
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਪਛਾਣ ਪ੍ਰਵੀਨ ਆਸ਼ੂਭਾ ਜਡੇਜਾ ਉਰਫ ਪ੍ਰਵੀਨ ਸਿੰਘ ਵਜੋਂ ਹੋਈ ਹੈ।
ਮੁੰਬਈ: ਮੁੰਬਈ ਪੁਲਿਸ ਨੇ ਇਕ 38 ਸਾਲਾ ਭਗੌੜੇ ਨੂੰ 15 ਸਾਲ ਬਾਅਦ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਸੋਨੇ ਦੇ ਦੋ ਦੰਦਾਂ ਤੋਂ ਹੋਈ ਹੈ। ਫੜੇ ਜਾਣ ਦੇ ਡਰੋਂ ਉਸ ਨੇ ਆਪਣੀ ਪਛਾਣ ਬਦਲ ਲਈ ਸੀ ਅਤੇ ਗੁਜਰਾਤ ਦੇ ਕੱਛ ਵਿਚ ਸ਼ਿਫਟ ਹੋ ਗਿਆ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਪਛਾਣ ਪ੍ਰਵੀਨ ਆਸ਼ੂਭਾ ਜਡੇਜਾ ਉਰਫ ਪ੍ਰਵੀਨ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਵਣ ਵਿਭਾਗ ਦੇ ਸਰਵੇਅਰ ਨੂੰ 2 ਲੱਖ ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ’ਤੇ ਪੁਲਿਸ ਨੂੰ ਧੋਖਾ ਦੇਣ ਅਤੇ ਗੁੰਮਰਾਹ ਕਰਨ ਦਾ ਦੋਸ਼ ਹੈ। ਹਾਲਾਂਕਿ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਹੀ ਦੋਸ਼ੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਸੁਣਵਾਈ ਤੋਂ ਬਾਅਦ ਮੁਲਜ਼ਮ ਮੁੰਬਈ ਤੋਂ ਫਰਾਰ ਹੋ ਗਿਆ ਅਤੇ ਮੁੜ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ।
ਇਹ ਵੀ ਪੜ੍ਹੋ: ਪਟਿਆਲਾ 'ਚ ਭਿਆਨਕ ਹਾਦਸਾ: ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲਿਆ
ਅਧਿਕਾਰੀ ਨੇ ਦੱਸਿਆ ਕਿ ਪ੍ਰਵੀਨ 2007 'ਚ ਕੱਪੜੇ ਦੀ ਦੁਕਾਨ 'ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਉਸ ਦੇ ਮਾਲਕ ਨੇ ਇਕ ਵਾਰ ਉਸ ਨੂੰ ਇਕ ਹੋਰ ਵਪਾਰੀ ਤੋਂ 40,000 ਰੁਪਏ ਲਿਆਉਣ ਲਈ ਕਿਹਾ। ਪ੍ਰਵੀਨ ਨੇ ਪੈਸੇ ਆਪਣੇ ਮਾਲਕ ਨੂੰ ਦੇਣ ਦੀ ਬਜਾਏ ਗੁੰਮਰਾਹ ਕੀਤਾ ਅਤੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ। ਮੁੰਬਈ ਪੁਲਿਸ ਨੇ ਇਕ ਬਿਆਨ 'ਚ ਕਿਹਾ ਕਿ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਪ੍ਰਵੀਨ ਨੇ ਪੈਸੇ ਆਪਣੇ ਕੋਲ ਰੱਖੇ ਸਨ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਸੀ।
ਇਹ ਵੀ ਪੜ੍ਹੋ: ਪੈਰੋਲ ਦਾ ਹੱਕਦਾਰ: ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ, ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ...
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਫਰਾਰ ਹੋ ਗਿਆ। ਮੁੰਬਈ ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਮੁਲਜ਼ਮ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਸੀ। ਜਿਸ 'ਚ ਉਹਨਾਂ ਨੇ ਮੁਲਜ਼ਮਾਂ ਦੇ ਸਾਬਕਾ ਸਾਥੀਆਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਪ੍ਰਵੀਨ ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਸਥਿਤ ਮਾਂਡਵੀ ਦੇ ਸਭਰਾਈ ਪਿੰਡ 'ਚ ਲੁਕਿਆ ਹੋਇਆ ਹੈ। ਪੁਲਿਸ ਨੇ ਐਲਆਈਸੀ ਏਜੰਟ ਬਣ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।