
ਇਲਾਹਾਬਾਦ ਤੋਂ ਵਾਰਾਣਸੀ ਦੀ ਯਾਤਰੀ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਦੀ ਬੁਕਿੰਗ ਵੇਲ੍ਹੇ ਖਾਣਾ ਚੁਣਨ ਜਾਂ ਨਾ ਚੁਣਨ ਦੀ ਸਹੂਲਤ ਨਹੀਂ ਦਿਤੀ ਜਾਵੇਗੀ।
ਨਵੀਂ ਦਿੱਲੀ : ਦੇਸ਼ ਦੀ ਸੱਭ ਤੋਂ ਤੇਜ਼ ਰਫਤਾਰ ਟ੍ਰੇਨ ਭਾਰਤ ਐਕਸਪ੍ਰੈਸ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਫਰ ਦੌਰਾਨ ਟ੍ਰੇਨ ਵਿਚ ਭੋਜਨ ਲਾਜ਼ਮੀ ਤੌਰ 'ਤੇ ਲੈਣਾ ਹੀ ਪਵੇਗਾ। ਇਸ ਦੇ ਲਈ ਉਹਨਾਂ ਨੂੰ 399 ਰੁਪਏ ਤੱਕ ਦਾ ਭੁਗਤਾਨ ਕਰਨਾ ਪਵੇਗਾ। ਹਾਲਾਂਕਿ ਘੱਟ ਦੂਰੀ ਵਾਲੇ ਯਾਤਰੀਆਂ ਨੂੰ ਇਸ ਵਿਚ ਛੋਟ ਮਿਲੇਗੀ। ਨਵੀਂ ਦਿੱਲੀ ਤੋਂ ਵਾਰਾਣਸੀ ਵਿਚਕਾਰ ਸ਼ੁਰੂ ਹੋਣ ਵਾਲੀ
Train 18 ' Vande Bharat Express'
ਇਸ ਟ੍ਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਫਰਵਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟ੍ਰੇਨ ਦੀ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਲਈ ਭੋਜਨ ਲੈਣਾ ਲਾਜ਼ਮੀ ਹੋਵੇਗਾ। ਯਾਤਰੀ ਇਸ ਨੂੰ ਵਿਕਲਪ ਦੇ ਤੌਰ 'ਤੇ ਚੁਣਨ ਜਾਂ ਹਟਾਉਣ ਦੇ ਹੱਕਦਾਰ ਨਹੀਂ ਹਨ, ਜਿਵੇਂ ਕਿ ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਐਕਸਪ੍ਰੈਸ ਵਿਚ ਹੁੰਦਾ ਹੈ।
Inside view of train
ਦੱਸ ਦਈਏ ਕਿ ਵੰਦੇ ਭਾਰਤ ਐਕਸਪ੍ਰੈਸ ਵਿਚ ਦੋ ਸ਼੍ਰੇਣੀਆਂ ਹਨ। ਐਗਜ਼ੀਕਿਊਟਿਵ ਕਲਾਸ ਅਤੇ ਚੇਅਰ ਕਲਾਸ। ਐਗਜ਼ੀਕਿਊਟਿਵ ਕਲਾਸ ਦੇ ਲਈ 399 ਅਤੇ ਚੇਅਰ ਕਾਰ ਲਈ 349 ਰੁਪਏ ਭੋਜਨ ਲਈ ਦੇਣੇ ਪੈਣਗੇ। ਵਾਰਾਣਸੀ ਤੋਂ ਨਵੀਂ ਦਿੱਲੀ ਦੀ ਵਾਪਸੀ ਦੀ ਯਾਤਰਾ ਤੇ ਇਹ ਕੀਮਤ ਲੜੀਵਾਰ 349 ਰੁਪਏ ਅਤੇ 288 ਰੁਪਏ ਹੋਵੇਗੀ। ਹਾਂਲਾਕਿ ਇਸ ਸੈਮੀ ਹਾਈ ਸਪੀਡ ਟ੍ਰੇਨ ਤੋਂ
Meals will not be optional
ਇਲਾਹਾਬਾਦ ਤੋਂ ਵਾਰਾਣਸੀ ਦੀ ਯਾਤਰੀ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਦੀ ਬੁਕਿੰਗ ਵੇਲ੍ਹੇ ਖਾਣਾ ਚੁਣਨ ਜਾਂ ਨਾ ਚੁਣਨ ਦੀ ਸਹੂਲਤ ਨਹੀਂ ਦਿਤੀ ਜਾਵੇਗੀ। ਜੇਕਰ ਯਾਤਰੀ ਬੁਕਿੰਗ ਦੌਰਾਨ ਭੋਜਨ ਦਾ ਵਿਕਲਪ ਨਹੀਂ ਲੈਂਦੇ ਹਨ ਪਰ ਉਹ ਯਾਤਰਾ ਦੌਰਾਨ ਭੋਜਨ ਖਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਸ ਦੇ ਲਈ ਵਾਧੂ 50 ਰੁਪਏ ਦੇਣੇ ਪੈਣਗੇ। ਵੰਦੇ ਭਾਰਤ ਐਕਸਪ੍ਰੈਸ (ਟ੍ਰੇਨ-18) ਦੀ ਸਮਾਂ ਸਾਰਿਣੀ
Vande Bharat Express
ਅਤੇ ਕਿਰਾਏ ਸਬੰਧੀ ਸੂਚੀ ਅਜੇ ਐਲਾਨੀ ਨਹੀਂ ਗਈ ਹੈ ਪਰ ਭਾਰਤੀ ਰੇਲਵੇ ਸੂਤਰਾਂ ਮੁਤਾਬਕ 15 ਫਰਵਰੀ ਨੂੰ ਇਹ ਟ੍ਰੇਨ ਨਵੀਂ ਦਿੱਲੀ ਤੋਂ ਸਵੇਰੇ 11 ਵਜੇ ਵਾਰਾਣਸੀ ਦੇ ਲਈ ਉਦਘਾਟਨ ਯਾਤਰਾ 'ਤੇ ਰਵਾਨਾ ਹੋ ਕੇ ਸ਼ਾਮ ਲਗਭਗ ਸਾਢੇ ਸੱਤ ਵਜੇ ਵਾਰਾਣਸੀ ਪੁੱਜੇਗੀ। ਉਦਘਾਟਨ ਤੋਂ ਬਾਅਦ ਇਸ ਦੀ ਰਸਮੀ ਆਵਾਜਾਈ ਸ਼ੁਰੂ ਹੋਵੇਗੀ।