 
          	‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ, ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ,
        ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ।
‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ,
        ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
ਅੱਖੀਂ ਘੱਟਾ ਕਾਨੂੰਨ ਦੇ ਪਾਉਣ ਵਾਲੇ,
        ‘ਚੋਰ-ਮੋਰੀਆਂ’ ਲੈਂਦੇ ਹਨ ਟੋਲ ਮੀਆਂ।
ਬੋਕ-ਰਾਜ ਹੀ ਭਾਵੇਂ ਹੁਣ ਆਖੀਏ ਜੀ,
        ਲੋਕ ਰਾਜ ਦਾ ਲਹਿ ਗਿਆ ਖ਼ੋਲ ਮੀਆਂ।
‘ਸੂਓ-ਮੋਟੋ’ ਦੇ ਕੰਨ ਵੀ ਖੋਲ੍ਹਦਾ ਨਹੀਂ,
        ਵੱਜ ਰਿਹਾ ਅਨਿਆਂ ਦਾ ਢੋਲ ਮੀਆਂ।
‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ,
        ਮਿਲ ਜਾਂਦੀ ਐ ਉਹਨੂੰ ‘ਪੈਰੋਲ’ ਮੀਆਂ!
      -ਤਰਲੋਚਨ ਸਿੰਘ ‘ਦੁਪਾਲਪੁਰ’, ਮੋਬਾ : 78146-92724  
 
                     
                
 
	                     
	                     
	                     
	                     
     
     
     
     
     
                     
                     
                     
                     
                    