
ਇਨਸਾਨ ਦੀ ਅਖੌਤੀ ਵਿਕਾਸਮੁਖੀ ਬਿਰਤੀ ਦਾ ਪ੍ਰਤੀਕਰਮ ਸੀ ਉੱਤਰਾਖੰਡ ਦੀ ਤ੍ਰਾਸਦੀ
ਦੇਹਰਾਦੂਨ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਬੀਤੇ ਦਿਨ ਆਈ ਕੁਦਰਤੀ ਆਫਤ ਕਈ ਸਵਾਲ ਖੜ੍ਹੇ ਕਰ ਗਈ ਹੈ। ਇਸ ਨਾਲ ਹੋਈ ਵਿਆਪਕ ਤਬਾਹੀ ਨੇ ਮਨੁੱਖ ਦੀ ਅਖੌਤੀ ਵਿਕਾਸਵਾਦੀ ਬਿਰਤੀ ‘ਤੇ ਸਵਾਰੀਆਂ ਚਿੰਨ੍ਹ ਲਗਾ ਦਿਤਾ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਇਸ ਸਬੰਧੀ ਚਿਤਾਵਨੀ ਸਾਲ 2019 ਦੌਰਾਨ ਹੀ ਦੇ ਦਿੱਤੀ ਗਈ ਸੀ।
glacier break
ਧਰਤੀ ਦੇ ਲਗਾਤਾਰ ਵਧਦੇ ਤਾਪਮਾਨ ਨੂੰ ਵੇਖਦਿਆਂ ਵਿਗਿਆਨੀਆਂ ਨੇ ਅਜਿਹੇ ਹਾਲਾਤ ਪੈਦਾ ਹੋਣ ਦੀਆਂ ਭਵਿੱਖਬਾਣੀਆਂ ਕਾਫੀ ਅਰਸਾ ਪਹਿਲਾ ਤੋਂ ਕੀਤੀਆਂ ਜਾ ਰਹੀਆਂ ਹਨ। ਮਨੁੱਖ ਦੀ ਕੁਦਰਤ ਨਾਲ ਛੇੜਛਾੜ ਅਤੇ ਅਖੌਤੀ ਵਿਕਾਸਮਈ ਬਿਰਤੀ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ।
glacier break
ਵਿਗਿਆਨੀਆਂ ਨੇ ਲੰਮੇ ਅਧਿਐਨਾਂ ਤੋਂ ਬਾਅਦ ਗਲੇਸ਼ੀਅਰਾਂ ਦੇ ਪਿਘਲਣ ਅਤੇ ਇਸ ਕਾਰਨ ਹੋਣ ਵਾਲੀ ਤਬਾਹੀ ਦਾ ਖੁਲਾਸਾ ਸਮੇਂ ਸਮੇਂ ਕੀਤਾ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਇਸ ਨੂੰ ਰੋਕਣ ਜਾਂ ਇਸ ਤੋਂ ਬਚਾਅ ਬਾਰੇ ਅਗਾਊ ਪ੍ਰਬੰਧ ਕਰਨ ਤੋਂ ਖੇਸਲ ਵੱਟੀ ਜਾ ਰਹੀ ਹੈ। ਵਾਤਾਵਰਣ ਮਾਹਿਰਾਂ ਮੁਤਾਬਕ ਜੇਕਰ ਗਲੋਬਲ ਵਾਰਮਿੰਗ ਨੂੰ ਸਮੇਂ ਸਿਰ ਰੋਕਣ ਦੇ ਉਪਰਾਲੇ ਨਾ ਕੀਤੇ ਗਏ ਤਾਂ ਮਨੁੱਖ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
glacier break
ਦੂਜੇ ਪਾਸੇ ਉੱਤਰਾਖੰਡ ਵਾਪਰੀ ਘਟਨਾ ਵਿਚ ਅੱਜ ਇਕ ਹੋਰ ਲਾਸ਼ ਮਿਲਣ ਬਾਅਦ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ, ਜਦਕਿ 169 ਹੋਰ ਲੋਕ ਅਜੇ ਵੀ ਲਾਪਤਾ ਹਨ। ਹੁਣ ਤੱਕ ਆਫ਼ਤ ਪ੍ਰਭਾਵਿਤ ਖੇਤਰ ਦੀਆਂ ਵੱਖ-ਵੱਖ ਥਾਵਾਂ ਤੋਂ 35 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 169 ਹੋਰ ਲੋਕ ਲਾਪਤਾ ਹਨ, ਜਿਸ ’ਚ ਤਪੋਵਨ ਸੁਰੰਗ ’ਚ ਫਸੇ 35 ਲੋਕ ਵੀ ਸ਼ਾਮਲ ਹਨ।