ਜੇਕਰ ਮੰਦੀ ਹੁੰਦੀ ਤਾਂ ਲੋਕ ਕੋਟ-ਪੈਂਟ ਨਹੀਂ, ਧੋਤੀ-ਕੁੜਤਾ ਪਾਉਂਦੇ: BJP ਨੇਤਾ
Published : Feb 11, 2020, 3:09 pm IST
Updated : Feb 11, 2020, 3:09 pm IST
SHARE ARTICLE
BJP Minister
BJP Minister

ਦੇਸ਼ ਵਿਚ ਇਨ੍ਹਾਂ ਦਿਨਾਂ ਆਰਥਿਕ ਮੰਦੀ ਦੇਖੀ ਜਾ ਰਹੀ ਹੈ ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਸੰਸਦ...

ਨਵੀਂ ਦਿੱਲੀ: ਦੇਸ਼ ਵਿਚ ਇਨ੍ਹਾਂ ਦਿਨਾਂ ਆਰਥਿਕ ਮੰਦੀ ਦੇਖੀ ਜਾ ਰਹੀ ਹੈ ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਨੂੰ ਮਾਲੀ ਹਾਲਤ ਚੰਗੀ ਹਾਲਤ ‘ਚ ਨਜ਼ਰ ਆ ਰਹੀ ਹੈ। ਮੰਦੀ ‘ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਸੰਸਦ ਵਰਿੰਦਰ ਸਿੰਘ ਮਸਤ ਨੇ ਮੰਦੀ ਨੂੰ ਹੀ ਗਲਤ ਦੱਸਦੇ ਹੋਏ ਕਿਹਾ ਕਿ ਜੇਕਰ ਦੇਸ਼ ਵਿੱਚ ਮੰਦੀ ਹੁੰਦੀ ਤਾਂ ਲੋਕ ਕੋਟ-ਪੈਂਟ ਦੇ ਬਜਾਏ ਧੋਤੀ-ਕੁੜਤਾ ਪਾਓਂਦੇ।

Bjp issues whip for mpsBjp issues whip for mps

ਬੀਜੇਪੀ ਸੰਸਦ ਵਰਿੰਦਰ ਸਿੰਘ ਮਸਤ ਬਲਵਾਨ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੁਆਰਾ ਉਨ੍ਹਾਂ ਨੇ ਮੰਦੀ ਨੂੰ ਲੈ ਕੇ ਕਿਹਾ ਕਿ ਮੰਦੀ ਨੂੰ ਲੈ ਕੇ ਦਿੱਲੀ ਅਤੇ ਦੁਨੀਆ ਵਿੱਚ ਚਰਚਾਵਾਂ ਹਨ, ਲੇਕਿਨ ਜੇਕਰ ਭਾਰਤ ਵਿੱਚ ਕੋਈ ਮੰਦੀ ਹੁੰਦੀ ਤਾਂ ਅਸੀਂ ਕੁੜਤਾ ਅਤੇ ਧੋਤੀ ਪਹਿਨਕੇ ਆਉਂਦੇ ਨਾ ਕਿ ਕੋਟ-ਪੈਂਟ। ਇਸਤੋਂ ਪਹਿਲਾਂ ਮੰਦੀ ਉਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਦਾ ਬਿਆਨ ਵਿਵਾਦਾਂ ਵਿਚ ਰਹਿ ਚੁੱਕਿਆ ਹੈ।

BJPBJP

ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਪਿਛਲੇ ਸਾਲ ਬੇਰੋਜਗਾਰੀ ਅਤੇ ਅਰਥਵਿਵਸਥਾ ਵਿਚ ਸੁਸਤੀ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਨੇ ਮੰਦੀ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਫਿਲਮਾਂ ਚੰਗਾ ਕਾਰੋਬਾਰ ਕਰ ਰਹੀਆਂ ਹਨ ਅਤੇ ਕਰੋੜਾਂ ਕਮਾ ਰਹੀਆਂ ਹਨ। ਰਵੀਸ਼ੰਕਰ ਪ੍ਰਸ਼ਾਦ ਨੇ ਕਿਹਾ ਸੀ ਕਿ ਤਿੰਨ ਹਿੰਦੀ ਫਿਲਮਾਂ ਇਕ ਦਿਨ ਵਿਚ 120 ਕਰੋੜ ਰੁਪਏ ਦਾ ਕਾਰੋਬਾਰ ਰਹੀ ਰਹੀਆਂ ਹਨ, ਤਾਂ ਫਿਰ ਦੇਸ਼ ਵਿਚ ਮੰਦੀ ਕਿੱਥੇ ਹੈ?

ਆਰਥਿਕ ਵਿਕਾਸ ਦੀ ਤਫ਼ਤਾਰ ਘਟੀ

BJPBJP

ਦੱਸ ਦਈਏ ਕਿ ਪਿਛਲੇ ਕੁਝ ਸਾਲ ਤੋਂ ਦੇਸ਼ ਦੇ ਆਰਥਿਕ ਵਿਕਾਸ ਦੀ ਦਫ਼ਤਾਰ ਕਾਫ਼ੀ ਘਟ ਗਈ ਹੈ। ਇਸ ਵਿੱਤੀ ਸਾਲ ਯਾਨੀ 2019-20 ਵਿਚ ਮਹਿਜ 5 ਫ਼ੀਸਦੀ ਦੀ ਗ੍ਰੋਥ ਹੋਣ ਦੀ ਸੰਭਾਵਨਾ ਹੈ। ਇਸ ਵਿਤੀ ਸਾਲ ਦੀ ਸਤੰਬਰ ਵਿਚ ਖ਼ਤਮ ਦੂਜੀ ਤਿਮਾਹੀ ਵਿਚ ਤਾਂ ਮਹਿਜ 4.8 ਫ਼ੀਸਦੀ ਦੀ ਗ੍ਰੋਥ ਹੋਈ ਹੈ। ਸਕਲ ਘਰੇਲੂ ਉਤਪਾਦ ਯਾਨੀ ਜੀਡੀਪੀ ਪਿਛਲੇ ਇਕ ਸਾਲ ਵਿਚ ਇਕਾਨਮੀ ਦਾ ਸਭ ਤੋਂ ਚਰਚਿਤ ਮਸਲਾ ਰਿਹਾ ਹੈ।

Varinder Singh MastVarinder Singh Mast

ਦੇਸ਼ ਦੀ ਡੀਜੀਪੀ ਗ੍ਰੋਥ ਦੀ ਦਫ਼ਤਾਰ ਕਾਫ਼ੀ ਘਟ ਗਈ ਹੈ ਅਤੇ ਅੱਧਾ ਦਰਜਨ ਤੋਂ ਜ਼ਿਆਦਾ ਦੇਸੀ-ਵਿਦੇਸ਼ੀ ਏਜੰਸੀਆਂ ਨੇ ਇਹ ਅਨੁਮਾਨ ਜਾਰੀ ਕੀਤਾ ਹੈ ਕਿ ਮੌਜੂਦਾ ਵਿਤੀ ਸਾਲ 2019-20 ਵਿਚ ਜੀਡੀਪੀ ਗ੍ਰੋਥ ਰੇਟ 5 ਫ਼ੀਸਦੀ ਦੇ ਨੇੜੇ ਹੀ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement