
ਸੰਬੰਧਿਤ ਧਿਰਾਂ ਲਈ ਇੱਕ ਰਿਲੀਜ਼ ਜਾਰੀ, ਸੇਵਾਵਾਂ ਜਲਦ ਬਹਾਲ ਕਰਨ ਦਾ ਦਿੱਤਾ ਭਰੋਸਾ
ਨਵੀਂ ਦਿੱਲੀ - ਡਾਟਾ ਸੈਂਟਰ ਦੇ ਸਰਵਰ ਵਿੱਚ ਅਚਾਨਕ ਆਈ ਖ਼ਰਾਬੀ ਕਾਰਨ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਕਈ ਕੰਪਿਊਟਰ ਐਪਲੀਕੇਸ਼ਨਾਂ ਅਤੇ ਆਈਟੀ ਸੇਵਾਵਾਂ 'ਚ ਵਿਘਨ ਦਾ ਸਾਹਮਣਾ ਕਰਨਾ ਪਿਆ।
ਸੁਪਰੀਮ ਕੋਰਟ ਤੋਂ ਜਾਰੀ ਇੱਕ ਰੀਲੀਜ਼ ਅਨੁਸਾਰ, "ਸਾਰੀਆਂ ਸੰਬੰਧਿਤ ਧਿਰਾਂ ਇਹ ਨੋਟ ਕਰਨ ਕਿ ਡੇਟਾ ਸੈਂਟਰ ਦੇ ਇੱਕ ਸਰਵਰ ਵਿੱਚ ਅਚਾਨਕ ਆਈ ਗੜਬੜੀ ਕਾਰਨ ਕੰਪਿਊਟਰ ਐਪਲੀਕੇਸ਼ਨ ਅਤੇ ਆਈ.ਟੀ. ਸੇਵਾਵਾਂ 'ਚ ਵਿਘਨ ਪਿਆ ਹੈ। ਇਹਨਾਂ ਵਿੱਚ ਈ-ਕਾਪੀਇੰਗ, ਐਸ.ਸੀ.ਆਈ. ਇੰਜੈਸਟਨ, ਐਸ.ਸੀ.ਆਈ. ਇੰਟਰੈਕਟ, ਪੇਸ ਅਟੈਂਡੈਂਸ, ਸਿਕਿਓਰ ਗੇਟ, ਐਸ.ਸੀ. ਈ.ਐਫ਼.ਐਮ. (ਈਫ਼ਾਈਲਿੰਗ ਨਿਊ) ਅਤੇ ਹੋਰ ਸੰਬੰਧਿਤ ਐਪਲੀਕੇਸ਼ਨ ਸ਼ਾਮਲ ਹਨ।"
ਇਸ ਵਿੱਚ ਕਿਹਾ ਗਿਆ ਹੈ, "ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਆਈ.ਟੀ. ਸੇਵਾਵਾਂ ਨੂੰ ਬਹਾਲ ਕਰ ਲਿਆ ਜਾਵੇਗਾ। ਸਾਡੀ ਵੈੱਬਸਾਈਟ ਵੀ ਪ੍ਰਭਾਵਿਤ ਹੋ ਸਕਦੀ ਹੈ। ਅਸੁਵਿਧਾ ਲਈ ਬਹੁਤ ਖੇਦ ਹੈ।"