
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਦਿਨ ਦੀ ਸਥਿਰਤਾ ਤੋਂ ਬਾਅਦ ਵੀਰਵਾਰ ਨੂੰ ਫਿਰ ਗਿਰਾਵਟ ਦਰਜ ਕੀਤੀ ਗਈ। ਦਿੱਲੀ, ਕੋਲਕੱਤਾ, ਮੁੰਬਈ ਅਤੇ ...
ਨਵੀਂ ਦਿੱਲੀ : (ਭਾਸ਼ਾ) ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਦਿਨ ਦੀ ਸਥਿਰਤਾ ਤੋਂ ਬਾਅਦ ਵੀਰਵਾਰ ਨੂੰ ਫਿਰ ਗਿਰਾਵਟ ਦਰਜ ਕੀਤੀ ਗਈ। ਦਿੱਲੀ, ਕੋਲਕੱਤਾ, ਮੁੰਬਈ ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ ਵਿਚ ਪੰਜ ਪੈਸੇ ਲਿਟਰ ਦੀ ਕਮੀ ਦਰਜ ਕੀਤੀ ਗਈ। ਉਥੇ ਹੀ, ਡੀਜ਼ਲ ਦੇ ਭਾਅ ਸੱਤ ਤੋਂ ਅੱਠ ਪੈਸੇ ਘੱਟ ਹੋ ਗਏ ਹਨ। ਦਿੱਲੀ, ਮੁੰਬਈ ਅਤੇ ਚੇਨਈ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ ਸੱਤ ਪੈਸੇ ਜਦੋਂ ਕਿ ਕੋਲਕੱਤਾ ਵਿਚ ਅੱਠ ਪੈਸੇ ਪ੍ਰਤੀ ਲਿਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ।
Petrol, diesel price fall
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਕਤੂਬਰ ਤੋਂ ਬਾਅਦ ਜ਼ਿਆਦਾਤਰ ਪੈਸੇ ਘਟਣ ਦਾ ਹੀ ਸਿਲਸਿਲਾ ਜਾਰੀ ਰਿਹਾ ਹੈ ਕਿਉਂਕਿ ਕੱਚੇ ਤੇਲ ਦੀ ਵਿਸ਼ਵ ਮੰਗ ਘਟਣ ਦੇ ਸ਼ੱਕ ਨਾਲ ਕੀਮਤਾਂ 'ਤੇ ਦਬਾਅ ਆਇਆ ਹੈ। ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਨਿਧਾਰਣ ਅੰਤਰਾਰਸ਼ਟਰੀ ਬਾਜ਼ਾਰ ਵਿਚ ਤੇਲ ਦੀ ਕੀਮਤ ਤੋਂ ਤੈਅ ਹੁੰਦਾ ਹੈ। ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਕ, ਵੀਰਵਾਰ ਨੂੰ ਦਿੱਲੀ, ਕੋਲਕੱਤਾ, ਮੁੰਬਈ ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ ਘੱਟ ਕੇ ਕ੍ਰਮਵਾਰ 69.74 ਰੁਪਏ, 71.84 ਰੁਪਏ, 75.36 ਰੁਪਏ ਅਤੇ 72.36 ਰੁਪਏ ਪ੍ਰਤੀ ਲਿਟਰ ਹੋ ਗਈਆਂ।
Petrol-Diesel
ਚਾਰਾਂ ਮਹਾਨਗਰਾਂ ਡੀਜ਼ਲ ਦੀ ਕੀਮਤ ਕ੍ਰਮਵਾਰ 63.76 ਰੁਪਏ, 65.51 ਰੁਪਏ, 66.72 ਰੁਪਏ ਅਤੇ 67.31 ਰੁਪਏ ਪ੍ਰਤੀ ਲਿਟਰ ਹੋ ਗਏ ਹਨ। ਦਿੱਲੀ - ਐਨਸੀਆਰ ਸਥਿਤ ਨੋਇਡਾ, ਗਾਜ਼ਿਆਬਾਦ, ਫਰੀਦਾਬਾਦ ਅਤੇ ਗੁਰੁਗਰਾਮ ਵਿਚ ਪਟਰੌਲ ਦੀਆਂ ਕੀਮਤਾਂ ਕ੍ਰਮਵਾਰ 69.75 ਰੁਪਏ, 69.62 ਰੁਪਏ, ਫਰੀਦਾਬਾਦ 70.99 ਰੁਪਏ ਅਤੇ 70.80 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈਆਂ। ਉਥੇ ਹੀ ਡੀਜ਼ਲ ਇਹਨਾਂ ਚਾਰਾਂ ਸ਼ਹਿਰਾਂ ਵਿਚ ਕ੍ਰਮਵਾਰ 63.21 ਰੁਪਏ, 63.08 ਰੁਪਏ, 64.04 ਰੁਪਏ ਅਤੇ 63.83 ਰੁਪਏ ਲਿਟਰ ਮਿਲ ਰਿਹਾ ਹੈ।