ਚਿਰਉਡੀਕਵੀਂ ਬਰਫਬਾਰੀ ਤੋਂ ਬਾਅਦ ਗੁਲਮਰਗ ’ਚ ਸੈਲਾਨੀਆਂ ਦੀ ਗਿਣਤੀ ਵਧੀ
Published : Feb 11, 2024, 5:52 pm IST
Updated : Feb 11, 2024, 5:52 pm IST
SHARE ARTICLE
Ganderbal: Tourists visit snow-covered Sonamarg, in Ganderbal district. (PTI Photo/S Irfan)
Ganderbal: Tourists visit snow-covered Sonamarg, in Ganderbal district. (PTI Photo/S Irfan)

ਬਰਫਬਾਰੀ ਤੋਂ ਬਾਅਦ ਫ਼ਰਵਰੀ ਦੇ ਸਿਰਫ ਛੇ ਦਿਨਾਂ ਦੇ ਅੰਦਰ 19,532 ਸੈਲਾਨੀ ਇਸ ਸਥਾਨ ਦਾ ਦੌਰਾ ਕਰ ਚੁਕੇ ਹਨ

ਗੁਲਮਰਗ (ਜੰਮੂ-ਕਸ਼ਮੀਰ): ਦੋ ਮਹੀਨੇ ਦੀ ਉਡੀਕ ਤੋਂ ਬਾਅਦ ਹੋਈ ਬਰਫਬਾਰੀ ਨੇ ‘ਧਰਤੀ ’ਤੇ ਸਵਰਗ’ ਵਜੋਂ ਜਾਣੇ ਜਾਂਦੇ ਜੰਮੂ-ਕਸ਼ਮੀਰ ਦੇ ਗੁਲਮਰਗ ਨੂੰ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਾ ਦਿਤਾ ਹੈ। ਕੜਾਕੇ ਦੀ ਠੰਢ ਦੌਰਾਨ ਬਰਫਬਾਰੀ ਨਾ ਹੋਣ ਕਾਰਨ ਲੋਕ ਨਿਰਾਸ਼ ਸਨ ਅਤੇ ਬੇਸਬਰੀ ਨਾਲ ਬਰਫਬਾਰੀ ਦੀ ਉਡੀਕ ਕਰ ਰਹੇ ਸਨ। ਇਹ ਉਡੀਕ ਆਖਰਕਾਰ ਜਨਵਰੀ ਦੇ ਅਖੀਰ ’ਚ ਖਤਮ ਹੋਈ, ਜਿਸ ਨਾਲ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੋਹਾਂ ਦੇ ਚਿਹਰਿਆਂ ’ਤੇ ਖੁਸ਼ੀ ਵਾਪਸ ਆ ਗਈ।

ਸ਼੍ਰੀਨਗਰ ਤੋਂ ਕਰੀਬ 50 ਕਿਲੋਮੀਟਰ ਦੂਰ ਗੁਲਮਰਗ ਦੇ ਸ਼ਾਂਤ ਮਾਹੌਲ ’ਚ ਪਰਵਾਰ ਨਾਲ ਬਰਫਬਾਰੀ ਦਾ ਅਨੰਦ ਲੈਣ ਲਈ ਦੇਸ਼-ਵਿਦੇਸ਼ ਤੋਂ ਸੈਂਕੜੇ ਸੈਲਾਨੀ ਪ੍ਰਸਿੱਧ ਸਕੀ ਰਿਜ਼ਾਰਟ ’ਚ ਆ ਰਹੇ ਹਨ। ਬਰਫਬਾਰੀ ਕਾਰਨ ਦੂਰ-ਦੁਰਾਡੇ ਤੋਂ ਸੈਲਾਨੀ ਬਰਫੀਲੀ ਢਲਾਨਾਂ ’ਤੇ ਸਕੀਇੰਗ ਕਰਨ ਅਤੇ ਸ਼ਾਂਤ ਵਾਦੀਆਂ ਅਤੇ ਬਰਫ ਨਾਲ ਢਕੇ ਪਹਾੜਾਂ ਦੇ ਖ਼ੂਬਸੂਰਤ ਨਜ਼ਾਰਿਆਂ ਦਾ ਅਨੰਦ ਲੈਣ ਲਈ ਗੁਲਮਰਗ ਵਲ ਰੁਖ ਕਰ ਰਹੇ ਹਨ।

ਸੈਰ-ਸਪਾਟਾ ਵਿਭਾਗ ਅਨੁਸਾਰ, ਇਸ ਬਰਫਬਾਰੀ ਤੋਂ ਬਾਅਦ ਫ਼ਰਵਰੀ ਦੇ ਸਿਰਫ ਛੇ ਦਿਨਾਂ ਦੇ ਅੰਦਰ 19,532 ਸੈਲਾਨੀ ਇਸ ਸਥਾਨ ਦਾ ਦੌਰਾ ਕਰ ਚੁਕੇ ਹਨ। ਵਿਭਾਗ ਦੇ ਅੰਕੜਿਆਂ ਅਨੁਸਾਰ 1 ਤੋਂ 6 ਫ਼ਰਵਰੀ ਤਕ 15,086 ਘਰੇਲੂ ਸੈਲਾਨੀ, 4,290 ਸਥਾਨਕ ਅਤੇ 156 ਵਿਦੇਸ਼ੀ ਗੁਲਮਰਗ ਆਏ ਹਨ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਰੋਹਿਤ ਨੇ ਕਿਹਾ, ‘‘ਅਸੀਂ ਬਰਫਬਾਰੀ ਨਾ ਹੋਣ ਕਾਰਨ ਕਸ਼ਮੀਰ ’ਚ ਅਪਣੀ ਬੁਕਿੰਗ ਦੋ ਮਹੀਨਿਆਂ ਲਈ ਰੋਕ ਦਿਤੀ ਸੀ, ਪਰ ਜਿਵੇਂ ਹੀ ਅਸੀਂ ਬਰਫਬਾਰੀ ਬਾਰੇ ਸੁਣਿਆ, ਅਸੀਂ ਕਸ਼ਮੀਰ ਵਲ ਭੱਜ ਗਏ।’’

ਬਰਫਬਾਰੀ ਕਾਰਨ ਸ਼੍ਰੀਨਗਰ ਜਾਣ ਵਾਲੀ ਉਡਾਣ ਰੱਦ ਹੋਣ ਤੋਂ ਬਾਅਦ ਰੋਹਿਤ ਕਾਰ ਰਾਹੀਂ ਸ਼੍ਰੀਨਗਰ ਆਏ ਸਨ। ਉਨ੍ਹਾਂ ਕਿਹਾ, ‘‘ਇਹ ਸੱਚਮੁੱਚ ਸਵਰਗ ਹੈ, ਇਹ ਸੱਚਮੁੱਚ ਸੁੰਦਰ ਹੈ, ਮੈਂ ਪਹਿਲੀ ਵਾਰ ਅਜਿਹਾ ਕੁੱਝ ਵੇਖ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਉਸ ਨੇ ਗੁਲਮਰਗ ਦੇ ਦੌਰੇ ਦੌਰਾਨ ਸਲੇਜਿੰਗ ਦਾ ਵੀ ਅਨੰਦ ਲਿਆ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement