ਨੌਕਰੀਆਂ ਹੀ ਨੌਕਰੀਆਂ! ਹੋ ਜਾਓ ਤਿਆਰ, ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ,!
Published : Dec 8, 2019, 3:15 pm IST
Updated : Dec 8, 2019, 3:39 pm IST
SHARE ARTICLE
New thinking of progressive punjab employment will now be provided to the unemployed
New thinking of progressive punjab employment will now be provided to the unemployed

ਸੂਬਾ ਸਰਕਾਰ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਲਿਆਉਣ ਦੀ ਤਿਆਰੀ ‘ਚ ਰੁਝੀ ਹੈ।

ਜਲੰਧਰ: ਪੰਜਾਬ ਵਿਚ ਡਾਕਟਰੀ ਉਪਕਰਣਾਂ ਅਤੇ ਸਰਜੀਕਲ ਉਪਕਰਣਾਂ ਨੂੰ ਬਣਾਉਣ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਹੁਣ ਛੇਤੀ ਹੀ ਰੁਜਗਾਰ ਮੁਹਇਆ ਕਰਾਇਆ ਜਾ ਸਕੇਗਾ। ਹੁਣ ਛੇਤੀ ਹੀ ਸੂਬੇ ਵਿੱਚ ਕੰਮ ਕਰਨ ਵਾਲਿਆਂ ਨੂੰ ਵਧੀਆ ਨੌਕਰੀ ਮਿਲ ਸਕੇਗੀ। ਦੱਸ ਦਈਏ ਸੂਬਾ ਸਰਕਾਰ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਲਿਆਉਣ ਦੀ ਤਿਆਰੀ ‘ਚ ਰੁਝੀ ਹੈ।

PhotoPhotoਪੰਜਾਬ ਪ੍ਰੋਗਰੈਸਿਵ ਮੀਟ ਦੌਰਾਨ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਸਨਅਤਕਾਰਾਂ ਨੇ ਸਰਕਾਰ ਨਾਲ ਗੱਲਬਾਤ ਵਿਚ ਦਿਲਚਸਪੀ ਦਿਖਾਈ ਹੈ। ਇਸ ਲਈ ਸਰਕਾਰ ਹੁਣ ਇਸ ਖੇਤਰ ਦੇ ਬੰਦ ਪਏ ਉਦਯੋਗ ਨੂੰ ਮੁੜ ਨਵਾਂ ਰੂਪ ਦੇਣ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਪੰਜਾਬ ਦੇ ਲੋਕ ਆਪਣੇ ਸੂਬੇ ਵਿੱਚ ਹੀ ਕੰਮ ਪ੍ਰਾਪਤ ਕਰ ਸਕਣ। ਇੱਕ ਸਮੇਂ ਜਲੰਧਰ ਡਾਕਟਰੀ ਉਪਕਰਣਾਂ ਅਤੇ ਸਰਜੀਕਲ ਉਪਕਰਣਾਂ ਦਾ ਇੱਕ ਮੁਖ ਕੇਂਦਰ ਰਿਹਾ ਸੀ ਪਰ ਸਮੇਂ ਦੇ ਨਾਲ, ਉਦਯੋਗ ਕੁਝ ਸਹੂਲਤਾਂ ਦੀ ਘਾਟ ਕਾਰਨ ਸੂਬੇ ਤੋਂ ਬਾਹਰ ਚਲਾ ਗਿਆ।

PhotoPhotoਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਨੇ ਆਪਣੇ ਪਲਾਂਟ  ਗੁਆਂਢੀ ਰਾਜ ਹਿਮਾਚਲ ਦੀ ਬੱਦੀ ਵਿੱਚ ਸਥਾਪਤ ਕੀਤੇ।  ਇਸ ਲਈ, ਸਰਕਾਰ ਹੁਣ ਉਨ੍ਹਾਂ ਨੂੰ ਮੁੜ ਸਥਾਪਿਤ ਕਰੇਗੀ, ਤਾਂ ਜੋ ਨਿਵੇਸ਼ ਆਵੇ ਅਤੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹਈਆ ਕਰਾਏ ਜਾ ਸਕਣ। ਇਸ ਸਬੰਧ ਵਿੱਚ ਸੂਬੇ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ, ਸਾਡੀ ਸਰਕਾਰ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਤ ਕਰਦਿਆਂ ਵੱਧ ਤੋਂ ਵੱਧ ਰੁਜ਼ਗਾਰ ਦੇਣਾ ਚਾਹੁੰਦੀ ਹੈ।

JobsJobs ਕਿਉਂਕਿ ਛੋਟੇ ਉਦਯੋਗਾਂ ਜਿਵੇਂ ਸਪੋਰਟਸ, ਸਰਜੀਕਲ ਸੰਦਾਂ ਵਿੱਚ, ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਕਾਰਨ, ਹੁਣ ਛੋਟੇ ਉਦਯੋਗਾਂ ਨੂੰ ਸੱਦਾ ਦਿੱਤਾ ਗਿਆ ਹੈ। ਪਲਾਟ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਬਣਾਏ ਜਾਣਗੇ, ਜਿੱਥੇ ਥੋੜ੍ਹੀ ਜਿਹੀ ਜਗ੍ਹਾ ਵਿੱਚ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ, ਮੈਡੀਕਲ ਉਪਕਰਣ ਅਤੇ ਸਰਜੀਕਲ ਉਪਕਰਣ ਵੱਖ-ਵੱਖ ਸ਼੍ਰੇਣੀਆਂ ਵਿੱਚ ਵਰਤੇ ਜਾਂਦੇ ਹਨ।

Chandigarh government of punjab new year youth jobsCaptain Amarinder Singh
ਇਸ ਤਹਿਤ, ਕੁਝ ਸ਼੍ਰੇਣੀਆਂ ਦੇ ਸੰਦ ਛੋਟੇ ਸਥਾਨਾਂ ‘ਤੇ ਵੀ ਵੱਡੀ ਗਿਣਤੀ ਵਿੱਚ ਬਣਾਏ ਜਾ ਸਕਦੇ ਹਨ।  ਇਸ ਲਈ, ਸਰਕਾਰ ਉਨ੍ਹਾਂ ਨੂੰ ਉਤਸ਼ਾਹ ਕਰੇਗੀ ਜੋ ਹੁਣ ਇਹ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਆਪਣਾ ਕੰਮ ਅਸਾਨੀ ਨਾਲ ਸ਼ੁਰੂ ਕਰ ਸਕਣ। ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਸਰਕਾਰ ਸੂਬੇ ਵਿੱਚ ਫੋਕਲ ਪੁਆਇੰਟ ‘ਤੇ ਡਾਕਟਰੀ ਉਪਕਰਣਾਂ ਅਤੇ ਸਰਜੀਕਲ ਟੂਲਜ਼ ਦੇ ਨਿਰਮਾਣ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਲਈ ਜਗ੍ਹਾ ਪ੍ਰਦਾਨ ਕਰੇਗੀ।

ਪੰਜਾਬ ‘ਚ ਫੋਕਲ ਪੁਆਇੰਟ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲੇ ਵਿੱਚ ਸਥਿਤ ਹਨ।  ਸਰਕਾਰ ਇਨ੍ਹਾਂ ਸ਼ਹਿਰਾਂ ਵਿੱਚ ਕੰਪਨੀਆਂ ਨੂੰ ਪਲਾਟ ਦੇਵੇਗੀ ਤਾਂ ਜੋ ਉਹ ਆਸਾਨੀ ਨਾਲ ਆਪਣਾ ਕੰਮ ਸ਼ੁਰੂ ਕਰ ਸਕਣ। ਇਸਦੇ ਨਾਲ ਹੀ ਸਰਕਾਰ ਉਨ੍ਹਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਬਸਿਡੀ ਵੀ ਦੇਵੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ,  ਸਰਕਾਰ ਡਾਕਟਰੀ ਉਪਕਰਣ ਅਤੇ ਸਰਜੀਕਲ ਟੂਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਰਾਹਤ ਦੇਣ ‘ਤੇ ਵਿਚਾਰ ਕਰ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ। ਖੇਤਰ ਵਿੱਚ ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਛੇਤੀ ਹੀ ਇੱਕ ਵਿਸ਼ੇਸ਼ ਕਾਨਫ਼ਰੰਸ ਬੁਲਾਈ ਜਾਵੇਗੀ। ਇਹ ਮੈਡੀਕਲ ਉਪਕਰਣ ਅਤੇ ਸਰਜੀਕਲ ਟੂਲ ਬਣਾਉਣ ਵਾਲੇ ਵੱਡੇ ਉਦਯੋਗਪਤੀਆਂ ਨੂੰ ਸੱਦਾ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement