
Odisha News: ਪਤਨੀ ਦੇ ਕਿਸੇ ਹੋਰ ਨਾਲ ਸਬੰਧ ਹੋਣ ਕਾਰਨ ਪਤੀ ਨੇ ਦਿਤਾ ਵਾਰਦਾਤ ਨੂੰ ਅੰਜਾਮ
Husband beheaded his wife in Odisha: ਓਡੀਸ਼ਾ 'ਚ ਇਕ ਵਿਅਕਤੀ ਨੇ ਪਤਨੀ ਦੇ ਨਜਾਇਜ਼ ਸਬੰਧਾਂ ਕਰਕੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਆਪਣੀ ਪਤਨੀ ਦਾ ਕੱਟਿਆ ਹੋਇਆ ਸਿਰ ਲੈ ਕੇ ਥਾਣੇ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ ਮਾਮਲਾ ਭੁਵਨੇਸ਼ਵਰ ਦੇ ਨਯਾਗੜ੍ਹ ਜ਼ਿਲ੍ਹੇ ਦਾ ਹੈ। ਬੰਗੀਗੋਚਾ ਪੁਲਿਸ ਅਨੁਸਾਰ ਮੁਲਜ਼ਮ ਹਿਰਾਸਤ ਵਿਚ ਹੈ। ਪੁਲਿਸ ਨੇ ਸਿਰ ਰਹਿਤ ਧੜ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ: Abohar News: ਬਿਨ੍ਹਾਂ ਸੱਦੇ ਵਿਆਹ 'ਤੇ ਗਏ ਨੌਜਵਾਨ ਦੀ ਕੁੜੀ ਵਾਲਿਆਂ ਨੇ ਕੀਤੀ ਕੁੱਟਮਾਰ
ਮੁਲਜ਼ਮ ਪਤੀ ਦੀ ਪਛਾਣ ਅਰਜੁਨ ਬਾਘਾ ਵਾਸੀ ਪਿੰਡ ਬਿੱਡਾਪਜੂ ਵਜੋਂ ਹੋਈ ਹੈ। ਉਹ ਆਪਣੀ ਪਤਨੀ ਧਰਿਤਰੀ ਅਤੇ ਦੋ ਬੱਚਿਆਂ ਸਮੇਤ ਪਿੰਡ ਵਿੱਚ ਰਹਿੰਦਾ ਹੈ।
ਕੁਝ ਸਮੇਂ ਤੋਂ ਪਤੀ-ਪਤਨੀ ਦੇ ਰਿਸ਼ਤੇ ਵਿਚ ਲੜਾਈ ਝਗੜਾ ਚੱਲ ਰਿਹਾ ਸੀ ਕਿਉਂਕਿ ਅਰਜੁਨ ਨੇ ਧਰਿਤਰੀ ਦੇ ਕਿਸੇ ਹੋਰ ਆਦਮੀ ਨਾਲ ਰਿਸ਼ਤਾ ਹੋਣ ਦਾ ਦੋਸ਼ ਲਗਾਇਆ ਸੀ। ਇਸ ਮੁੱਦੇ 'ਤੇ ਉਨ੍ਹਾਂ ਵਿਚਕਾਰ ਅਕਸਰ ਬਹਿਸ ਹੁੰਦੀ ਰਹਿੰਦੀ ਸੀ।
ਇਹ ਵੀ ਪੜ੍ਹੋ: Mansa News: ਮਾਨਸਾ ਵਿਚ ਲਾੜਾ-ਲਾੜੀ ਨਾਲ ਵਾਪਰਿਆ ਵੱਡਾ ਹਾਦਸਾ, ਥਾਰ ਨਾਲ ਟੱਕਰ ਤੋਂ
ਸ਼ਨੀਵਾਰ ਸਵੇਰੇ ਅਰਜੁਨ ਕੰਮ 'ਤੇ ਚਲਾ ਗਿਆ। ਦੁਪਹਿਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਪਤਨੀ ਘਰ ਵਿੱਚ ਮੌਜੂਦ ਨਹੀਂ ਸੀ। ਉਹ ਵੀ ਆਪਣੀ ਪਤਨੀ ਨੂੰ ਲੱਭਣ ਲਈ ਨਿਕਲਿਆ। ਜਦੋਂ ਉਹ ਵਾਪਸ ਆਇਆ ਤਾਂ ਉਸਦੀ ਪਤਨੀ ਆ ਚੁੱਕੀ ਸੀ। ਅਰਜੁਨ ਨੇ ਧਰਿਤਰੀ ਨੂੰ ਪੁੱਛਿਆ ਕਿ ਉਹ ਕਿੱਥੇ ਗਈ ਸੀ ਤਾਂ ਉਸਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਦੋਵਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਤਕਰਾਰ ਵਧਣ 'ਤੇ ਅਰਜੁਨ ਨੇ ਪਹਿਲਾਂ ਧਰਿਤਰੀ ਦੀ ਕੁੱਟਮਾਰ ਕੀਤੀ ਅਤੇ ਫਿਰ ਗੁੱਸੇ 'ਚ ਆ ਕੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱ ਤਾ। ਖੂਨ ਨਾਲ ਲੱਥਪੱਥ ਧਰਿਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਅਰਜੁਨ ਨੇ ਉਸ ਦਾ ਗਲਾ ਵੱਢ ਦਿੱਤਾ ਅਤੇ ਸਿਰ ਨੂੰ ਬਨੀਗੋਚਾ ਥਾਣੇ ਲੈ ਗਿਆ ਜਿੱਥੇ ਉਸਨੇ ਆਤਮ ਸਮਰਪਣ ਕਰ ਦਿੱਤਾ।