ਭਾਜਪਾ ਗਠਜੋੜ ਲਈ ਤਿਆਰ, ਪੁਰਾਣੇ ਮਿੱਤਰਾਂ ਨਾਲ ਦੋਸਤੀ ਨਿਭਾਉਂਦੀ ਹੈ : ਮੋਦੀ
Published : Jan 11, 2019, 11:59 am IST
Updated : Jan 11, 2019, 11:59 am IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਕਰਨ ਨੂੰ ਤਿਆਰ ਹੈ.......

ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਕਰਨ ਨੂੰ ਤਿਆਰ ਹੈ ਅਤੇ ਉਹ ਅਪਣੇ ਪੁਰਾਣੇ ਮਿੱਤਰ ਨਾਲ ਦੋਸਤੀ ਨਿਭਾਉਂਦਿਆਂ ਚਲਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਸੰਕੇਤ ਦੇ ਦਿਤਾ ਕਿ ਭਾਜਪਾ ਲੋਕ ਸਭਾ ਚੋਣਾਂ 'ਚ ਤਾਮਿਲਨਾਡੂ 'ਚ ਐਨ.ਡੀ.ਏ. ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਤਾਮਿਲਨਾਡੂ ਦੇ ਪੰਜ ਜ਼ਿਲ੍ਹਿਆਂ ਦੇ ਬੂਥ ਪੱਧਰੀ ਕਾਰਕੁਨਾਂ ਨਾਲ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਗੱਲਬਾਤ 'ਚ ਉਨ੍ਹਾਂ ਨੇ ਨੱਬੇ ਦੇ ਦਹਾਕੇ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਸ਼ੁਰੂ ਕੀਤੀ ਗਈ

'ਸਫ਼ਲ ਗਠਜੋੜ ਸਿਆਸਤ' ਨੂੰ ਯਾਦ ਕੀਤਾ ਅਤੇ ਕਿਹਾ ਕਿ ਭਾਜਪਾ ਦੇ ਦਰਵਾਜ਼ੇ 'ਹਮੇਸ਼ਾ ਖੁੱਲ੍ਹੇ ਹਨ।'ਉਨ੍ਹਾਂ ਕਿਹਾ, ''ਵੀਹ ਸਾਲ ਪਹਿਲਾਂ ਦੂਰਦਰਸ਼ੀ ਆਗੂ ਅਟਲ ਜੀ ਭਾਰਤੀ ਸਿਆਸਤ 'ਚ ਨਵੇਂ ਸਭਿਆਚਾਰ ਲਿਆਏ ਸਨ ਜੋ ਕਿ ਸਫ਼ਲ ਗਠਜੋੜ ਸਿਆਸਤ ਦਾ ਸਭਿਆਚਾਰ ਸੀ। ਉਨ੍ਹਾਂ ਇਲਾਕਾਈ ਉਮੀਦਾਂ ਨੂੰ ਸੱਭ ਤੋਂ ਜ਼ਿਆਦਾ ਮਹੱਤਵ ਦਿਤਾ। ਅਟਲ ਜੀ ਨੇ ਰਾਹ ਸਾਨੂੰ ਵਿਖਾਇਆ ਸੀ, ਭਾਜਪਾ ਉਸੇ 'ਤੇ ਚਲ ਰਹੀ ਹੈ।''ਮੋਦੀ ਇਕ ਕਾਰਕੁਨ ਦੇ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਭਾਜਪਾ ਅੰਨਾ ਡੀ.ਐਮ.ਕੇ., ਡੀ.ਐਮ.ਕੇ. ਜਾਂ ਰਜਨੀਕਾਂਤ ਨਾਲ ਗਠਜੋੜ ਕਰੇਗੀ?

ਰਜਨੀਕਾਂਤ ਨੇ ਅਜੇ ਤਕ ਅਪਣੀ ਪਾਰਟੀ ਨਹੀਂ ਬਣਾਈ ਹੈ। ਭਾਜਪਾ ਨੇ 2014 'ਚ ਲੋਕ ਸਭਾ ਚੋਣਾਂ 'ਚ ਤਾਮਿਨਾਡੂ 'ਚ ਪੀ.ਐਮ.ਕੇ., ਐਮ.ਡੀ.ਐਮ.ਕੇ. ਸਮੇਤ ਛੋਟੀਆਂ ਇਲਾਕਾਈ ਪਾਰਟੀਆਂ ਨਾਲ ਗਠਜੋੜ ਕੀਤਾ ਸੀ ਅਤ 39 'ਚੋਂ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਜਿਸ ਵਿਚੋਂ ਇਕ ਭਾਜਪਾ ਅਤੇ ਦੂਜੀ ਪੀ.ਐਮ.ਕੇ. ਨੂੰ ਮਿਲੀ ਸੀ। ਹਾਲਾਂਕਿ ਬਾਅਦ 'ਚ ਸਾਰੀਆਂ ਪੰਜ ਪਾਰਟੀਆਂ ਨੇ ਭਾਜਪਾ ਤੋਂ ਰਿਸ਼ਤਾ ਤੋੜ ਲਿਆ ਸੀ।  (ਪੀਟੀਆਈ)

SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement