
ਦੇਸ਼ ਵਿਚ ਇਨ੍ਹੀਂ ਦਿਨੀਂ ਦੋ ਚੀਜ਼ਾਂ ‘ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਇਕ ਹੈ ਬੇਰੁਜ਼ਗਾਰੀ ਅਤੇ ਦੂਜੀ ਸਿੱਖਿਆ।
ਨਵੀਂ ਦਿੱਲੀ: ਦੇਸ਼ ਵਿਚ ਇਨ੍ਹੀਂ ਦਿਨੀਂ ਦੋ ਚੀਜ਼ਾਂ ‘ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਇਕ ਹੈ ਬੇਰੁਜ਼ਗਾਰੀ ਅਤੇ ਦੂਜੀ ਸਿੱਖਿਆ। ਪਰ ਯੂਨਾਇਟਡ ਨੇਸ਼ਨਸ ਚਿਲਡਰਨ ਫੰਡ (UNICEF) ਦੀ ਇਕ ਰਿਪੋਰਟ ਨੇ ਇਹਨਾਂ ਦੋਵੇਂ ਮੁੱਦਿਆਂ ਨੂੰ ਇਕ ਕਰ ਦਿੱਤਾ ਹੈ। ਦਰਅਸਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ 50 ਫੀਸਦੀ ਨੌਜਵਾਨ 21ਵੀਂ ਸਦੀ ਦੀਆਂ ਨੌਕਰੀਆਂ ਦੇ ਲਾਇਕ ਨਹੀਂ ਹਨ।
ਗਲੋਬਲ ਬਿਜ਼ਨੇਸ ਕੋਲਿਸ਼ਨ ਫਾਰ ਐਜੂਕੇਸ਼ਨ (GBC-Education), ਦ ਐਜੂਕੇਸ਼ਨ ਕਮਿਸ਼ਨ (The Education Commission) ਅਤੇ UNICEF ਦੀ ਸੰਯੁਕਤ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2030 ਤੱਕ ਦੱਖਣੀ ਏਸ਼ੀਆ ਦੇ 54 ਫੀਸਦੀ ਨੌਜਵਾਨਾਂ ਸਕੂਲ ਛੱਡਣ ਤੋਂ ਬਾਅਦ ਅਜਿਹਾ ਹੁਨਰ ਨਹੀਂ ਮਿਲਿਆ ਹੋਵੇਗਾ, ਜਿਸ ਨਾਲ ਉਹਨਾਂ ਨੂੰ ਨੌਕਰੀ ਮਿਲ ਸਕੇ।
Unicef
UNICEF ਦੀ ਕਾਰਜਕਾਰੀ ਡਾਇਰੈਕਟਰ Henrietta Fore ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ, ਦੱਖਣੀ ਏਸ਼ੀਆ ਦੇ ਕਰੀਬ ਇਕ ਲੱਕ ਨੌਜਵਾਨ ਹਰ ਦਿਨ ਲੇਬਰ ਮਾਰਕਿਟ ਵਿਚ ਵੜਦੇ ਹਨ ਪਰ ਇਹਨਾਂ ਵਿਚੋਂ ਲਗਭਗ ਅੱਧੇ ਅਜਿਹੇ ਹਨ ਜੋ 21ਵੀਂ ਸਦੀ ਦੀਆਂ ਨੌਕਰੀਆਂ ਦੇ ਕਾਬਿਲ ਹੀ ਨਹੀਂ ਹਨ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੇ 50 ਫੀਸਦੀ ਨੌਜਵਾਨ ਟਰੈਕ ‘ਤੇ ਨਹੀਂ ਹਨ। ਉਹ ਜਰੂਰੀ ਸਿੱਖਿਆ ਅਤੇ ਹੁਨਰ ਨਹੀਂ ਲੈ ਰਹੇ ਹਨ, ਜਿਸ ਨਾਲ ਉਹਨਾਂ ਨੂੰ ਸਾਲ 2030 ਤੱਕ ਨੌਕਰੀ ਮਿਲੇ।
ਉਹਨਾਂ ਅੱਗੇ ਕਿਹਾ ਕਿ ਦੱਖਣ ਏਸ਼ੀਆ ਇਕ ਮਹੱਤਵਪੂਰਨ ਮੋੜ ‘ਤੇ ਹੈ, ਜਿੱਥੇ ਸੀਮਤ ਸਰੋਤਾਂ ਵਿਚ ਹੀ ਉਹ ਅਪਣੇ ਇੱਥੋਂ ਦੇ ਪ੍ਰਤਿਭਾਵਾਨ ਅਤੇ ਕਾਬਲ ਨੌਜਵਾਨਾਂ ਲਈ ਵਧੀਆ ਮੌਕਾ ਦੇ ਸਕਦਾ ਹੈ। ਇਸ ਨਾਲ ਲੱਖਾਂ ਲੋਕ ਗਰੀਬੀ ਰੇਖਾ ਤੋਂ ਉੱਪਰ ਉਠ ਸਕਦੇ ਹਨ ਪਰ ਇਸ ਵਿਚ ਅਸਫ਼ਲ ਹੋਣ ‘ਤੇ ਇਸ ਖੇਤਰ ਦਾ ਆਰਥਕ ਵਿਕਾਸ ਲੜਖੜਾ ਜਾਵੇਗਾ, ਜਿਸ ਨਾਲ ਨੌਜਵਾਨਾਂ ਵਿਚ ਨਿਰਾਸ਼ਾ ਵਧੇਗੀ। ਉੱਥੇ ਹੀ ਹੋਰ ਖੇਤਰਾਂ ਵਿਚ ਨੌਜਵਾਨ ਪ੍ਰਤਿਭਾ ਖਤਮ ਹੋ ਜਾਵੇਗੀ।
Jobs
ਗਲੋਬਲ ਬਿਜ਼ਨਸ ਕੋਲਿਸ਼ਨ ਫਾਰ ਐਜੂਕੇਸ਼ਨ ਦੇ ਕਾਰਜਕਾਰੀ ਡਾਇਰੈਕਟਰ Van Fleet ਕਹਿੰਦੇ ਹਨ, ਇਹ ਇਕ ਸੰਕਟ ਹੈ। ਇੱਥੇ ਸਰਕਾਰਾਂ ਦੇ ਨਿਵੇਸ਼ ਦੀ ਲੋੜ ਹੈ। ਕਾਰੋਬਾਰੀ ਭਾਈਚਾਰੇ ਦੀ ਵਚਨਬੱਧਤਾ ਦੀ ਅਤੇ ਸਿਵਲ ਸੁਸਾਇਟੀ ਦੇ ਦਖਲ ਦੀ ਤੁਰੰਤ ਲੋੜ ਹੈ। UNICEF ਦੀ ਰਿਪੋਰਟ ਮੁਤਾਬਕ ਦੱਖਣੀ ਏਸ਼ੀਆ ਦੀ 1.8 ਬਿਲੀਅਨ ਅਬਾਦੀ ਦੀ ਲਗਭਗ ਅੱਧੀ ਅਬਾਦੀ 24 ਸਾਲ ਤੋਂ ਘੱਟ ਹੈ। ਇਹ ਸਾਲ 2040 ਤੱਕ ਦੁਨੀਆਂ ਨੂੰ ਸਭ ਤੋਂ ਜ਼ਿਆਦਾ ਵਰਕਫੋਰਸ ਮੁਹੱਈਆ ਕਰਵਾਉਣ ਵਾਲਾ ਕਾਰਨ ਹੋਵੇਗਾ।
Unemployment
ਉਹਨਾਂ ਨੇ ਕਿਹਾ, ਦੁਨੀਆਂ ਵਿਚ ਕੰਮ ਕਰਨ ਦਾ ਤਰੀਕਾ ਤੇਜ਼ੀ ਨਾਲ ਬਦਲ ਰਿਹਾ ਹੈ। ਜੇਕਰ ਸਰਕਾਰਾਂ ਵਧੀਆ ਤਰੀਕੇ ਨਾਲ ਨਿਵੇਸ਼ ਕਰਦੀਆਂ ਹਨ, ਮਾਡਰਨ ਸਿੱਖਿਆ ਦਿੰਦੀਆਂ ਹਨ ਅਤੇ ਵਪਾਰ ਦਾ ਨਿਰਮਾਣ ਕਰਦੀਆਂ ਹਨ ਤਾਂ ਨੌਜਵਾਨਾਂ ਲਈ ਬਜ਼ਾਰ ਵਿਚ ਚੰਗੇ ਮੌਕੇ ਹੋਣਗੇ। ਇੰਨਾ ਹੀ ਨਹੀਂ ਦੱਖਣੀ ਏਸ਼ੀਆ ਦੁਨੀਆਂ ਸਾਹਮਣੇ ਇਕ ਉਦਾਹਰਣ ਪੇਸ਼ ਕਰ ਸਕਦਾ ਹੈ। ਪਰ ਅਜਿਹਾ ਤਾਂ ਹੀ ਸੰਭਵ ਹੋਵੇਗੇ ਜੇਕਰ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਨੌਜਵਾਨਾਂ ਕੋਲ ਕੁਆਲਟੀ ਟ੍ਰੇਨਰਸ ਨਹੀਂ ਹਨ। ਟ੍ਰੇਨਿੰਗ ਪ੍ਰੋਗਰਾਮ ਲਈ ਸਹੀ ਸਮਾਂ ਨਹੀਂ ਹੈ। ਇਸ ਦੇ ਨਾਲ ਹੀ ਉਹ ਸਰਟੀਫਿਕੇਸ਼ਨ ਪ੍ਰੋਗਰਾਮ ਲਈ ਸਮਾਂ ਨਹੀਂ ਕੱਢ ਪਾ ਰਹੇ। ਭਾਰਤ ਦੇ ਬਹੁਤ ਸਾਰੇ ਅਦਾਰੇ ਹਾਲੇ ਵੀ ਅਜਿਹੇ ਸਿਲੇਬਸ ਨੂੰ ਫੋਲੋ ਕਰ ਰਹੇ ਹਨ ਜੋ ਆਊਟਡੇਟਡ ਹੈ।ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵਿਦਿਆਰਥੀਆਂ ਨੂੰ ਕੋਈ ਖ਼ਾਸ ਜਾਣਕਾਰੀ ਨਹੀਂ ਹੈ। ਯੂਨੀਸੈਫ ਨੇ ਕਿਹਾ ਹੈ ਕਿ ਕਰਮਚਾਰੀ ਦੀ ਤਿਆਰੀ, ਨਰਮ ਹੁਨਰ, ਤਕਨੀਕੀ ਹੁਨਰ ਅਤੇ ਉੱਦਮ ਯੋਗਤਾ ਦਾ ਮਿਸ਼ਰਤ ਪ੍ਰੋਗਰਾਮ ਵਿਕਸਤ ਕਰਨਾ ਪਵੇਗਾ। ਅਜਿਹੀ ਸਥਿਤੀ ਵਿਚ ਨੌਜਵਾਨ ਆਸਾਨੀ ਨਾਲ ਕੰਮ ਦੇ ਵਾਤਾਵਰਣ ਨੂੰ ਅਪਣਾਉਣਗੇ।
Unemployment
ਇਸ ਰਿਪੋਰਟ ਵਿਚ ਔਰਤਾਂ ਦੀ ਹਿੱਸੇਦਾਰੀ ਨੂੰ ਵੀ ਵਧਾਉਣ ਦੀ ਦਿਸ਼ਾ ਵਿਚ ਗੱਲ ਕੀਤੀ ਗਈ ਹੈ। ਲਿੰਗ ਭੇਦਭਾਵ ਨੂੰ ਦੂਰ ਕਰਨ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਉਣ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਹਾਲ ਵਿਚ ਅੰਕੜਾ ਮੰਤਰਾਲੇ ਨੇ ਇਕ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਾਲ 2017-18 ਵਿਚ ਦੇਸ਼ ਦੀ ਬੇਰੁਜ਼ਗਾਰੀ ਦਰ ਵਧ ਕੇ 6.1 ਫੀਸਦੀ ਹੋ ਗਈ ਹੈ। ਇਸ ਵਿਚ ਇਹ ਵੀ ਕਿਹਾ ਗਿਆ ਸੀ ਕਿ ਬੇਰੁਜ਼ਗਾਰੀ ਦੀ ਇਹ ਦਰ ਪਿਛਲੇ 45 ਸਾਲ ਵਿਚ ਸਭ ਤੋਂ ਜ਼ਿਆਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।