CJI Chandrachud: ਸਾਡੇ ਸਮਾਜ ਦੀ ਸਮੱਸਿਆ ਇਹ ਹੈ ਕਿ ਅਸੀਂ ਦੂਜਿਆਂ ਦੀ ਨਹੀਂ, ਸਿਰਫ਼ ਅਪਣੀ ਸੁਣ ਰਹੇ ਹਾਂ : CJI
Published : Dec 10, 2023, 8:13 am IST
Updated : Dec 10, 2023, 8:13 am IST
SHARE ARTICLE
CJI Chandrachud
CJI Chandrachud

ਚੀਫ਼ ਜਸਟਿਸ (ਸੀ.ਜੇ.ਆਈ.) ਚੰਦਰਚੂੜ ਪੁਣੇ ਵਿਚ ਸਿਮਬਾਇਓਸਿਸ ਇੰਟਰਨੈਸ਼ਨਲ (ਡੀਮਡ) ਯੂਨੀਵਰਸਿਟੀ ਦੇ 20ਵੇਂ ਕਨਵੋਕੇਸ਼ਨ ਵਿਚ ਬੋਲ ਰਹੇ ਸਨ

CJI Chandrachud : ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸਨਿਚਰਵਾਰ ਨੂੰ ਨਾਗਰਿਕਾਂ ਨੂੰ ਦੂਜਿਆਂ ਦੀ ਗੱਲ ਸੁਣਨ ਵਿਚ ਧੀਰਜ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ‘ਜੋ ਅਸੀਂ ਸੁਣਨਾ ਚਾਹੁੰਦੇ ਹਾਂ ਸਿਰਫ ਉਹੀ ਸੁਣਨ ਦੀ ਆਦਤ’ ਨੂੰ ਛੱਡਣਾ ਸਾਨੂੰ ਅਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਸਮਝਣ ਵਿਚ ਮਦਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਚੀਫ਼ ਜਸਟਿਸ (ਸੀ.ਜੇ.ਆਈ.) ਚੰਦਰਚੂੜ ਪੁਣੇ ਵਿਚ ਸਿਮਬਾਇਓਸਿਸ ਇੰਟਰਨੈਸ਼ਨਲ (ਡੀਮਡ) ਯੂਨੀਵਰਸਿਟੀ ਦੇ 20ਵੇਂ ਕਨਵੋਕੇਸ਼ਨ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ, ‘‘ਦੂਜਿਆਂ ਦੀ ਗੱਲ ਸੁਣਨ ਦੀ ਸ਼ਕਤੀ ਜੀਵਨ ਦੇ ਹਰ ਖੇਤਰ ਵਿਚ ਜ਼ਰੂਰੀ ਹੈ। ਦੂਜਿਆਂ ਨੂੰ ਉਹ ਥਾਂ ਪ੍ਰਦਾਨ ਕਰਨਾ ਬਹੁਤ ਸੁਖਦ ਅਹਿਸਾਸ ਹੁੰਦਾ ਹੈ। ਸਾਡੇ ਸਮਾਜ ਦੀ ਸਮੱਸਿਆ ਇਹ ਹੈ ਕਿ ਅਸੀਂ ਦੂਸਰਿਆਂ ਦੀ ਗੱਲ ਨਹੀਂ ਸੁਣ ਰਹੇ… ਅਸੀਂ ਸਿਰਫ ਅਪਣੀ ਸੁਣਾ ਰਹੇ ਹਾਂ।’’

ਚੀਫ਼ ਜਸਟਿਸ ਨੇ ਕਿਹਾ ਕਿ ਸੁਣਨ ਲਈ ਧੀਰਜ ਰੱਖਣ ਨਾਲ ਵਿਅਕਤੀ ਨੂੰ ਇਹ ਮੰਨਣ ਦੀ ਇਜਾਜ਼ਤ ਮਿਲਦੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਕੋਲ ਸਾਰੇ ਸਹੀ ਜਵਾਬ ਨਾ ਹੋਣ, ਪਰ ਉਹ ਉਨ੍ਹਾਂ ਨੂੰ ਖੋਜਣ ਅਤੇ ਲੱਭਣ ਲਈ ਤਿਆਰ ਹੈ। ਚੀਫ਼ ਜਸਟਿਸ ਨੇ ਕਿਹਾ, ‘‘ਸਫਲਤਾ ਸਿਰਫ ਪ੍ਰਸਿੱਧੀ ਨਾਲ ਨਹੀਂ, ਸਗੋਂ ਉੱਚ ਉਦੇਸ਼ ਲਈ ਵਚਨਬੱਧਤਾ ਨਾਲ ਵੀ ਮਾਪੀ ਜਾਂਦੀ ਹੈ। ਲੋਕਾਂ ਨੂੰ ਅਪਣੇ ਲਈ ਦਿਆਲੂ ਹੋਣਾ ਚਾਹੀਦਾ ਹੈ ਅਤੇ ਅਪਣੀ ਹੋਂਦ ’ਤੇ ਸਖ਼ਤ ਨਹੀਂ ਹੋਣਾ ਚਾਹੀਦਾ।’’

(For more news apart from CJI Chandrachud , stay tuned to Rozana Spokesman)

Tags: cji

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement