ਹੋ ਜਾਓ ਤਿਆਰ, ਜਲੰਧਰ ਸਮੇਤ ਇਹਨਾਂ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਚੇਤਾਵਨੀ!
Published : Dec 10, 2019, 11:27 am IST
Updated : Dec 10, 2019, 12:48 pm IST
SHARE ARTICLE
Rain in Punjab and India
Rain in Punjab and India

ਰਾਤਾਂ ਦੇ ਪਾਰੇ ਚ ਮੁੜ ਗਿਰਾਵਟ ਦਾ ਸਿਲਸਿਲਾ ਸੁਰੂ ਹੋ ਜਾਵੇਗਾ...

ਜਲੰਧਰ:  11 ਤੋਂ 13 ਦਸੰਬਰ ਵਿਚਕਾਰ ਤਕੜਾ ਪੱਛਮੀ ਸਿਸਟਮ (WD) ਪੰਜਾਬ ਸਮੇਤ ਪੂਰੇ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰੇਗਾ, ਇੱਕ ਚੱਕਰਵਾਤੀ ਹਵਾਵਾਂ ਦਾ ਖੇਤਰ ਉੱਤਰ-ਪੱਛਮੀ ਰਾਜਸਥਾਨ ਤੇ ਬਣੇਗਾ, ਜਿਸ ਕਾਰਨ ਸਿਸਟਮ ਨੂੰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀਆਂ ਨਮ ਹਵਾਵਾਂ ਦੀ ਚੰਗੀ ਸਹਾਇਤਾ ਹਾਸਿਲ ਹੋਵੇਗੀ।

Rain Rain12 ਅਤੇ 13 ਦਸੰਬਰ ਨੂੰ 40-50kmh ਰਫਤਾਰ ਦੀਆਂ ਤੇਜ ਦੱਖਣ-ਪੂਰਬੀ ਹਵਾਵਾਂ ਚੱਲਣ ਨਾਲ ਮੀਂਹ ਦੀ ਹੱਲਚੱਲ ਪੀਕ ਤੇ ਹੋਵੇਗੀ, ਜਿਸ ਸਦਕਾ ਪੰਜਾਬ ਦੇ ਕਈ ਭਾਗਾ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸਭਾਵਨਾ ਹੈ, ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਹੁਸਿਆਰਪੁਰ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਖੇਤਰ ਕਿਤੇ-ਕਿਤੇ ਭਾਰੀ ਮੀਂਹ ਨਾਲ ਮੁੱਖ ਰਹਿਣਗੇ।

Rain Rainਇੱਕ-ਦੋ ਖੇਤਰਾਂ ਚ ਗੜੇਮਾਰੀ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ। ਇਸ ਦੌਰਾਨ ਹਰਿਆਣਾ, ਰਾਜਸਥਾਨ, ਯੂਪੀ ਅਤੇ ਬਿਹਾਰ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਅਸਰ ਵੇਖਣ ਨੂੰ ਮਿਲੇਗਾ, 12-13 ਦਸੰਬਰ ਮੀਂਹ ਅਤੇ ਬੱਦਲਵਾਈ ਬਣੇ ਰਹਿਣ ਨਾਲ ਦਿਨ ਦੇ ਤਾਪਮਾਨ ਚ ਚੰਗੀ ਗਿਰਾਵਟ ਦਰਜ ਹੋਵੇਗੀ,ਓਥੇ ਹੀ 14 ਦਸੰਬਰ ਦੀ ਸ਼ਾਮ ਤੱਕ ਪੱਛਮੀ ਸਿਸਟਮ ਅੱਗੇ ਨਿੱਕਲ ਜਾਵੇਗਾ।

Rain Rainਰਾਤਾਂ ਦੇ ਪਾਰੇ ਚ ਮੁੜ ਗਿਰਾਵਟ ਦਾ ਸਿਲਸਿਲਾ ਸੁਰੂ ਹੋ ਜਾਵੇਗਾ ਅਤੇ ਠੰਡ ਦੀ ਤੀਬਰਤਾ ਹੋਰ ਵਧੇਗੀ, ਪਰ ਨਮੀ ਦੇ ਬਣੇ ਰਹਿਣ ਨਾਲ ਕੁਝ ਖੇਤਰਾਂ ਚ ਦਰਮਿਆਨੀ ਤੋਂ ਸੰਘਣੀ ਧੁੰਦ ਵੀ ਆਪਣਾ ਅਸਰ ਵਿਖਾ ਸਕਦੀ ਹੈ। ਦਸ ਦਈਏ ਕਿ ਸ਼੍ਰੀਲੰਕਾ ਦੇ 21 ਜ਼ਿਲਿਆਂ ਵਿਚ ਪ੍ਰਤੀਕੂਲ ਮੌਸਮ ਕਾਰਨ ਕਰੀਬ 150,000 ਲੋਕ ਪ੍ਰਭਾਵਿਤ ਹੋਏ ਹਨ।

Rain Rainਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਦੀ ਭੱਵਿਖਬਾਣੀ ਮੁਤਾਬਕ ਅੰਪਰਾ, ਬਨੀਕੋਲਾ, ਤ੍ਰਿਨਕੋਮਾਲੀ, ਮੋਨਾਕਗਲਾ, ਪੋਲੋਨਾਰੂਵਾ, ਬਾਦੁੱਲਾ, ਨੁਵਾਰਾ-ਐਲੀਆ ਅਤੇ ਕੈਂਡੀ ਜ਼ਿਲਿਆਂ ਵਿਚ 200 ਮਿਲੀਮੀਟਰ ਤੋਂ ਵੱਧ ਭਾਰੀ ਮੀਂਹ ਪੈਣ ਦੀ ਸੰਭਾਵਨਾ ਸੀ।  

ਟਾਪੂ ਦੇ ਹੋਰ ਹਿੱਸੇ ਵੀ ਭਾਰੀ ਮੀਂਹ ਨਾਲ ਪ੍ਰਭਾਵਿਤ ਰਹਿਣਗੇ। ਬਿਆਨ ਵਿਚ ਕਿਹਾ ਗਿਆ ਹੈ,”ਸ਼੍ਰੀਲੰਕਾ ਦੇ ਦੱਖਣ-ਪੂਰਬ ਵਿਚ ਹੇਠਲੇ ਪੱਧਰ ਦੀ ਵਾਤਾਵਰਨੀ ਗੜਬੜੀ ਕਾਰਨ, ਵਿਸ਼ੇਸ਼ ਰੂਪ ਨਾਲ ਪੂਰਬੀ, ਊਵੀ, ਉੱਤਰੀ-ਮੱਧ ਅਤੇ ਉੱਤਰੀ ਸੂਬਿਆਂ ਵਿਚ ਟਾਪੂ ਵਿਚ ਮੀਂਹ ਦੇ ਪੱਧਰ ਵਿਚ ਵਾਧਾ ਹੋਇਆ ਹੈ।

ਆਫਤ ਪ੍ਰਬੰਧਨ ਕੇਂਦਰ (DMC) ਨੇ ਐਤਵਾਰ ਨੂੰ ਕਿਹਾ ਕਿ 4 ਮੌਤਾਂ ਹੋਈਆਂ ਅਤੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਕਰੀਬ 1,331 ਘਰ ਨਸ਼ਟ ਹੋ ਗਏ ਹਨ। ਡੀ.ਐੱਮ.ਸੀ. ਦੇ ਬੁਲਾਰੇ ਪ੍ਰਦੀਪ ਕੋਡਦੀਪਿਲੀ ਨੇ ਕਿਹਾ ਕਿ ਵਿਸਥਾਪਿਤਾਂ ਨੂੰ 86 ਆਸਰਾ ਘਰਾਂ ਵਿਚ ਲਿਜਾਇਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement