ਅੱਜ ਫੇਰ ਵਧੀ ਪਟਰੌਲ ਅਤੇ ਡੀਜ਼ਲ ਦੀ ਕੀਮਤ
Published : Jan 11, 2019, 10:26 am IST
Updated : Jan 11, 2019, 10:26 am IST
SHARE ARTICLE
petrol and diesel prices increased
petrol and diesel prices increased

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਅਤੇ ਘਾਟੇ 'ਚ ਇਕ ਵਾਰ ਫੇਰ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੱਸ ਦਈੇਏ ਕਿ ਨਵੇਂ ਸਾਲ ਦੇ...

ਨਵੀਂ ਦਿੱਲੀ: ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਅਤੇ ਘਾਟੇ 'ਚ ਇਕ ਵਾਰ ਫੇਰ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੱਸ ਦਈੇਏ ਕਿ ਨਵੇਂ ਸਾਲ ਦੇ ਸ਼ੁਰੂਆਤੀ ਦਿਨਾਂ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਤੋਂ ਬਾਅਦ ਵੀਰਵਾਰ ਤੋਂ ਇਹਨਾਂ 'ਚ ਵਾਧਾ ਹੋਇਆ ਹੈ। ਵੀਰਵਾਰ ਨੂੰ ਜਿੱਥੇ ਪਟਰੌਲ 38 ਪੈਸੇ ਅਤੇ ਡੀਜ਼ਲ 29 ਪੈਸੇ ਮਹਿੰਗਾ ਹੋਇਆ ਸੀ ਉਥੇ ਹੀ ਸ਼ੁੱਕਰਵਾਰ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਜਾਰੀ ਰਿਹਾ। 

Petrol And Diesel Petrol And Diesel

ਸ਼ੁੱਕਰਵਾਰ ਨੂੰ ਪਟਰੌਲ ਦੀ  ਕੀਮਤ 19 ਪੈਸੇ ਵਧਣ ਤੋ ਬਾਅਦ ਇਹ 69.07 ਰੁਪਏ ਲਿਟਰ ਮਿਲ ਰਿਹਾ ਹੈ ਜਦੋਂ ਕਿ ਡੀਜ਼ਲ 23 ਪੈਸੇ ਦੀ ਵਾਧੇ ਤੋਂ ਬਾਅਦ 62.81 ਰੁਪਏ ਲਿਟਰ ਮਿਲ ਰਿਹਾ ਹੈ।  ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜਧਾਨੀ 'ਚ ਪਟਰੌਲ ਦੀ ਕੀਮਤ 68.88 ਰੁਪਏ ਲਿਟਰ ਅਤੇ ਡੀਜ਼ਲ 62.58 ਰੁਪਏ ਲਿਟਰ ਮਿਲ ਰਿਹਾ ਸੀ। ਜੇਕਰ ਗੱਲ ਮੁੰਬਈ ਦੀ ਕੀਤੀ ਜਾਵੇ ਤਾਂ ਸ਼ੁੱਕਰਵਾਰ ਨੂੰ ਇੱਥੇ ਪਟਰੌਲ 74.72 ਰੁਪਏ ਲਿਟਰ ਮਿਲ ਰਿਹਾ ਹੈ ਜਦੋਂ ਕਿ ਡੀਜ਼ਲ 65.73 ਰੁਪਏ ਲਿਟਰ ਮਿਲ ਰਿਹਾ ਹੈ।Petrol and Diesel prices rise againPetrol and Diesel prices again increased 

ਚੇਨਈ 'ਚ ਪਟਰੌਲ ਦੀ ਕੀਮਤ 71.67 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਡੀਜ਼ਲ ਦੀ ਕੀਮਤ 66.31 ਰੁਪਏ ਲਿਟਰ ਪਹੁੰਚ ਗਈ। ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਪਟਰੌਲ ਦੀ ਕੀਮਤ ਅੱਜ 71.20 ਰੁਪਏ ਲਿਟਰ ਹੈ ਜਦੋਂ ਕਿ ਡੀਜ਼ਲ 64.58 ਰੁਪਏ ਲਿਟਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਤੋਂ ਬੁੱਧਵਾਰ ਤੱਕ ਤੇਲ ਦੇ ਕੀਮਤ 'ਚ ਕੋਈਂ ਬਦਲਾਅ ਨਹੀਂ ਹੋਇਆ ਸੀ। ਰਾਜਧਾਨੀ 'ਚ ਪਟਰੌਲ 68.50 ਰੁਪਏ ਲਿਟਰ ਮਿਲ ਰਿਹਾ ਸੀ ਉਥੇ ਹੀ ਡੀਜ਼ਲ 62.24 ਰੁਪਏ ਲਿਟਰ ਮਿਲ ਰਿਹਾ ਸੀ।

ਉਥੇ ਹੀ ਮੁੰਬਈ 'ਚ ਪਟਰੌਲ 74.16 ਰੁਪਏ ਲਿਟਰ ਮਿਲ ਰਿਹਾ ਸੀ ਉਥੇ ਹੀ ਡੀਜ਼ਲ 65.12 ਰੁਪਏ ਲਿਟਰ ਸੀ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਪਟਰੋਲ 70.64 ਰੁਪਏ ਲਿਟਰ ਸੀ ਜਦੋਂ ਕਿ ਡੀਜ਼ਲ 64.01 ਰੁਪਏ ਲਿਟਰ ਮਿਲ ਰਿਹਾ ਸੀ। ਚੇਨਈ 'ਚ ਪਟਰੌਲ ਦੀ ਕੀਮਤ 71.07 ਰੁਪਏ ਲਿਟਰ ਰਹੀ ਜਦੋਂ ਕਿ ਡੀਜ਼ਲ ਦੀ ਕੀਮਤ 65.70 ਰੁਪਏ ਪ੍ਰਤੀ ਲਿਟਰ ਸਨ। ਦੱਸ ਦਈਏ ਕਿ 2018 ਦਾ ਸਾਲ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਲਿਹਾਜ਼ ਤੋਂ ਕਾਫ਼ੀ ਉਤਾਰ- ਚੜਾਅ ਭਰਿਆ ਰਿਹਾ। 
 

Price Up Petrol And DieselPrice Up Petrol And Diesel

ਜਿੱਥੇ ਸਾਲ 'ਚ ਪਟਰੌਲ ਦੇ ਮੁੱਲ ਅਪਣੇ ਸ਼ਿਖਤ 'ਤੇ ਹੈ ਉਥੇ ਹੀ ਸਾਲ ਖਤਮ ਹੁੰਦੇ-ਹੁੰਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਏ। ਚਾਰ ਅਕਤੂਬਰ ਨੂੰ ਪਟਰੌਲ ਦਿੱਲੀ 'ਚ 84 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ 'ਚ 91.34 ਰੁਪਏ ਪ੍ਰਤੀ ਲਿਟਰ ਦੇ ਸਭ ਤੋਂ ਜ਼ਿਆਦਾ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਸ ਦੌਰਾਨ ਦਿੱਲੀ 'ਚ ਡੀਜ਼ਲ 75.45 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ 'ਚ 80.10 ਰੁਪਏ ਲਿਟਰ ਦੇ ਉੱਚ ਪੱਧਰ 'ਤੇ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement