
ਭਾਰਤੀ ਰੇਲਵੇ ਨੇ ਰੇਲ ਗੱਡੀਆਂ ਦੀ ਦੇਖਭਾਲ ਲਈ ਆਰਟੀਫਿਸ਼ੀਅਲ ਇੰਟੇਲੀਜੈਂਸ.......
ਨਵੀਂ ਦਿੱਲੀ (ਭਾਸ਼ਾ): ਭਾਰਤੀ ਰੇਲਵੇ ਨੇ ਰੇਲ ਗੱਡੀਆਂ ਦੀ ਦੇਖਭਾਲ ਲਈ ਆਰਟੀਫਿਸ਼ੀਅਲ ਇੰਟੇਲੀਜੈਂਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਤਾ ਹੈ। ਰੇਲਵੇ ਦੇ ਨਾਗਪੁਰ ਡਿਵਿੰਜ਼ਨ ਦੀ ਮੈਕੇਨੀਕਲ ਬ੍ਰਾਂਚ ਵਿਚ ਅੰਡਰਗਿਅਰ ਸਰਵਿਲਾਂਸ ਥਰੂ ਆਰਟੀਫਿਸ਼ੀਅਲ ਇੰਟੇਲੀਜੈਂਸ ਅਸਿਸਟੇਡ ਡਰਾਇਡ ਉਸਤਾਦ ਨਾਂਅ ਦਾ ਇਕ ਰੋਬੋਟ ਤਿਆਰ ਕੀਤਾ ਗਿਆ ਹੈ। ਉਸਤਾਦ ਰੋਬੋਟ ਦੀ ਖਾਸ਼ਿਅਤ ਇਹ ਹੈ ਕਿ ਇਹ ਟ੍ਰੇਨ ਦੇ ਹੇਠਾਂ ਜਾ ਕੇ ਰੇਲਗੱਡੀਆਂ ਦੇ ਪੁਰਜੇ ਦੀ ਤਸਵੀਰ ਖਿੱਚਦਾ ਹੈ ਅਤੇ ਉਹਨੂੰ ਐਨਾਲਾਇਜ਼ ਕਰਕੇ ਇਹ ਦੱਸਦਾ ਹੈ ਕਿ ਮੁਸ਼ਕਿਲ ਕਿੱਥੇ ਹੈ।
Robot
ਦਰਅਸਲ, ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਟ੍ਰੇਨਾਂ ਜਦੋਂ ਅਪਣੀ ਡੇਸਟੀਨੈਸ਼ਨ ਉਤੇ ਪੁੱਜਦੀਆਂ ਹਨ ਤਾਂ ਉਥੇ ਇਨ੍ਹਾਂ ਟ੍ਰੇਨਾਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਦੇ ਹੇਠਾਂ ਰੇਲਵੇ ਕਰਮਚਾਰੀ ਜਾ ਕੇ ਦੇਖਦੇ ਹਨ ਕਿ ਕਿਤੇ ਕੋਈ ਮੁਸ਼ਕਿਲ ਤਾਂ ਨਹੀਂ ਹੈ। ਉਸਤਾਦ ਰੋਬੋਟ ਹੁਣ ਇਹੀ ਕੰਮ ਕਰੇਗਾ। ਰੇਲਵੇ ਅਧਿਕਾਰੀਆਂ ਦੇ ਮੁਤਾਬਕ ਉਸਤਾਦ ਰੋਬੋਟ ਵਿਚ ਹਾਈ ਡੇਫੀਨੈਸ਼ਨ ਕੈਮਰੇ ਲੱਗੇ ਹਨ ਅਤੇ ਨਾਲ ਹੀ ਇਨ੍ਹਾਂ ਕੈਮਰਿਆਂ ਦੀ ਖਾਸ਼ਿਅਤ ਹੈ ਕਿ 320 ਡਿਗਰੀ ਦੇ ਕੋਣ ਉਤੇ ਵਿਡਿਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਵਿਚ ਸਮਰੱਥਾਵਾਨ ਹਨ। ਇਸ ਰੋਬੋਟ ਦੇ ਅੰਦਰ ਪਹਿਲਾਂ ਤੋਂ ਹੀ ਪ੍ਰੋਗਰਾਮਿੰਗ ਕੀਤੀ ਹੋਈ ਹੈ।
Robot
ਤਸਵੀਰ ਖਿੱਚਣ ਤੋਂ ਬਾਅਦ ਇਹ ਰੋਬੋਟ ਅਪਣੇ ਆਪ ਹੀ ਐਨਾਲਾਇਜ਼ ਕਰਦਾ ਹੈ ਅਤੇ ਜੇਕਰ ਇਸ ਨੂੰ ਕੋਈ ਮੁਸ਼ਕਿਲ ਦਿਖਦੀ ਹੈ ਤਾਂ ਇਹ ਅਪਣੇ ਕੰਟਰੋਲ ਰੂਮ ਨੂੰ ਅਲਰਟ ਕਰ ਦਿੰਦਾ ਹੈ। ਉਸਤਾਦ ਨੂੰ ਜੇਕਰ ਇਹ ਲੱਗਦਾ ਹੈ ਕਿ ਟ੍ਰੇਨ ਦੇ ਕਿਸੇ ਹਿੱਸੇ ਵਿਚ ਕੋਈ ਪ੍ਰੇਸ਼ਾਨੀ ਹੈ ਤਾਂ ਇਹ ਅਪਣੇ ਆਪ ਉਸ ਹਿੱਸੇ ਦੀ ਜੂਮ ਕਰਕੇ ਤਸਵੀਰ ਲੈਂਦਾ ਹੈ ਅਤੇ ਉਹਨੂੰ ਅਲਰਟ ਦੇ ਨਾਲ ਕੰਟਰੋਲ ਰੂਮ ਵਿਚ ਭੇਜ ਦਿੰਦਾ ਹੈ। ਕੰਟਰੋਲ ਰੂਮ ਵਿਚ ਬੈਠੇ ਹੋਏ ਇੰਜੀਨੀਅਰ ਵੱਡੇ ਸੌਖੇ ਤਰੀਕੇ ਨਾਲ ਇਹ ਪਤਾ ਕਰ ਸਕਦੇ ਹਨ ਕਿ ਟ੍ਰੇਨ ਵਿਚ ਮੁਸ਼ਕਿਲ ਕਿਥੇ ਹੈ।
ਇਹ ਰੋਬੋਟ ਟ੍ਰੇਨ ਦੇ ਬ੍ਰੈਕ ਗਿਅਰ ਅਤੇ ਬਾਲ ਬੇਰਿੰਗ ਵਿਚ ਕਿਸੇ ਵੀ ਪ੍ਰੇਸ਼ਾਨੀ ਨੂੰ ਸੌਖੇ ਤਰੀਕੇ ਨਾਲ ਸਮਝ ਸਕਦਾ ਹੈ। ਰੇਲਵੇ ਦੇ ਅਫਸਰਾਂ ਮੁਤਾਬਕ ਹੁਣ ਤੱਕ ਦੇ ਟਰਾਇਲ ਵਿਚ ਇਹ ਰੋਬੋਟ ਕਾਫ਼ੀ ਮਦਦਗਾਰ ਸਾਬਤ ਹੋਇਆ ਹੈ। ਇਹ ਰੋਬੋਟ ਉਨ੍ਹਾਂ ਜਗ੍ਹਾਂ ਉਤੇ ਵੀ ਜਾ ਸਕਦਾ ਹੈ ਜਿਥੇ ਇਨਸਾਨ ਨੂੰ ਹੇਠਾਂ ਵੜ ਕੇ ਦੇਖਣ ਵਿਚ ਕਾਫ਼ੀ ਮੁਸ਼ਕਿਲ ਹੁੰਦੀ ਹੈ।