਚ ਕਿਹਾ ਕਿ ਅਰਥ ਵਿਵਸਥਾ ਵਿਚ ਸਰਕਾਰ ਵੱਲੋਂ ਸੁਧਾਰਾਂ ਕਾਰਨ 19 ਤੋਂ 7 ਸੈਕਟਰਾਂ ਵਿਚ ਤੇਜ਼ੀ ਦੇ ਮੌਕੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 9 ਸੈਕਟਰਾਂ ਵਿਚ ਨੌਕਰੀਆਂ ਦੇ ਮੌਕੇ ਘੱਟ ਵੀ ਹੋਣਗੇ।
ਇਹਨਾਂ ਸੈਕਟਰਾਂ ਵਿਚ ਹੋਣਗੇ ਚੰਗੇ ਸੰਕੇਤ
ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਨੌਕਰੀਆਂ ਦੇ ਮੌਕਿਆਂ ਵਿਚ ਕਰੀਬ 7.12 ਫੀਸਦੀ ਦਾ ਵਾਧਾ ਹੋਣ ਵਾਲਾ ਹੈ। ਹੈਲਥਕੇਅਰ, ਇਨਫਾਰਮੇਸ਼ਨ ਟੈਕਨਾਲੋਜੀ, ਈ-ਕਾਮਰਸ, ਟੈਕ-ਸਟਾਰਟਅੱਪ, ਐਜੂਕੇਸ਼ਨ ਸਰਵਿਸ, ਕੇਪੀਓ, ਪਾਵਰ, ਐਨਰਜੀ ਅਤੇ ਲਾਜਿਸਟਿਕਸ ਸੈਕਟਰ ਵਿਚ ਨੌਕਰੀਆਂ ਨੂੰ ਲੈ ਕੇ ਸਕਾਰਾਤਮਕ ਸੰਦੇਸ਼ ਦਿਖਾਈ ਦੇ ਰਹੇ ਹਨ।
ਉੱਥੇ ਹੀ ਜਿਨ੍ਹਾਂ ਸੈਕਟਰਾਂ ਵਿਚ ਨੌਕਰੀਆਂ ਦੇ ਮੌਕੇ ਘੱਟ ਹੋਣਗੇ, ਉਹਨਾਂ ਵਿਚ ਮੈਨੂਫੈਕਚਰਿੰਗ, ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰ, ਕੰਸਟਰਕਸ਼ਨ ਐਂਡ ਰਿਅਲ ਅਸਟੇਟ, ਫਾਇਨੈਂਸ਼ੀਅਲ ਸਰਵਿਸ, ਟ੍ਰੈਵਲ ਐਂਡ ਹਾਸਪਿਟੇਬਿਲਿਟੀ, ਐਫਐਮਸੀਜੀ, ਐਗ੍ਰੀਕਲਚਰ ਐਂਡ ਐਗ੍ਰੋਕੈਮੀਕਲਸ ਸੈਕਟਰ ਸ਼ਾਮਲ ਹਨ। ਟੀਮਲੀਜ਼ ਸਰਵਿਸ ਦੇ ਸਹਿ-ਸੰਸਥਾਪਕ ਅਤੇ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ, ‘ਹਾਲਾਂਕਿ ਜੀਡੀਪੀ ਗ੍ਰੋਥ ਰੇਟ ਵਿਚ ਕਮੀ ਹੋਣ ਦੀ ਸੰਭਾਵਨਾ ਕਾਰਨ ਕੁਝ ਸੈਕਟਰਾਂ ਵਿਚ ਰੁਜ਼ਗਾਰ ਦੇ ਆਊਟਲੁਕ ‘ਤੇ ਅਸਰ ਪਿਆ ਹੈ’।
ਉਹਨਾਂ ਨੇ ਅੱਗੇ ਕਿਹਾ ਕਿ 8 ਵਿਚੋਂ 9 ਸੈਕਟਰਾਂ ਵਿਚ ਦੋਹਰੇ ਅੰਕਾਂ ਵਿਚ ਵਾਧਾ ਦੇਖਣ ਨੂੰ ਮਿਲੇਗਾ। ਲੌਜਿਸਟਿਕ ਅਤੇ ਵਿਦਿਅਕ ਸੇਵਾਵਾਂ ਵਿਚ ਸਿਰਫ਼ 14.36 ਫੀਸਦੀ ਜ਼ਿਆਦਾ ਨੌਕਰੀਆਂ ਵਧੀਆਂ ਹਨ। ਮੁੰਬਈ, ਹੈਦਰਾਬਾਰ, ਪੁਣੇ, ਚੇਨਈ, ਬੰਗਲੁਰੂ, ਦਿੱਲੀ, ਗੁਰੂਗ੍ਰਾਮ ਅਤੇ ਕੋਲਕਾਤਾ ਵਿਚ ਨੌਕਰੀਆਂ ਵਧ ਸਕਦੀਆਂ ਹਨ। ਉੱਥੇ ਹੀ ਇੰਦੋਰ, ਕੋਇੰਬਟੂਰ, ਅਹਿਮਦਾਬਾਰ, ਕੋਚੀ ਅਤੇ ਨਾਗਪੁਰ ਵਿਚ ਨੌਕਰੀਆਂ ‘ਚ ਕਮੀ ਆਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।