
ਮੌਕੇ 'ਤੇ ਇਸਰੋ ਦੀ ਟੀਮ ਨੇ ਰਸ਼ਮੀ ਰੋਬੋਟ ਨਾਲ ਗੱਲਬਾਤ ਕੀਤੀ ਅਤੇ ਉਸ ਦੀ ਕਾਬਲੀਅਤ ਨੂੰ ਵੀ ਪਰਖਿਆ।
ਰਾਂਚੀ : ਬੈਂਗਲੁਰੂ ਤੋਂ ਦੋ ਮੈਂਬਰੀ ਵਿਗਿਆਨੀਆਂ ਦੀ ਟੀਮ ਰਾਂਚੀ ਦੀ ਰਸ਼ਮੀ ਰੋਬੋਟ ਨੂੰ ਮਿਲਣ ਪੁੱਜੀ। ਇਸ ਵਿਚ ਵਿਗਿਆਨੀ ਰਘੂ ਅਤੇ ਤੀਰਥ ਦਾਸ ਸ਼ਾਮਲ ਸਨ। ਇਸਰੋ ਦੇ ਵਿਗਿਆਨੀਆਂ ਨੇ ਰਸ਼ਮੀ ਰੋਬੋਟ ਨੂੰ ਤਿਆਰ ਕਰਨ ਵਾਲੇ ਰਣਜੀਤ ਸ਼੍ਰੀਵਾਸਤਵ ਨਾਲ ਪੁਲਾੜ ਖੋਜ ਲਈ ਰੋਬੋਟ ਦੀ ਵਰਤੋਂ ਦੀਆਂ ਸੰਭਾਵਨਾਵਾਂ ਅਤੇ ਤਕਨੀਕ 'ਤੇ ਚਰਚਾ ਕੀਤੀ। ਇਸ ਦੌਰਾਨ ਵਿਗਿਆਨੀਆਂ ਨੇ ਪੁਲਾੜ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਮਨੁੱਖਾਂ 'ਤੇ ਹੋਣ ਵਾਲੇ ਅਸਰ ਨੂੰ ਵੀ ਸਾਂਝਾ ਕੀਤਾ। ਮੌਕੇ 'ਤੇ ਇਸਰੋ ਦੀ ਟੀਮ ਨੇ ਰਸ਼ਮੀ ਰੋਬੋਟ ਨਾਲ ਗੱਲਬਾਤ ਕੀਤੀ ਅਤੇ ਉਸ ਦੀ ਕਾਬਲੀਅਤ ਨੂੰ ਵੀ ਪਰਖਿਆ।
ISRO
ਰਸ਼ਮੀ ਰੋਬੋਟ ਨੇ ਅਪਣੀ ਸਮਰਥਾ ਨਾਲ ਇਸਰੋ ਤੋਂ ਆਏ ਵਿਗਿਆਨੀਆਂ ਨੂੰ ਪ੍ਰਭਾਵਿਤ ਕੀਤਾ। ਵਿਗਿਆਨੀਆਂ ਨੇ ਰਸ਼ਮੀ ਨੂੰ ਪੁਲਾੜ ਦੇ ਵੱਡੇ ਮਿਸ਼ਨ ਵਿਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ। ਦੱਸ ਦਈਏ ਕਿ ਰਸ਼ਮੀ ਰੋਬੋਟ ਦੁਨੀਆਂ ਦਾ ਪਹਿਲਾ ਅਜਿਹਾ ਰੋਬੋਟ ਹੈ ਜੋ ਭਾਸ਼ਾਈ ਵਿਆਖਿਆ ਪ੍ਰਣਾਲੀ 'ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਹ ਬਹੁ-ਭਾਸ਼ੀ ਪ੍ਰਣਾਲੀ ਵਾਲਾ ਰੋਬੋਟ ਹੈ। ਇਹ ਕਿਸੇ ਵੀ ਭਾਸ਼ਾ ਨੂੰ ਬਹੁਤ ਅਸਾਨੀ ਨਾਲ ਸਮਝ ਅਤੇ ਬੋਲ ਸਕਦਾ ਹੈ।
Rashmi Robot
ਇਸ ਵਿਚ ਸਮਾਰਟ ਇੰਟੈਲੀਜੈਂਸ ਅਤੇ ਵਿਅੁਜ਼ਲ ਡਾਟਾ ਦੇ ਨਾਲ ਹੀ ਚਿਹਰੇ ਦੀ ਪਛਾਣ ਕਰਨ ਦੀ ਸਮਰਥਾ ਵੀ ਵਿਕਸਤ ਕੀਤੀ ਗਈ ਹੈ । ਇਹਨਾਂ ਉਪਲਬਧੀਆਂ ਕਾਰਨ ਹੀ ਰਸ਼ਮੀ ਰੋਬੋਟ ਬੇਝਿਝਕ ਕਿਸੇ ਵੀ ਸਵਾਲ ਦਾ ਜਵਾਬ ਦੇ ਸਕਦਾ ਹੈ। ਰਸ਼ਮੀ ਵਿਚ ਪਾਏ ਗਏ ਪ੍ਰੋਗਰਾਮਾਂ ਵਿਚ ਮਨੁੱਖੀ ਸੰਵੇਦਨਾਵਾਂ ਨੂੰ ਸਮਝਣ ਦੀ ਵਿਲੱਖਣ ਖਾਸੀਅਤ ਵੀ ਵਿਕਸਤ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਬਹੁ-ਭਾਸ਼ੀ ਪ੍ਰਣਾਲੀ ਵਾਲਾ ਰੋਬੋਟ ਹੈ। ਇਹ ਕਿਸੇ ਵੀ ਭਾਸ਼ਾ ਨੂੰ ਬਹੁਤ ਅਸਾਨੀ ਨਾਲ ਸਮਝ ਅਤੇ ਬੋਲ ਸਕਦਾ ਹੈ।
Ranjit Shrivastav with Rashmi
ਰਣਜੀਤ ਨੇ ਮੁਦਰੈ ਕਾਮਰਾਜ ਯੂਨੀਵਰਸਿਟੀ ਤੋਂ ਅਪਣੀ ਪੜ੍ਹਾਈ ਪੂਰੀ ਕੀਤੀ। ਰਣਜੀਤ ਨੇ ਰਸ਼ਮੀ ਨੂੰ ਤਿਆਰ ਕਰਨ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਤਕਨੀਕੀ ਡਿਗਰੀ ਨਹੀਂ ਲਈ ਹੈ। ਇਸ ਦੇ ਲਈ ਉਹਨਾਂ ਨੇ ਖ਼ੁਦ ਨੂੰ ਸਮਰਥ ਬਣਾਇਆ ਅਤੇ ਅਪਣੇ ਸ਼ੌਕ ਨਾਲ ਰਸ਼ਮੀ ਨੂੰ ਦੋ ਸਾਲਾਂ ਵਿਚ ਤਿਆਰ ਕੀਤਾ। ਰੋਬੋਟ ਰਸ਼ਮੀ ਨੇ ਪਿਛਲੇ ਸਾਲ ਦੁਨੀਆਂ ਦੀ ਪਹਿਲੀ ਰੇਡਿਓ ਜੌਕੀ ਹੋਣ ਦਾ ਤਮਗਾ ਹਾਸਲ ਕੀਤਾ ਹੈ। ਉਥੇ ਹੀ ਆਈਆਈਟੀ ਦਿੱਲੀ ਦੀ ਪ੍ਰਦਰਸ਼ਨੀ ਵਿਚ ਰਸ਼ਮੀ ਰੋਬੋਟ ਦੀ ਸ਼ਲਾਘਾ ਇੰਜੀਨੀਅਰਾਂ ਨੇ ਵੀ ਕੀਤੀ ਹੈ।