
ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ
ਨਵੀਂ ਦਿੱਲੀ: ਰਾਜ ਸਭਾ ਵਿਚ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਪੂਰਬੀ ਲੱਦਾਖ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਂਗੌਂਗ ਝੀਲ ਤੋਂ ਫੌਜ ਵਾਪਸ ਹਟਾਉਣ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ।
Rahul Gandhi
ਸਰਕਾਰ ਦੇ ਇਸ ਬਿਆਨ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ? ਰਾਹੁਲ ਗਾਂਧੀ ਨੇ ਟਵੀਟ ਲਿਖਿਆ, ‘ਮੌਜੂਦਾ ਸਥਿਤੀ ਦੀ ਕੋਈ ਜਾਣਕਾਰੀ ਨਹੀਂ, ਨਾ ਕੋਈ ਸ਼ਾਂਤੀ ਅਤੇ ਸ਼ਾਂਤਮਈ ਮਾਹੌਲ।‘
Tweet
ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਭਾਰਤ ਸਰਕਾਰ ਸਾਡੇ ਬਹਾਦਰ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ ਅਤੇ ਸਾਡੀ ਜ਼ਮੀਨ ਕਿਉਂ ਜਾਣ ਦੇ ਰਹੀ ਹੈ?’ ਇਸ ਤੋਂ ਪਹਿਲਾਂ ਰਾਜ ਸਭਾ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਫੌਜ ਵਾਪਸ ਹਟਾਉਣ ਦੇ ਸਮਝੌਤੇ ਤੋਂ ਬਾਅਦ ਐਲਏਸੀ ‘ਤੇ ਪੁਰਾਣੀ ਸਥਿਤੀ ਬਹਾਲ ਹੋ ਜਾਵੇਗੀ।
Rajnath Singh
ਉਹਨਾਂ ਕਿਹਾ ਕਿ ਸਮਝੌਤੇ ਦੌਰਾਨ ਭਾਰਤ ਨੇ ਕੁੱਝ ਨਹੀਂ ਗਵਾਇਆ। ਐਲਏਸੀ ’ਤੇ ਸਾਡੀ ਸਥਿਤੀ ਕਾਫ਼ੀ ਮਜ਼ਬੂਤ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਗੱਲਬਾਤ ਲਈ ਸਾਡੀ ਰਣਨੀਤੀ ਅਤੇ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਮੋਦੀ ਦੇ ਇਸ ਦਿਸ਼ਾ ਨਿਰਦੇਸ਼ ‘ਤੇ ਅਧਾਰਤ ਹੈ ਕਿ ਅਸੀਂ ਅਪਣੀ ਇਕ ਇੰਚ ਜ਼ਮੀਨ ਵੀ ਕਿਸੇ ਨੂੰ ਨਹੀਂ ਲੈਣ ਦੇਵਾਂਗੇ।