
ਦਿੱਲੀ ਦੇ ਬਾਰਡਰ ‘ਤੇ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ...
ਨਵੀਂ ਦਿੱੱਲੀ: ਦਿੱਲੀ ਦੇ ਬਾਰਡਰ ‘ਤੇ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ 70 ਦਿਨ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਨਾ ਕੇਵਲ ਆਮ ਲੋਕ ਸਗੋਂ ਕਈਂ ਪੰਜਾਬੀ ਅਤੇ ਬਾਲੀਵੁੱਡ ਕਲਾਕਾਰ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।
Kissan Andolan
ਖਾਸ ਗੱਲ ਤਾਂ ਇਹ ਹੈ ਕਿ ਵਿਆਹ ਦੇ ਕਾਰਡ ਉੱਤੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਸਲੋਗਨ ਛਪਵਾਏ ਗਏ ਹਨ, ਜਿਸਨੂੰ ਆਪਣੇ ਆਪ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਨੇ ਰਿਟਵੀਟ ਕੀਤਾ ਹੈ। ਇਸ ਕਾਰਡ ਵਿੱਚ ਐਮਐਸਪੀ ਦੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ ਹੈ। ਕਾਰਡ ਨਾਲ ਜੁੜੀ ਤਸਵੀਰ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ, ਜਿਸਨੂੰ ਸ਼ਿਵਮ ਨਾਮ ਦੇ ਯੂਜਰ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ।
जागृत किसान ने की मिशाल पेश
— ???????????????????????? ???????????????????????????? (@Shivam_ishrawa) February 10, 2021
शादी के कार्ड पर छपवाये किसानों के समर्थन मे स्लोगन ✊️????????
*क़ृषि काले क़ानून वापिस लो
MSP की गारंटी दो* pic.twitter.com/seLKBQ0ujP
ਬਾਅਦ ਵਿੱਚ ਇਸ ਕਾਰਡ ਨੂੰ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਨੇ ਵੀ ਰਿਟਵੀਟ ਕੀਤਾ। ਕਾਰਡ ਉੱਤੇ ਕਿਸਾਨਾਂ ਦੇ ਸਮਰਥਨ ਵਿੱਚ ਲਿਖਿਆ ਹੈ, ਕਾਲੇ ਕਾਨੂੰਨ ਵਾਪਸ ਲਓ, ਐਮਐਸਪੀ ਦੀ ਗਾਰੰਟੀ ਦਓ। ਦੱਸ ਦਈਏ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਅੰਤਰਰਾਸ਼ਟਰੀ ਕਲਾਕਾਰਾਂ ਨੇ ਵੀ ਸਮਰਥਨ ਜਤਾਇਆ ਸੀ,ਜਿਸ ਵਿੱਚ ਅਮਾਂਡਾ ਸਰਨੀ,ਰਿਹਾਨਾ,ਅਤੇ ਪੋਰਨ ਸਟਾਰ ਮੀਆ ਖਲੀਫਾ ਸ਼ਾਮਿਲ ਹੈ।
Kissan
ਇਸ ਤੋਂ ਇਲਾਵਾ ਗਰੇਟਾ ਥਨਬਰਗ ਨੇ ਵੀ ਕਿਸਾਨ ਅੰਦੋਲਨ ਉੱਤੇ ਟਵੀਟ ਕੀਤੇ ਸਨ। ਉਥੇ ਹੀ,ਅਦਾਕਾਰ ਸੁਸ਼ਾਂਤ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਬੇਬਾਕ ਵਿਚਾਰਾਂ ਤੋਂ ਵੀ ਖੂਬ ਪਹਿਚਾਣ ਬਣਾਈ ਹੈ। ਸੁਸ਼ਾਂਤ ਸਿੰਘ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਹਨ ਅਤੇ ਬੇਬਾਕ ਤਰੀਕੇ ਨਾਲ ਆਪਣੇ ਵਿਚਾਰ ਸਮਸਾਮਾਇਕ ਮੁੱਦਿਆਂ ਉੱਤੇ ਸਾਂਝਾ ਕਰਦੇ ਹਨ।