ਬੇਮੌਸਮੇ ਮੀਂਹ ਨਾਲ ਅਗੇਤੀਆਂ ਕਣਕਾਂ ਪੀਲੀਆਂ ਪਈਆਂ
Published : Nov 29, 2019, 12:52 pm IST
Updated : Nov 29, 2019, 12:52 pm IST
SHARE ARTICLE
wheat
wheat

30 ਫ਼ੀ ਸਦੀ ਦੇ ਕਰੀਬ ਬਿਜਾਈ ਪਛੜੀ, ਸੈਂਕੜੇ ਏਕੜ ਬੀਜੀ ਫ਼ਸਲ ਕਰੰਡ ਹੋਈ

ਚੰਡੀਗੜ੍ਹ  (ਕਮਲਜੀਤ ਸਿੰਘ ਬਨਵੈਤ): ਬੇਮੌਸਮੇ ਮੀਂਹ ਨੇ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿਤੀਆਂ ਹਨ। ਖੇਤਾਂ ਵਿਚ ਮੀਂਹ ਦਾ ਪਾਣੀ ਖੜਾ ਹੋਣ ਨਾਲ ਅਗੇਤੀ ਕਣਕ ਪੀਲੀ ਪੈ ਗਈ ਹੈ ਜਦੋਂ ਕਿ ਨਵੀਂ ਬਿਜਾਈ ਦਾ ਕਰੰਡ ਹੋ ਗਿਆ ਹੈ। ਬਾਰਸ਼ ਕਾਰਨ 30 ਫ਼ੀ ਸਦੀ ਦੇ ਕਰੀਬ ਕਣਕ ਦੀ ਬਿਜਾਈ ਪਛੜ ਗਈ ਹੈ। ਪਿਛਲੇ ਦੋ ਦਿਨਾਂ ਤੋਂ ਰਾਜ ਭਰ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ ਹੈ।

Wheather in PunjabWheatਝੋਨੇ ਦੀ ਫ਼ਸਲ ਵੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਖ਼ਰਾਬ ਹੋ ਗਈ ਸੀ ਜਿਸ ਕਾਰਨ ਪਿਛਲੇ ਸਾਲ ਦੀ ਨਿਸਬਤ ਮੰਡੀਆਂ ਵਿਚ ਪੰਜ ਲੱਖ ਮੀਟਰਕ ਟਨ ਝੋਨਾ ਘੱਟ ਪੁਜਿਆ ਹੈ। ਮੰਡੀਆ ਵਿਚ ਚੁਕਾਈ ਖੁਣੋਂ ਪਈ ਜਿਨਸ ਵੀ ਭਿਜ ਗਈ ਹੈ। ਇਸ ਸਾਲ ਝੋਨੇ ਦੀ ਕੁਲ ਆਮਦ 178 ਲੱਖ ਮੀਟਰਕ ਟਨ ਰਹਿਣ ਦਾ ਅੰਦਾਜ਼ਾ ਹੈ ਜਦਕਿ ਪਿਛਲੇ ਸਾਲ 181.43 ਲੱਖ ਮੀਟਰਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ। ਇਸ ਸਾਲ ਮੰਡੀਆਂ ਵਿਚ 16.06 ਲੱਖ ਮੀਟਰਕ ਟਨ ਬਾਸਮਤੀ ਆਈ ਹੈ।

wheatwheat

ਪਿਛਲੇ ਸਾਲ ਇਹ 13.09 ਲੱਖ ਮੀਟਰਕ ਟਨ ਸੀ। ਧਾਨ ਹੇਠਲਾ ਰਕਬਾ 29 ਲੱਖ ਹੈਕਟੇਅਰ ਸੀ। ਖੇਤੀਬਾੜੀ ਵਿਭਾਗ ਵਲੋਂ ਦਿਤੀ ਜਾਣਕਾਰੀ ਅਨੁਸਾਰ ਕਣਕ ਦੀ ਬਿਜਾਈ ਦਾ ਕੰਮ 75 ਫ਼ੀ ਸਦੀ ਨਿਬੜ ਗਿਆ ਹੈ। ਇਸ ਵਿਚੋਂ ਸੱਤ ਲੱਖ ਹੈਕਟੇਅਰ ਵਿਚ ਬੀਜੀ ਅਗੇਤੀ ਫ਼ਸਲ ਪੀਲੀ ਫਿਰ ਗਈ ਹੈ। ਡੇਢ ਲੱਖ ਹੈਕਟੇਅਰ ਵਿਚ ਕਰੰਡ ਹੋ ਗਿਆ ਹੈ। ਇਸ ਸਾਲ ਕਣਕ ਹੇਠਲਾ ਰਕਬਾ 34.90 ਲੱਖ ਹੈਕਟੇਅਰ ਰਖਿਆ ਗਿਆ ਹੈ। ਪਿਛਲੇ ਸਾਲ 35.40 ਲੱਖ ਹੈਕਟੇਅਰ ਸੀ।

Wheat Wheat

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 26 ਤੋਂ 28 ਨਵੰਬਰ ਦੀ ਸਵੇਰ ਤਕ ਪਟਿਆਲਾ ਵਿਚ ਸੱਭ ਤੋਂ ਵੱਧ 41 ਮਿਲੀਮੀਟਰ ਮੀਂਹ ਪਿਆ ਹੈ। ਬਠਿੰਡਾ ਵਿਚ 18.3 ਮਿਲੀਮੀਟਰ ਅਤੇ ਬਰਨਾਲਾ ਵਿਚ 10.0 ਮਿਲੀਮੀਟਰ ਬਾਰਸ਼ ਹੋਈ। ਮਾਨਸਾ ਵਿਚ 9 ਮਿਲੀਮੀਟਰ ਅਤੇ ਸੰਗਰੂਰ ਵਿਚ 8 ਮਿਲੀਮੀਟਰ ਬਾਰਸ਼ ਰੀਕਾਰਡ ਕੀਤੀ ਗਈ ਸੀ। ਮੋਹਾਲੀ ਵਿਚ 15 ਮਿਲੀਮੀਟਰ ਅਤੇ ਲੁਧਿਆਣਾ ਵਿਚ 12.3 ਮਿਲੀਮੀਟਰ ਮੀਂਹ ਨੋਟ ਕੀਤਾ ਗਿਆ ਹੈ।

Wheat from ray sprayWheat 

ਬਾਕੀ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਹੈ। ਮੌਸਮ ਵਿਭਾਗ ਨੇ ਅਗਲੇ ਦਿਨੀਂ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਰਹੱਦੀ ਖੇਤਰ ਵਿਚ ਸੰਘਣੀ ਧੁੰਦ ਜ਼ੋਰ ਫੜਨ ਲੱਗੀ ਹੈ ਜਿਸ ਨਾਲ ਆਵਾਜਾਈ ਵਿਚ ਵਿਘਨ ਪਿਆ ਹੈ। ਸਵੇਰੇ ਵੇਲੇ ਧੁੰਦ ਘੱਟ ਸੀ ਪਰ ਸੂਰਜ ਚੜ੍ਹਨ ਨਾਲ ਇਹ ਹੋਰ ਜ਼ੋਰ ਫੜ ਗਈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement